View Single Post
  #1  
Old 28th June 2015, 09:56 AM
Ka家n Ka家n is offline
Junior Desi
 
Join Date: Mar 2015
Posts: 191
Thanks: 12
Thanked 32 Times in 14 Posts
Ka家n is on a distinguished road
Default ਅਣਜੰਮੀ ਧੀ

ਜੈਮਲ ਸਿੰਘ ਅੱਜ ਬੇਵੱਸ ਤੇ ਲਾਚਾਰ ਇੱਕ ਮੰਜੇ ਉੱਤੇ ਬੈਠਾ ਸੀ, ਕੋਲ ਹੀ ਉਸਦੀ ਪਤਨੀ ਸ਼ਿੰਦੋ ਬੈਠੀ ਹਉਂਕੇ ਭਰ ਰਹੀ ਸੀ। ਰੋਜ ਦੀ ਤਰਾਂ ਅੱਜ ਫਿਰ ਹੀਰਾ ਸਿੰਘ ਨੇ ਉਹਨਾ ਨਾਲ ਬੁਰਾ ਸਲੂਕ ਕੀਤਾ ਤੇ ਸਿੰਦੋ ਤੇ ਹੱਥ ਵੀ ਚੁਕਿਆ। ਹੀਰਾ ਸਿੰਘ ਜੈਮਲ ਦਾ ਇਕਲੌਤਾ ਪੁੱਤ ਸੀ। ਹੀਰਾ ਸਿੰਘ ਮਾੜੀ ਸੰਗਤ ਦਾ ਸਿਕਾਰ ਹੋ ਕੇ ਨਸ਼ੇ ਕਰਨ ਲੱਗ ਪਿਆ ਸੀ। ਪੁੱਤਰ ਤੋ ਤੰਗ ਜੈਮਲ ਸਿੰਘ ਜਦੋਂ ਆਪਣੀ ਬੀਤੀ ਜਿੰਦਗੀ ਬਾਰੇ ਸੋਚਦਾ ਤਾਂ ਉਸਦੀ ਤਰਾਹ ਨਿਕਲ ਜਾਂਦੀ।

ਜੈਮਲ ਸਿੰਘ ਵੀ ਹੀਰਾ ਸਿੰਘ ਦੀ ਤਰਾਂ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤ ਸੀ, ਉਸਦਾ ਪਿਤਾ ਉਸਦੇ ਬਚਪਨ ਵਿੱਚ ਹੀ ਗੁਜਰ ਗਿਆ ਸੀ। ਜੈਮਲ
ਸਿੰਘ ਆਪਣੀ ਜਵਾਨੀ ਸਮੇ ਬਹੁਤ ਹੀ ਗੁੱਸੇ ਵਾਲਾ ਸੀ। ਉਹ ਅਕਸਰ ਚਿੱਟਾ ਕੁੜਤਾ ਪਜਾਮਾ,ਨੀਲੀ ਪੱਗ,ਕੁੰਢੀਆਂ ਮੁੱੰਛਾਂ,ਤੇ ਨੋਕ ਵਾਲੀ ਜੁੱਤੀ ਪਾ ਕੇ ਰੱਖਦਾ,ਜੈਮਲ ਸਿੰਘ ਪਿੰਡ ਦੇ ਤਕੜੇ ਘਰਾਂ ਵਿਚੋਂ ਇੱਕ ਸੀ।ਹਮੇਸਾ ਸੂਰਜ ਵਾਂਗੂ ਤਪਦਾ ਉਸਦਾ ਗੁੱਸੇ ਵਾਲਾ ਦਿਮਾਗ ਉਸਨੂੰ ਕਦੇ ਹਾਉਮੈਂ ਵਿਚੋਂ ਬਾਹਰ
ਨਹੀ ਨਿਕਲਨ ਦਿੰਦਾ ਸੀ।ਉਸਦੀ ਮਾਂ ਵੀਰਵੰਤੀ ਜੋ ਇੱਕ ਅੱਖ ਤੋਂ ਕਾਣੀ ਸੀ,ਦਾ ਸੁਭਾਅ ਵੀ ਥੋੜਾ ਆਪਣੇ ਪੁਤਰ ਜੈਮਲ ਸਿੰਘ ਵਰਗਾ ਹੀ ਸੀ।ਨਾਲ ਹੀ
ਨਾਲ ਉਹ ਲਾਲਚੀ ਕਿਸਮ ਦੀ ਅੌਰਤ ਸੀ।

ਜੈਮਲ ਸਿੰਘ ਦਾ ਪਹਿਲਾ ਵਿਆਹ ਰੱਜੋ ਨਾਲ ਹੋਇਆ ਸੀ। ਉਹਨਾਂ ਦੇ ਘਰ ਕੁੜੀ ਨੇ ਜਨਮ ਲਿਆ ਸੀ, ਜਿਸ ਤੋਂ ਜੈਮਲ ਸਿੰਘ ਤੇ ਉਸਦੀ ਮਾਂ ਖੁਸ ਨਹੀਂ ਸਨ, ਕਿਉਂਕਿ ਉਹਨਾਂ ਨੂੰ ਤਾਂ ਸਿਰਫ ਪੁੱਤਰ ਹੀ ਚਾਹੀਦਾ ਸੀ ਜੋ ਉਹਨਾ ਦੇ ਕਾਰੋਬਾਰ ਨੂੰ ਸੰਭਾਲ ਸਕੇ। ਇਸ ਗੱਲ ਨੂੰ ਲੈ ਕੇ ਵੀਰਵੰਤੀ ਰੱਜੋ ਨੂੰ ਹਮੇਸਾ ਤਾਹਨੇ ਕੱਸਦੀ ਰਹਿੰਦੀ ਤੇ ਜੈਮਲ ਨੇ ਵੀ ਆਪਣੀ ਬੱਚੀ ਨੂੰ ਕਦੇ ਪਿਉ ਵਾਲਾ ਲਾਡ ਨਾ ਦਿੱਤਾ, ਉਲਟ ਰੱਜੋ ਨਾਲ ਬਹੁਤ ਬੁਰਾ ਸਲੂਕ ਕਰਦਾ ਸੀ। ਰੱਜੋ ਦੇ ਪੇਕਿਆ ਦੀ ਹਾਲਤ ਵੀ ਕੁੱਝ ਠੀਕ-ਠਾਕ ਹੀ ਸੀ। ਜਦੋਂ ਵੀ ਉਹ ਕਿਸੇ ਕੋਲ ਮੁੰਡਾ ਜੰਮਣ ਦੀ ਗੱਲ ਸੁਣਦਾ ਤਾਂ ਉਸਨੂੰ ਰੱਜੋ ਤੇ ਬਹੁਤ ਗੁੱਸਾ ਆਉਂਦਾ ਕਿਉਂ ਜੋ ਉਹ ਪੁੱਤ ਨਾ ਹੋਣ ਲੰਈ ਉਸਨੂੰ ਹੀ ਦੋਸੀ ਮੰਨਦਾ ਸੀ।

ਇੱਕ ਦਿਨ ਉਹ ਗੁੱਸੇ ਨਾਲ ਭਰਿਆ ਭਰਾਇਆ ਘਰ ਆਇਆ ਸੀ। ਉਹ ਕਿਸੇ ਦੋਸਤ ਦੀ ਪਾਰਟੀ ਤੋਂ ਆਇਆ ਸੀ, ਜਿਸਨੇ ਕਿ ਪੁਤਰ ਹੋਣ ਦੀ ਖੁਸੀ ਵਿਚ ਪਾਰਟੀ ਦਿੱਤੀ ਸੀ। ਉਹ ਆਉਂਦਾ ਹੀ ਆਪਣੀ ਪਤਨੀ ਰੱਜੋ ਨਾਲ ਲੜ ਪਿਆ ਤੇ ਉਸਨੂੰ ਬੁਰਾ ਭਲਾ ਕਹਿਣ ਦੇ ਨਾਲ ਨਾਲ ਰੋਜ ਦੀ ਤਰਾਂ ਉਸਤੇ ਹੱਥ ਵੀ ਚੁੱਕਿਆ। ਰੱਜੋ ਦੀ ਜੈਮਲ ਦੇ ਜੁਲਮ ਸਹਿਣ ਦੀ ਸਕਤੀ ਹੁਣ ਖਤਮ ਹੋ ਚੁਕੀ ਸੀ, ਉਸਦੀ ਸੁਣਨ ਵਾਲਾ ਕੋਈ ਨਹੀ ਸੀ, ਅੰਤ ਉਸਨੇ ਆਤਮ ਹੱਤਿਆ ਕਰਨ ਦੀ ਸੋਚੀ, ਆਪਣੀ ਬੱਚੀ ਨੂੰ ਰੁਲਣ ਦੇ ਡਰ ਤੋਂ ਪਹਿਲਾ ਉਸਨੇ ਉਸਨੂੰ ਵੀ ਜਹਿਰ ਦੀ ਗੋਲੀ ਦੇ ਦਿੱਤੀ ਤੇ ਬਾਦ ਵਿਚ ਆਪ ਨੂੰ ਫਾਹਾ ਲਾ ਲਿਆ। ਸਵੇਰ ਹੁੰਦੇ ਇਹ ਗੱਲ ਆਸ ਗਵਾਂਢ ਫੈਲ ਗਈ ਤੇ ਇਹ ਖਬਰ ਪੁਲਿਸ ਥਾਣੇ ਤੀਕ ਵੀ ਪਹੁੰਚੀ ਪਰ ਪੈਸੇ ਦੇ ਜੋਰ ਤੇ ਜੈਮਲ ਨੇ ਇਸ ਗੱਲ ਨੂੰ ਦਬਾ ਦਿੱਤਾ।

ਕੁੱਝ ਸਾਲਾਂ ਬਾਦ ਜੈਮਲ ਸਿੰਘ ਦੇ ਘਰਾਂ ਵਿਚੋ ਲਗਦੀ ਭਰਜਾਈ ਨੇ ਉਸਦਾ ਦੂਸਰਾ ਵਿਆਹ ਆਪਣੀ ਹੀ ਕਿਸੇ ਰਿਸਤੇਦਾਰੀ ਵਿਚੋ ਸਿੰਦੋ ਨਾਂ ਦੀ ਅੌਰਤ ਨਾਲ ਕਰਵਾ ਦਿੱਤ। ਸਿੰਦੋ ਵੀ ਆਪਣੀ ਸੱਸ ਵੀਰਵੰਤੀ ਦੀ ਤਰਾਂ ਚੁਸਤ ਤੇ ਤੇਜ ਤਰਾਰ ਔਰਤ ਸੀ, ਉਹ ਹਮੇਸਾਂ ਜੈਮਲ ਅਤੇ ਉਸਦੀ ਮਾਂ ਦੀ ਹਾਂ ਵਿਚ ਹਾਂ ਭਰਦੀ। ਉਧਰ ਜੈਮਲ ਸਿੰਘ ਤੇ ਅਜੇ ਵੀ ਪੁੱਤਰ ਵਾਲਾ ਭੂਤ ਸਵਾਰ ਸੀ। ਵਿਆਹ ਤੋਂ ਕੁੱਝ ਸਮਾ ਬਾਅਦ ਜਦੋਂ ਸਿੰਦੋ ਮਾਂ ਬਣਨ ਵਾਲੀ ਸੀ ਤਾਂ ਜੈਮਲ ਸਿੰਘ ਉਸਨੂੰ ਟੈਸਟ ਲਈ ਨੇੜੇ ਦੇ ਜਾਣ ਪਛਾਣ ਦੇ ਇਕ ਡਾਕਟਰ ਕੋਲ ਲੈ ਕੇ ਗਿਆ। ਉਥੇ ਉਸਨੂੰ ਸਿੰਦੋ ਦੀ ਕੁਖ ਵਿੱਚ ਕੁੜੀ ਹੋਣ ਦਾ ਪਤਾ ਲੱਗਾ। ਗੁਸੇ ਵਿਚ ਉਹ ਲਾਲ ਹੋ ਗਿਆ ਜਿਵੇ ਕਿ ਉਸ ਦੀਆਂ ਅੱਂਖਾਂ ਵਿਚ ਲਹੂ ਉਤਰ ਆਇਆ ਹੋਵੇ ਤੁਰੰਤ ਹੀ ਜੈਮਲ ਤੇ ਉਸਦੀ ਪਤਨੀ ਨੇ ਉਸ ਬੱਚੀ ਨੂੰ ਕੁੱਖ ਵਿਚ ਹੀ ਮਾਰਨ ਲਈ ਕਿਵੇਂ ਤਿਵੇਂ ਡਾਕਟਰ ਨੂੰ ਆਪਣੇ ਨਾਲ ਰਾਜੀ ਕਰ ਲਿਆ।

ਜਿਵੇਂ ਹੀ ਸਿੰਦੋ ਨੂੰ ਇਸ ਕੰਮ ਲਈ ਲੈ ਕੇ ਜਾ ਰਹੇ ਸਨ ਤਾਂ ਉਸਦੇ ਅੰਦਰੋਂ ਉਸ ਅਣਜੰਮੀ ਧੀ ਦੀ ਆਵਾਜ ਆਈ "ਮਾਂ ਤੂੰ ਮੈਨੂੰ ਜਨਮ ਦੇ ਮੈਂ ਤੈਨੂੰ ਸੁੱਖ ਦਿਆਂਗੀ, ਬਪੂ ਤੂੰ ਮੈਨੂਁਂ ਨਾ ਮਾਰ ਮੈਂ ਤੈਨੂੰ ਪੁੱਤ ਬਣ ਕੇ ਦਿਖਾਂਵਾਗੀ" ਪਰ ਉਸਦੇ ਗੁੱਸੇ ਤੇ ਪੁੱਤਰ ਦੇ ਲਾਲਚ ਨੇ ਜਿਵੇਂ ਕਿ ਇਹ ਆਵਾਜ ਉਹਨਾਂ ਦੇ ਕੰਨਾਂ ਤੀਕ ਨਾ ਪਹੁੰਚਣ ਦਿੱਤੀ ਹੋਵੇ। ਅੰਤ ਅੱਜ ਜੈਮਲ ਸਿੰਘ ਤੀਜਾ ਕਤਲ ਕਰਕੇ ਘਰ ਪਰਤਿਆ,ਪਰ ਉਸਦੇ ਮੱਥੇ ਤੇ ਇਸ ਗੱਲ ਦਾ ਕੋਈ ਵੀ ਸਿਕਨ ਨਹੀ ਸੀ।ਓਧਰ ਵੀਰਵੰਤੀ ਨੂੰ ਆਪਣੀ ਨੂੰਹ ਦੀ ਕੁੱਖ ਵਿੱਚ ਧੀ ਦੇ ਮਰਨ ਦਾ ਨਹੀ ਸਗੋਂ ਕੁੱਖ ਵਿੱਚ ਪੁੱਤਰ ਨਾ ਹੋਣ ਦੇ ਗਮ ਨਾਲ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ।

ਜੈਮਲ ਸਿੰਘ ਪੁਤਰ ਦੇ ਲਾਲਚ ਵਿਚ ਇਥੇ ਤੱਕ ਗਿਰ ਚੁਕਿਅਾ ਸੀ ਕਿ ਉਸਨੂੰ ਕਦੇ ਇਹ ਖਿਆਲ ਨਹੀ ਆਇਆ ਕਿ ਉਸਨੂੰ ਜਨਮ ਦੇਣ ਵਾਲੀ ਵੀ ਤਾਂ ਕਿਸੇ ਦੀ ਧੀ ਹੀ ਸੀ।ਕੁਝ ਸਮਾ ਬੀਤਿਆ ਸਿੰਦੋ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ,ਜਿਸਦਾ ਨਾਮ ਹੀਰਾ ਸਿੰਘ ਰੱਖਿਆ।ਹੁਣ ਜੈਮਲ ਤੇ ਉਸਦੀ ਪਤਨੀ ਬਹੁਤ ਖੁਸ ਸਨ।ਪੁਤਰ ਹੋਣ ਦੀ ਖੁਸੀ ਵਿੱਚ ਜੈਮਲ ਸਿੰਘ ਨੇ ਬਹੁਤ ਜਸਨ ਮਨਾਏ,ਆਲੇ ਦੁਆਲੇ ਦੇ ਪਿੰਡਾ ਵਿੱਚ ਵੀ ਮਠਿਆਈਆਂ ਵੰਡੀਆਂ ਤੇ ਲੋਕਾ ਨੂੰ ਸਰਾਬਾਂ ਪਿਆਈਆਂ। ਜੈਮਲ ਸਿੰਘ ਵੇਹੜੇ ਵਿੱਚ ਆਪਣੇ ਦੋਸਤਾ ਨਾਲ ਬੈਠਾ ਇੱਕ ਹੱਥ ਸਰਾਬ ਦਾ ਗਿਲਾਸ ਤੇ ਦੂਜੇ ਹੱਥ ਨਾਲ ਮੁੱਛਾਂ ਨੂੰ ਤਾਅ ਦੇ ਰਿਹਾ ਸੀ।ਮੁੰਡੇ ਦੀ ਖੁਸੀ ਨੇ ਜਿਵੇਂ ਉਸਦਾ ਹੰਕਾਰ ਹੋਰ ਵੀ ਦੱਗਣਾ ਕਰ ਦਿੱਤਾ ਹੋਵੇ।

ਜੈਮਲ ਸਿੰਘ ਨੇ ਆਪਣੇ ਪੁੱਤਰ ਨੂੰ ਬਹੁਤ ਲਾਡਾਂ ਨਾਲ ਪਾਲਿਆ ਉਸਦੀ ਹਰ ਜਿਦ ਝਟ ਪੂਰੀ ਕਰਦਾ।ਜਿਉਂ ਜਿਉਂ ਹੀਰਾ ਸਿੰਘ ਜਵਾਨ ਹੋ ਰਿਹਾ ਸੀ ਜੈਮਲ ਤੇ ਉਸਦੀ ਪਤਨੀ ਸਿੰਦੋ ਦੇ ਕਦਮ ਬੁਢਾਪੇ ਵੱਲ ਜਾ ਰਹੇ ਸਨ।ਦੋਵੇਂ ਪਤੀ ਪਤਨੀ ਪੁਤਰ ਦੇ ਪਿਆਰ ਵਿੱਚ ਇੰਨੇ ਅੰਨੇ ਸਨ ਕਿ ਉਨਾ ਦਾ ਪੁਤ ਕਦੋਂ ਕਪੁਤ ਹੋਇਅਾ ਪਤਾ ਹੀ ਨਹੀਂ ਚੱਲਿਆ।ਲੋਕਾਂ ਨਾਲ ਲੜਨਾ,ਨਸੇ ਕਰਨਾ,ਤੇ ਅਵਾਰਾ ਘੁੰਮਣਾ ਜਿਵੇ ਹੀਰਾ ਸਿੰਘ ਦੀ ਆਦਤ ਹੀ ਹੋ ਗਈ ਸੀ।ਉਹ ਹੁਣ ਜੈਮਲ ਸਿੰਘ ਦੀ ਜਾਇਦਾਦ ਨੂੰ ਇਉਂ ਹੀ ਹਵਾ ਚ ਉਡਾਉਣ ਲੱਗਾ ਸੀ।ਹੀਰਾ ਸਿੰਘ ਹੁਣ ਸਿਰਫ ਨਾਂ ਦਾ ਹੀ ਹੀਰਾ ਰਹਿ ਗਿਆ ਸੀ।


ਇਕ ਅੈਕਸੀਡੈਂਟ ਦੌਰਾਨ ਜੈਮਲ ਇਕ ਲੱਤ ਤੋਂ ਨਕਾਰਾ ਹੋ ਗਿਆ ਸੀ, ਹੀਰਾ ਸਿੰਘ ਤਾਂ ਪਹਿਲਾਂ ਹੀ ਉਸਦੀ ਬਾਤ ਨਹੀਂ ਸੀ ਪੁੱਛਦਾ, ਹੁਣ ਉਸਦੀ ਸੰਭਾਲ ਉਸਨੇ ਕੀ ਕਰਨੀ ਸੀ। ਪੁੱਤ ਦੀਆਂ ਇਹਨਾਂ ਹਰਕਤਾਂ ਤੇ ਪਤੀ ਦੀ ਇਸ ਹਾਲਤ ਦੇ ਗਮ ਵਿਚ ਸਿੰਦੋ ਵੀ ਕੈਂਸਰ ਦਾ ਸ਼ਿਕਾਰ ਹੋ ਗਈ, ਦੋਵੇਂ ਪਤੀ ਪਤਨੀ ਹੁਣ ਮੰਜੇ ਤੇ ਬੈਠੇ ਤੜਫਦੇ ਰਹਿੰਦੇ ਜੈਮਲ ਸਿੰਘ ਦਾ ਅੱਗ ਵਰਗਾ ਗੁੱਸਾ ਵੀ ਜਿਵੇਂ ਕਿਸੇ ਸਮਸਾਨ ਦੀ ਸ਼ਾਂਤੀ ਵਿਚ ਤਬਦੀਲ ਹੋ ਗਿਆ ਹੋਵੇ। ਹੁਣ ਅੱਜ ਵੀ ਉਹਨਾਂ ਦੋਵਾਂ ਦੇ ਕੰਨਾਂ ਵਿੱਚ ਆਪਣੀ ਅਣਜੰਮੀ ਧੀ ਦੀਆਂ ਚੀਖਾਂ ਗੂੰਜਦੀਆਂ ਰਹਿੰਦੀਆਂ ਪਰ ਪਛਤਾਵੇ ਤੋਂ ਬਿਨਾਂ ਉਹਨਾਂ ਦੇ ਪੱਲੇ ਹੁਣ ਕੁੱਝ ਵੀ ਨਹੀਂ ਸੀ।
Written by k@ran

Last edited by Ka家n; 28th June 2015 at 10:19 AM. Reason: ਅਧੂਰੀ ਪੋਸਟ ਸੀ
Reply With Quote
The Following 2 Users Say Thank You to Ka家n For This Useful Post: