Announcement

Collapse
No announcement yet.

''satgur ki sewa gakhdi'' by baba jodh singh

Collapse
X
  • Filter
  • Time
  • Show
Clear All
new posts

  • ''satgur ki sewa gakhdi'' by baba jodh singh

    ਸਤਿਗੁਰ ਕੀ ਸੇਵਾ ਗਾਖੜੀ " ਪੁਸਤਕ ਵਿੱਚੋਂ ਧੰਨਵਾਦ ਸਹਿਤ ,
    -----------------------ਬਾਬਾ ਜੋਧ ਸਿੰਘ ਗੁਰਬਾਣੀ ਵਿਆਖਿਆਕਾਰ , ਲੇਖਕ ਤੇ ਪਬਲਿਸ਼ਰ i
    ਸੇਵਾ ਆਪਣੇ ਵੱਸ ਦੀ ਗੱਲ ਨਹੀਂ ਕਿ ਇਨਸਾਨ ਉੱਠੇ ਤੇ ਸੇਵਾ ਵਿੱਚ ਜੁੱਟ ਪਵੇ i ਗੁਰੂ ਦੀ ਬਖਸ਼ਿਸ਼ ਬਿਨਾ ਸੇਵਾ ਵੀ ਪਰਵਾਨ ਨਹੀ ਚੜਦੀ i ਇਸੇ ਲਈ ਸਿਰੀ ਗੁਰੂ ਰਾਮ ਦਾਸ ਜੀ ਨੇ ਫੁਰਮਾਇਆ ਹੈ :
    "ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ii
    ਸੋਰਠਿ ਮਹਲਾ ੪, ਦੁਤਕੇ, ਅੰਗ ੬੦੬ (ਸ ਗ ਗ ਸ )
    ਇਸ ਸੰਸਾਰ ਵਿੱਚ ਆਂ ਕੇ ਇਨਸਾਨ ਜਾਣੇ ਅਨਜਾਣੇ ਕਈ ਪਰ੍ਕਾਰ ਦੀਆਂ ਭੁੱਲਾਂ ਅਤੇ ਪਾਪ ਕਰ ਦਿੰਦਾ ਹੈ i
    ਇਹਨਾਂ ਪਾਪਾਂ ਦੇ ਨਿਵਾਰਨ ਲਈ ਗੁਰੂ ਪ੍ਰ੍ਭੂ ਦਾ ਯਸ਼ ਕੀਰਤਨ ਕਰਨਾ ਬਹੁਤ ਜ਼ਰੂਰੀ ਹੈ i ਇਸ ਬਾਰੇ ਸਿਰੀ ਗੁਰੂ ਅਰਜਨ ਦੇਵ ਜੀ ਨੇ ਇਓਂ ਫੁਰਮਾਇਆ ਹੈ :
    "ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ii
    ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ii
    ਸੋਰਠਿ ਮਹਲਾ ੫ , ਅੰਗ ੬੧੦ (ਸ ਗ ਗ ਸ )
    ਸਿਰੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਵਿੱਚ ਸੇਵਾ ਬਾਰੇ ਦੱਸਦਿਆਂ ਇਹ ਅਗਾਹ ਕਰਵਾਉਂਦੇ ਹਨ ਕਿ ਪ੍ਰ੍ਭੂ ਨੇ ਜਿਸ ਪ੍ਰ੍ਕਾਰ ਵੀ ਮਨੁੱਖ ਭਲੇ ਦੇ ਕੰਮ ਕਰਦਾ ਹੈ ਉਸੇ ਪ੍ਰ੍ਕਾਰ ਹੀ ਉਸ ਦੀ ਕੀਮਤ ਪਾ ਦਿੱਤੀ ਹੈ ਜਦੋਂ ਕਿ ਸੇਵਕਾਂ ਦੀ ਡਿਊਟੀ ਸਿਰਫ ਤੇ ਸਿਰਫ ਸੇਵਾ ਕਰਨ ਦੀ ਹੀ ਲਗਾਈ ਹੈ "
    "ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ii
    ਸੇਵਕ ਕਓ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ii "
    ਸੋਰਠਿ ਮਹਲਾ ੫, ਘਰ ੧ ,ਅੰਗ ੬੧੦ (ਸ ਗ ਗ ਸ )
    ਚੱਲਦਾ

  • #2
    Thanks for sharing

    Comment


    • #3



      Ji WaHeguru jii
      ਜਦੋਂ ਸੁਪਨੇ ਚ ਉੱਠਿਆ ਬਸ ਮੋਤ ਦੀ ਆਸ ਹੀ ਬਾਕੀ ਸੀ
      ਤੇਰੇ ਨੈਣਾਂ ਤੋਂ ਜੁਦਾ ਸ਼ਰਾਬੀਆਂ ਦੀ ਪਿਆਸ ਹੀ ਬਾਕੀ ਸੀ


      ਹੱਥ ਲਿਖਤ :- ਗੁਰਪ੍ਰੀਤ ਸਿੰਘ

      Comment

      Working...
      X