Announcement

Collapse
No announcement yet.

Gurdas Mann

Collapse
X
 • Filter
 • Time
 • Show
Clear All
new posts

 • Gurdas Mann

  ਗੁਰਦਾਸ ਮਾਨ ਦਾ ਜਨਮ ਫਰੀਦਕੋਟ ਜਿਲ੍ਹੇ ਦੇ ਗਿੱਦੜਬਾਹਾ (ਹੁਣ ਜਿਲ੍ਹਾ ਮੁਕਤਸਰ) ਪਿੰਡ ਵਿੱਚ ਹੋਇਆ. ਉਨ੍ਹਾਂ ਨੇ ਮਲੋਟ ਵਿੱਚ ਪੜਾਈ ਕੀਤੀ. ਉਹ ਅੱਗੇ ਦੇ ਪੜਾਈ ਕਰਨ ਲਈ ਪਟਿਆਲਾ ਗਏ. ਉਨ੍ਹਾਂ ਨੇ ਫਿਜ਼ਿਕਲ ਐਜੁਕੇਸ਼ਨ ਵਿੱਚ ਮਾਸਟਰ ਡਿਗਰੀ ਲਈ. ਗੁਰਦਾਸ ਮਾਨ ਨੇ ਕਈ ਯੂਨਿਵਰਸੀਟੀ ਦੇ ਯੂਥ ਫੇਸਟੀਵਲਾਂ ਵਿੱਚ ਭਾਗ ਲਿਆ ਅਤੇ ਕਈ ਐਵਾਰਡ ਜਿੱਤੇ. ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਭਿਨੈ ਵਿੱਚ ਵੀ ਐਵਾਰਡ ਜਿੱਤੇ. ਗੁਰਦਾਸ ਮਾਨ ਨੇ ਜੂਡੋ ਵਿੱਚ ਵੀ ਬਲੈਕ ਬੇਲਟ ਪ੍ਰਾਪਤ ਕੀਤਾ. ਅਪਨੀ ਪੜਾਈ ਦੇ ਬਾਦ ਉਨ੍ਹਾਂ ਨੇ ਸਟੇਜ ਸ਼ੋਅ ਕਰਨੇ ਸ਼ੁਰੂ ਕੀਤੇ.

  ਉਨ੍ਹਾਂ ਦੇ ਇੱਕ ਸਟੇਜ ਸ਼ੋਅ ਵਿੱਚ ਅਪਣਾ ਲਿਖਿਆ ਹੋਇਆ ਗਾਣਾ ਗਾਇਆ ਜਿਸ ਦੇ ਨਾਲ ਉਨ੍ਹਾਂ ਨੇ ਵੱਡੀ ਕਾਮਯਾਬੀ ਪਾਈ. ਇਸ ਵੱਡੀ ਸਫਲਤਾ ਦੇ ਬਾਅਦ ਐਚਐਮਵੀ ਕੰਪਨੀ ਨੇ ਇਨ੍ਹਾਂ ਦੇ ਇਸ ਗੀਤ ਨੂੰ ਰਿਕਾਰਡ ਕੀਤਾ ਅਤੇ ਇਹ ਉਨ੍ਹਾਂ ਦੇ ਪਹਿਲੇ ਐਲਬਮ ਦੇ ਰੂਪ ਵਿੱਚ 1982 ਵਿੱਚ ਆਇਆ.ਜਿਸ ਦੇ ਨਾਲ ਉਨ੍ਹਾਂ ਨੇ ਬਹੁਤ ਪ੍ਰਸਿੱਧੀ ਪਾਈ.

  ਉਨ੍ਹਾਂ ਦੇ 27 ਐਲਬਮ ਰਿਲਿਜ਼ ਹੋਏ ਅਤੇ ਉਨ੍ਹਾਂ ਨੇ 200 ਗੀਤ ਲਿੱਖੇ. ਜਦ ਉਨ੍ਹਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਉਸ ਸਮੇਂ ਸੋਲੋ ਗਾਇਕ ਦੇ ਲਈ ਬਾਜਾਰ ਨਹੀਂ ਸੀ. ਪਰ ਉਨ੍ਹਾਂ ਦੀ ਆਵਾਜ ਦਾ ਜਾਦੂ ਲੋਕਾਂ ਤੇ ਇਸ ਤਰ੍ਹਾਂ ਛਾਇਆ ਕਿ ਸੋਲੋ ਗਾਇਕ ਹੋਣ ਦੇ ਬਾਅਦ ਵੀ ਉਨ੍ਹਾਂ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ.

  ਗੁਰਦਾਸ ਮਾਨ ਨੇ ਪੰਜਾਬੀ ਸੰਗੀਤ ਨੂੰ ਲੋਕ ਪ੍ਰਸਿੱਧ ਕਰਨ ਵਿੱਚ ਇੱਕ ਵੱਡੀ ਭੁਮਿਕਾ ਨਿਭਾਈ. ਗੁਰਦਾਸ ਮਾਨ ਨੇ ਪੰਜਾਬੀ ਸੰਗੀਤ ਨੂੰ ਬਾਹਰ ਦੇ ਦੇਸ਼ਾਂ ਵਿੱਚ ਵੀ ਮਸ਼ਹੂਰ ਕੀਤਾ. ਉਨ੍ਹਾਂ ਦਾ ਅਪਨਾ ਪੰਜਾਬ ਗੀਤ ਨੇ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਇਸ ਦੇ ਲਈ ਉਨ੍ਹਾਂ ਨੂੰ 1998 ਵਿੱਚ ਬੇਸਟ ਸਾਂਗ, ਬੇਸਟ ਐਲਬਮ, ਅਤੇ ਬੇਸਟ ਅੰਤਰ ਰਾਸ਼ਟਰੀ ਕਲਾਕਾਰ ਦਾ ਐਵਾਰਡ ਪ੍ਰਾਪਤ ਹੋਇਆ. ਗੁਰਦਾਸ ਮਾਨ ਨੇ ਗਾਇਕ ਹੋਣ ਦੇ ਨਾਤੇ ਲਕਸ਼ਮੀਕਾਂਤ ਪਿਆਰੇ ਲਾਲ,ਭੱਪੀ ਲਹਰੀ, ਅਨੁ ਮਲੀਕ, ਨਦੀਮ ਸ਼ਰਵਨ, ਆਦਿ ਦੇ ਨਾਲ ਕੰਮ ਕੀਤਾ.

 • #2
  ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
  ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
  ਰੋਕੋ ਵੇ ਰੋਕੋ ਮੇਰੇ ਰਹਿਨੁਮਾਓ
  ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
  ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
  ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
  ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
  ਹੋਟਲ ਦੇ ਬੇਲੇ ਚ ਚੂਰੀ ਖਵਾ ਕੇ
  ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ
  ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ
  ਤੀਆਂ ਤਿੰਝ੍ਰਣਾ ਚ ਹਸਦੀ ਜਵਾਨੀ
  ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ
  ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ
  ਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀ
  ਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀ
  ਥੈਂਕਸ ਤੇ ਸੌਰੀ ਦਾ ਚਸ਼ਮਾ ਚੜਾ ਕੇ
  ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ
  ਜਵਾਨੀ ਹੈ ਆਖਿਰ ਇਹ ਮੁੜਨੋ ਨੀਂ ਰਹਿਣੀ
  ਸੰਭਲੇਗੀ ਆਪੇ ਜਦੋੰ ਹੋਸ਼ ਪੈਣੀ
  ਜਵਾਨੀ ਗਈ ਸਭ ਤਲੀਆਂ ਮਲਣਗੇ
  ਇਹ ਦੰਦੀਆਂ ਚਿੜਾਉਣੀ ਕਿੱਧਰ ਜਾ ਰਹੀ ਹੈ
  ਇੱਕ ਉਹ ਵੀ ਜਵਾਨੀ ਸੀ ਮੇਰੇ ਮਿਹਰਬਾਨੋ
  ਸਭ ਕੁੱਝ ਸੀ ਲੁਟਾਇਆ ਮੇਰੇ ਕਦਰਦਾਨੋ
  ਗੋਬਿੰਦ ਜਿਹੇ ਲਾਲਾਂ ਨੇ ਮੁੜ ਮੁੜ ਨੀ ਜੰਮਣਾ
  ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ
  ਮਰਜਾਣੇ ਮਾਨਾਂ ਜਵਾਨੀ ਤੋਂ ਬਚਕੇ
  ਬੜੇ ਤੀਰ ਖਾਦੇ ਤੂੰ ਨੈਣਾਂ ਕੱਸਕੇ
  ਕਿਸ ਕਿਸ ਮੋੜਾਂ ਤੋਂ ਮੁੜਨਾ ਹੈ ਆਖਿਰ
  ਪਤਾ ਨੀ ਕਹਾਣੀ ਕਿੱਧਰ ਜਾ ਰਹੀ ਹੈ
  ਇਹ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
  Dil ρyααя di ραтααяi,
  gυรรα รαρρ wαяgα,
  тєяα lααяα wє
  รнαяααbiyααи di gαρρ wαяgα......

  Comment


  • #3
   ਰੱਬ ਕਹਿੰਦਾ ਓਏ ਬੰਦਿਓ ਥੋਨੂੰ ਮਾਂਵਾਂ ਦਿੱਤੀਆਂ &#260

   ਗੁਰਦਾਸ ਮਾਨ - ਮਾਪੇ - ਬੂਟ ਪਾਲਿਸ਼ਾਂ

   ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ
   ਗੁਰੂ ਰੁੱਸ ਜਾਵੇ ਵਿਡਆਈਆਂ ਰੁੱਸ ਜਾਂਦੀਆਂ
   ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁੱਸ ਜਾਂਦੀਆਂ
   ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣਿਓ
   ਗੁਰੂ ਦੀ ਗਰੀਬ ਦੀ ਕਿਸੇ ਬਦਨਸੀਬ ਦੀ
   ਮੂੰਹੋਂ ਬਦ-ਦੁਆਂ ਨਾ ਕਢਾਇਓ ਸੋਹਣਿਓ
   ਲੱਭੀ ਚੀਜ਼ ਨਾ ਗਵਾਇਓ ਸੋਹਣਿਓ
   ਲੱਭੀ ਚੀਜ਼ ਨਾ

   ਘਰ ਦੇ ਮਾਲਕ ਨੂੰ ਘਰ ਵਿੱਚੋਂ ਕੱਢਣਾ ਚੰਗਾ ਨੀਂ
   ਜਿਸ ਟਾਹਣੇ ਤੇ ਬੈਠੇ ਹੋਈਏ, ਵੱਢਣਾ ਚੰਗਾ ਨੀਂ
   ਜੇਹੜੀ ਕੁੱਖ ਦਾ ਕਰਜ਼ਾ ਸਿਰ ਤੇ ਛੱਡਣਾ ਚੰਗਾ ਨੀਂ
   ਪੈਰਾਂ ਵਿੱਚ ਪੱਗ ਨਾ ਰੁਲਾਇਓ ਸੋਹਣਿਓ
   ਲੱਭੀ ਹੋਈ ਚੀਜ਼ ਨਾ ਗੁਵਾਇਓ ਸੋਹਣਿਓ

   ਦੁਨਿਆਂ ਦਾ ਹਰ ਰਿਸ਼ਤਾ ਮਾਂ ਦੇ ਪੈਰਾਂ ਸਦਕੇ ਹੈ
   ਮਾਂ ਬੋਲੀ ਦਾ ਰੁਤਬਾ ਉਸ ਦੇ ਸ਼ਾਇਰਾਂ ਸਦਕੇ ਹੈ
   ਸਭ ਦਾ ਭਲਾ ਤੇ ਇੱਕ ਦੂਜੇ ਦੀ ਖ਼ੈਰਾਂ ਸਦਕੇ ਹੈ
   ਖ਼ੈਰਾਂ ਵਿੱਚ ਜ਼ੈਹਰਾਂ ਨਾ ਮਿਲਾਇਓ ਸੋਹਣਿਓ
   ਲੱਭੀ ਹੋਈ ਚੀਜ਼ ਨਾ ਗੁਵਾਇਓ ਸੋਹਣਿਓ

   ਰੱਬ ਕਹਿੰਦਾ ਓਏ ਬੰਦਿਓ ਥੋਨੂੰ ਮਾਂਵਾਂ ਦਿੱਤੀਆਂ ਨੇ
   ਪੈਰਾਂ ਦੇ ਵਿੱਚ ਜੰਨਤ, ਸਿਰ ਤੇ ਛਾਵਾਂ ਦਿੱਤੀਆਂ ਨੇ
   ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਵ੍ਹਾਂ ਦਿੱਤੀਆਂ ਨੇ
   ਰਾਵ੍ਹਾਂ ਵਿੱਚ ਕੰਢੇ ਨਾ ਵਿਛਾਇਓ ਸੋਹਣਿਓ
   ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ

   ਪ੍ਰਥਮ ਭਗੌਤੀ ਪਹਿਲੀਂ ਪੂਜਾ ਮਾਂ ਦੀ, ਹੁੰਦੀ ਏ
   ਦੂਜੀ ਪੂਜਾ ਗੁਰੂ, ਜਿੰਨ੍ਹਾਂ ਦੇ ਹਾਂ, ਦੀ ਹੁੰਦੀ ਏ
   ਫਿਰ ਮਰ ਜਾਣੇ ਮਾਨਾਂ ਰੱਬ ਦੇ ਨਾਂ ਦੀ ਹੁੰਦੀ ਏ
   ਰੱਬ ਦਾ ਮਜ਼ਾਕ ਨਾ ਉਡਾਇਓ ਸੋਹਣਿਓ
   ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ
   Dil ρyααя di ραтααяi,
   gυรรα รαρρ wαяgα,
   тєяα lααяα wє
   รнαяααbiyααи di gαρρ wαяgα......

   Comment


   • #4
    ਗਾਉਣਾ ਗੁਰਦਾਸ ਦੀ ਮੰਜਿਲ ਹੈ ਅਤੇ ਗੀਤ ਉਸਦਾ ਧਰਮ ।

    ਧਮਾਲਾਂ ਦੇ ਸਿੱਕੇ ਦਾ ਉਦਾਸ ਪਾਸਾ – ਗੁਰਦਾਸ ਮਾਨ

    ਦੂਰੋਂ ਕਿਤਿਓਂ ਇੱਕ ਆਵਾਜ਼ ਆ ਰਹੀ ਸੀ– ਜਾਵੋ ਨੀਂ ਕੋਈ ਮੋੜ ਲਿਆਵੋ ਨੀਂ ਮੇਰੇ ਨਾਲ ਗਿਆ ਅੱਜ ਲੜਕੇ।।। ਅੱਲਾ ਕਰੇ ਆ ਜਾਵੇ ਸੋਹਣਾਂ ਮੈਂ ਦੇਵਾਂ ਜਾਨ ਕਦਮਾਂ ਵਿੱਚ ਧਰਕੇ।। ।।

    ਇਹ ਗੀਤ ਦੇ ਬੋਲ ਸਨ।ਇਨਾਂ ਨੂੰ ਕਿਸੇ ਗਾਇਕ ਦੀ ਆਵਾਜ਼ ਮਿਲੀ ਸੀ ।

    ਬੋਲਾਂ ਵਿੱਚ ਅੰਤਾਂ ਦੀ ਉਦਾਸੀ ਸੀ ।ਅਤੇ ਅੰਤਾਂ ਦੀ ਉਦਾਸੀ ਨਾਲ ਆਵਾਜ਼ ਅੰਦਰ ਜਿਵੇਂ ਕੋਈ ਕਿਸੇ ਡੂੰਘੇ ਖੂਹ ਵਿੱਚ ਬਿਨਾ ਪੌੜੀਆਂ ਹੀ ਉੱਤਰ ਰਿਹਾ ਹੋਵੇ । ਪਾਣੀ ਵਿੱਚ ਤੱਕਦਾ ਹੋਵੇ ।ਪਾਣੀ ਵਿਚੋ ਕੁਝ ਲੱਭਦਾ ਹੋਵੇ ।ਮੈਂ ਆਵਾਜ਼ ਦੇ ਕੋਲ ਗਿਆ ਤਾਂ ਇਹ ਪਾਕਿਸਤਾਨ ਦਾ ਬੂਟਾ ਸ਼ੌਕਤ ਅਲੀ ਸੀ ਫਿਰ ਕਈ ਵਰ੍ਹੇ ਬੀਤ ਗਏ ਇਹ ਬੋਲ (ਛੱਲਾ )ਗਿੱਦੜਬਾਹੇ ਦਾ ਇੱਕ ਕਾਲਜੀਏਟ ਮੁੰਡਾ ਐਨ ਆਈ ਐਸ ਪਟਿਆਲਾਦੇ ਸਪੋਰਟਸ ਵਿੰਗ ਵਿਦਿਆਰਥੀਆਂ ਨਾਲ ਸਾਂਝੇ ਕਰਨ ਲੱਗਨ ਪਿਆ ।ਉਸਦੀ ਆਵਾਜ਼ ਹਵਾਵਾਂ ਦੇ ਹੱਥ ਲੱਗ ਗਈ ।ਕਲੱਬਾਂ ਸੰਸਥਾਵਾਂ ਵੱਲੋਂ ਉਸ ਮੁੰਡੇ ਨੂੰ ਡਫਲੀਵਾਲਾ ਕਹਿਣ ਲੱਗ ਪਏ ਅਤੇ ਗੁਰਦਾਸ ਮਾਨ ਸਮਝ ਕੇ ਉਸਦੇ ਗੀਤਾਂ ਦੀ ਰੂਹ ਉਪਰ ਹੱਥ ਧਰਨ ਲੱਗ ਪਏ ।ਉਹ ਉਨ੍ਹਾਂ ਗੀਤਾਂ ਦੇ ਜਖਮਾਂ ਨੂੰ ਪਲੋਸਣ ਲੱਗ ਪਿਆ ।

    ਗੁਰਦਾਸ ਦੇ ਗੀਤ ਮੈਨੂੰ ਢਕੀ ਹੋਈ ਕਬਰ ਦੇ ਧੁਰ ਅੰਦਰ ਤੀਕ ਲੈ ਜਾਂਦੇ ਹਨ ,ਜਿੱਥੇ ਹਾਉਂਕੇ, ਗਮ ਜੁਦਾਈਆਂ, ਬੇਵਤਨੀਆਂ ,ਛੱਲੇ ,ਮੂੰਦੀਆਂ, ਟੁਟੀਆਂ ਵੰਗਾਂ ਅਤੇ, ਅਤੇ ਕਿੰਨੀਆਂ ਹੀ ਜਿਊਂਦੀਆਂ ਔਸੀਆਂ ਦਫਨ ਹੋਈਆਂ ਪਈਆਂ ਨੇ ,ਜਿਹਨਾਂ ਦਾ ਚਿਹਰਾ ਵੇਖਕੇ ਸੰਵਾਦ ਕਰਦੇ ਹਾਂ ਤਾਂ ਜੁਬਾਨ ਬੰਦ ਹੋ ਜਾਂਦੀ ਹੈ ।

    ਚਿਹਰੇ ਦਾ ਚਿੱਤਰ ਬਣਾਉਣ ਬਾਰੇ ਸੋਚੀਏ ਤਾਂ ਬੁਰਸ਼ ਆਪਣੀ ਹੀ ਛੋਹ ਦੇ ਨੇੜੇ ਨਹੀਂ ਆ ਸਕਦਾ ।

    ਗੁਰਦਾਸ ਦੇ ਗੀਤਾਂ ਅੰਦਰ ਅੱਥਰੂ ਤੁਰਦੇ ਨੇ ।ਸਾਲਮ ਸਬੂਤੇ ਜਿਊਂਦੇ ।ਜਦ ਅੱਥਰੂ ਜੂਨ ਹੰਢਾਉਂਦੇ ਬੰਦਿਆਂ ਵਾਂਗ ਤੁਰਨ ਦੀ ਜੂਨ ਪੈ ਜਾਂਦਾ ਹੈ ਤਾਂ ਕਈ ਵੇਰ ਤਿੱਖੀਆਂ ਸੂਲਾਂ ਸਾਡੇ ਮੱਥੇ ਉਪਰ ਦਸਤਖਤ ਕਰਦੀਆਂ ਨੇ ।ਅੰਤ ਕਈ ਵੇਰ ਮਨ ਦਾ ਗੁਲਾਬ ਰੰਗ ਵਿਹੂਣਾ ਹੋ ਜਾਂਦਾ ਹੈ ।ਕਈ ਵੇਰ ਧੁਖਦੇ ਬੋਲਾਂ ਦੀ ਜ਼ਮੀਨ ਸਾਡੀ ਜੁਬਾਨ ਬਣਦੀ ਏ ਤੇ ਕਦੇ-ਕਦੇ ਆਪਣਾ ਆਪ ਸਾਨੂੰ ਪੱਤੇ ਵਾਂਗ ਮਹਿਸੂਸ ਹੋਣ ਲੱਗ ਪੈਂਦਾ ਹੈ ।

    ਇਹ ਸਾਰਾ ਕੁਝ ਮੇਰੇ ਮਨ ਨਾਲ ਵਾਪਰਿਆ ਹੈ ਜੇਕਰ ਤੁਹਾਡੇ ਨਾਲ ਵੀ ਵਾਪਰਿਆ ਹੈ ਤਾਂ ਸਮਝੋ ਤੁਹਾਡਾ ਅਥਰੂ ਵੀ ਤੁਰਨ ਦੀ ਜੂਨ ਪੈ ਚੁੱਕਾ ਹੈ ।

    ਇਹੋ ਹੀ ਸਭ ਜਦੋਂ ਗੁਰਦਾਸ ਦੇ ਗੀਤ ਆਪਣੀ ਰੂਹ ਤੇ ਜਰਦੇ ਨੇ ।ਤੇ ਜਦੋਂ ਜ਼ਖਮ ਉੱਚੜ ਜਾਂਦੇ ਨੇ ਤਾਂ ਗੁਰਦਾਸ ਆਪਣੇ ਹਾਸਿਆਂ ਵਿੱਚੋਂ ਆਪ ਹੀ ਮਨਫੀ ਹੋ ਜਾਂਦਾ ਹੈ ।


    ਗੀਤ ਆਪਣੇ ਆਪ, ਮੇਰੇ ਕੋਲ ਮੇਰੇ ਅੰਦਰ ਆ ਰਿਹਾ ਹੈ –‘ਤੈਨੂੰ ਵੀ ਕਦੇ ਯਾਦ ਵਤਨ ਦੀ ਆਉਂਦੀ ਹੋਵੇਗੀ ।ਸੁਪਨੇ ਵਿੱਚ ਜਦ ਮਾਂ ਕੋਈ ਤਰਲੇ ਪਾਉਂਦੀ ਹੋਵੇਗੀ ।’ ਪਤਾ ਨਹੀਂ ਕਿਉਂ ਲਿਖਣਾ ਪਿਆ ਇਹ ਗੀਤ ਗੁਰਦਾਸ ਨੂੰ ।ਜਦੋਂ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਸਤਾਉਂਦਾ ਹੈ ਤੇ ਇਹ ਗੀਤ ਉਹਨਾਂ ਸਾਰਿਆਂ ਦੇ ਮਨ ਉਪਰ ਉਕਰਿਆ ਜਾਂਦਾ ਹੈ , ਜਿਹੜੇ ਇਸ ਗੀਤ ਦਾ ਨਸੀਬ ਹਨ ।ਇਹ ਗੀਤ ਉਹਨਾਂ ਦੀ ਕਾਰਨਸ ਦਾ ਸੱਜਰਾ ਫੁੱਲ ਬਣ ਗਿਆ ਹੈ।ਅਤੇ ਇਸਦੇ ਨਾਲ ਹੀ ਡੂੰਘੇ ਜਿਹੇ ਇੱਕ ਹੋਰ ਗੀਤ ਦੇ ਬੋਲ ਉਭਰਦੇ ਹਨ :-

    ‘ਬਚਪਨ ਚਲਾ ਗਿਆ, ਜਵਾਨੀ ਚਲੀ ਗਈ ,

    ਜਿੰਦਗੀ ਦੀ ਕੀਮਤੀ ਨਿਸਾਨੀ ਚਲੀ ਗਈ ।’

    ਕਿੰਨਾਂ ਉਦਰੇਵਾ ਹੈ ,ਇਨ੍ਹਾਂ ਬੋਲਾਂ ਅੰਦਰ ।ਅਜਿਹੇ ਅਹਿਸਾਸਾਂ ਨੂੰ ਗੁਰਦਾਸ ਪੱਥਰ ਵਿੱਚ ਉੱਗੀ ਘਾਹ ਦੀ ਇੱਕ ਤਿੜ ਵਾਂਗ ਉਗਾ ਲੈਂਦਾ ਹੈ ਅਤੇ ਫਿਰ ਜਦ ਕਾਗਜ ਦੀ ਹਿੱਕ ਉਪਰ ਉਗਾਉਂਦਾ ਹੈ ਤਾਂ ਸ਼ਬਦ ਆਪਣੇ ਆਪ ਤੁਰਨ ਲੱਗ ਪੈਂਦੇ ਹਨ :-

    “ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚਲੇ ਹਾਂ ,

    ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚਲੇ ਹਾਂ ।”

    ਉਹ ਕੁਝ ਵੀ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ।ਵਕਤ ਦੇ ਮਨ ਉਪਰ ਅਤੇ ਵਰਤਮਾਨ ਦੇ ਰਾਹ ਵਿੱਚ ਪਿਆ ਜ਼ਖਮ ਜਦ ਉਸ ਦੀਆਂ ਅੱਖਾਂ ਵਿੱਚ ਧੂੰਆਂ ਬਣਕੇ ਉਤਰਦਾ ਹੈ ਤਾਂ ਉਹ ਚੀਖ ਉਠਦਾ ਹੈ :-

    “ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੇ ਦੁਆਵਾਂ ,

    ਸੁੱਖਣਾ ਸੁੱਖੋ ਪੀਰ ਦੀ ,ਟਲ ਜਾਣ ਬਲਾਵਾਂ ।”

    ਸਧਾਰਨ ਪੱਧਰ ਉਤੇ ਸੋਚਣ ਵਾਲਿਆਂ ਨੇ ਸੋਚਿਆ ਸੀ ਕਿ ਗੁਰਦਾਸ ਵੀ ਕੀ ਗਾਉਣ ਲੱਗ ਪਿਆ ਹੈ ਅਤੇ ਉਹ ਅਜੀਬ ਜਿਹੀਆਂ ਅਵਾਜ਼ਾਂ ਕੱਸਣ ਲੱਗ ਪਏ ਸਨ । ਅਜਿਹੇ ਲੋਕ ਇਹ ਕਦੇ ਨਹੀਂ ਸੋਚਦੇ ਕਿ ਗੁਰਦਾਸ ਇੱਕ ਸ਼ਾਇਰ ਵੀ ਹੈ। ਸ਼ਾਇਰੀ ਉਸਦਾ ਧਰਮ ਹੈ।ਸਾਧਾਰਨ ਸਰੋਤਿਆਂ ਨੇ ਕਿਹਾ ਸੀ ਕਿ ਅਜਿਹੇ ਗੀਤਾਂ ਨਾਲ ਲੋਕ ਗੁਰਦਾਸ ਨੂੰ ਭੁੱਲ

    ਜਾਣਗੇ।

    ਗੱਲਾਂ ਗੁਰਦਾਸ ਕੋਲ ਵੀ ਪਹੁੰਚੀਆਂ ।ਉਸਨੇ ਆਪਣੀ ਸ਼ਾਇਰੀ ਅਤੇ ਆਪਣੀ ਗਾਇਕੀ ਨਾਲ ਪਾਏ ਰਿਸ਼ਤੇ ਦੀ ਲਾਜ ਰੱਖੀ –“ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ , ਫਿੱਕੀ ਪੈ ਗਈ ਚਿਹਰੇ ਦੀ ਨੁਹਾਰ …।” ‘ਮੈਂ ਧਰਤੀ ਪੰਜਾਬ ਦੀ, ਵੇ ਮੈਂ ਵਸਦੀ ਉਜੜ ਗਈ ।”

    ਗੁਰਦਾਸ ਲੋਕਾਂ ਦੇ ਹੋਰ ਨੇੜੇ ਹੋ ਗਿਆ ।ਸਾਡੇ ਕੰਪਨੀ ਵਾਲਿਆਂ ਨੂੰ ਨਾ ਤਾਂ ਗਾਇਕੀ ਨਾਲ ਲਗਾਓ ਹੈ ਨਾ ਗਾਇਕ ਨਾਲ ।ਕਲਾ ਨੂੰ ਪਰਖਣ ਵਾਲੀ ਉਨ੍ਹਾਂ ਦੀ ਅੱਖ ਸਿਰਫ ਪੈਸੇ ਨੂੰ ਪਰਖਦੀ ਹੈ ।ਉਹ ਬਹੁਤ ਘੱਟ ਲਾ ਕੇ ਬਹੁਤ ਕਮਾਉਂਦੇ ਨੇ ਅਤੇ ਮਨਮਰਜ਼ੀ ਦਾ ਗਵਾਉਂਦੇ ਹਨ ।ਪਰ ਗੁਰਦਾਸ ਨੇ ਉਹ ਗਾਇਆ ਹੈ ਜਿਸ ਲਈ ਉਸਦੀ ਰੂਹ ਰਾਜ਼ੀ ਹੋਈ ਹੈ ।ਅਤੇ ਅਜਿਹਾ ਗਾ ਕੇ ਉਸਨੇ ਉਸ ਧਾਰਨਾ ਨੂੰ ਗਲਤ ਸਾਬਤ ਕੀਤਾ ਹੈ ਕਿ ਸਿਰਫ ਹਲਕੇ ਗੀਤ ਬਨ੍ਹੇਰਿਆਂ (ਚੈਨਲਾਂ)ਉਪਰ ਵਜਦੇ ਹਨ ।

    ਪਿੱਛੇ ਜਿਹੇ ਚੰਡੀਗੜ੍ਹ ਉਹ ਕਿਸੇ ਦੋਸਤ ਦੀ ਰਸਮ ‘ਤੇ ਮਿਲਿਆ ਸੀ ।ਗੱਲ ਭਾਵੇਂ ਕੋਈ ਵੀ ਕਰਦਾ ਸੀ ਉਹਦਾ ਮਨ ਕਹਿ ਰਿਹਾ ਸੀ -ਸਚੀ ਹੀ ਸਭ ਕੁਝ ਹੀ ਉਜੜੇ ਗਿਐ ,ਏਥੇ ਤਾਂ ਸਭ ਕੁਝ ਹੀ ਅੱਗ ਵਰਗਾ ਹੋ ਗਿਐ ।ਮੋਹ ਦੇ ਲਲਕਰਿਆਂ ਦਾ ਅਸੀਂ ਅਸਲੋਂ ਹੀ ਕਿਸੇ ਨਾਲ ਵਣਜ ਕਮਾ ਆਏ ਹਾਂ ।ਸਾਡੇ ਗੀਤਾਂ ਦੀ ਲੋਥ ਜੋਗਾ ਕਿਤੋਂ ਵੀ ਕੱਫਣ ਨਹੀਂ ਲੱਭਾ ।ਉਸ ਦੀਆਂ ਗੱਲਾਂ ਵਿੱਚ ਅੱਥਰੂ ਸਨ ।ਉਸਦੇ ਹੌਕਿਆਂ ਵਿੱਚ ਹਾਸਾ ਸੁੱਤਾ ਹੋਇਆ ਸੀ, ਅਤੇ ਉਹ ਹਾਸਾ ਕਹਿ ਰਿਹਾ ਸੀ ,ਮੈਂ ਆਪਣੀਆਂ ਚੀਖਾਂ ਨੂੰ ਗੀਤ ਕਿਵੇਂ ਕਹਿ

    ਸਕਦਾ ਹਾਂ ।

    ਚੀਖਾਂ ਤਾਂ ਚੀਖਾਂ ਹੀ ਹੋਣਗੀਆਂ ,ਜਿਸਦੇ ਵੀ ਵਿਹੜੈ ਉਤਰਨਗੀਆਂ ।ਉਹਦੇ ਵਿੱਚ ਹਿੰਮਤ ਹੋਏਗੀ ਤਾਂ ਉਹ ਆਪਣੇ ਆਪ ਸਾਂਭ ਲਏਗਾ।

    ਉਸ ਦਿਨ ਮੁੰਬਈ ਪਹੁੰਚਦਿਆਂ ਉਸਨੇ ‘ਹੀਰ’ ਲਿਖੀ –“ਕੀ ਖੱਟਿਆਂ ਮੈਂ ਤੇਰੀ ਹੀਰ ਬਣਕੇ” ਅਤੇ ਮੈਂ ਘਰ ਆ ਕੇ ਗੀਤ ਲਿਖਿਆ –“ਕੰਜਕਾਂ ਜਿਹੀ ਰਚਨਾ ਦਾ ,ਕਰਨ ਬਲਾਤਕਾਰ ,ਪੱਛਮੀ ਧੁਨਾਂ ਦੇ ਠੈਕੇਦਾਰ।ਚੋਰਾਂ ਦੇ ਬਾਜਾਰ ਅਤੇ ਗੀਤਾਂ ਦੇ ਵਪਾਰ ਵਿੱਚ , ਕੱਖੌਂ ਹੌਲਾ ਹੋਇਆ ਗੀਤਕਾਰ।”

    ਮੈਂ ਗੁਰਦਾਸ ਦੇ ਬੋਲਾਂ ਸੁਣਦਾ ਹਾਂ ,ਉਸਦੀ ਕਲਮ ਵੱਲ ਤੱਕਦਾ ਹਾਂ ।

    ਹਵਾ ਨੂੰ ਆਪਣੇ ਵਿੱਚੋਂ ਹੀ ਰੰਗ ਚੁਰਾ ਲੈਣ ਦੀ ਫੁਰਸਤ ਮਿਲ ਗਈ ਹੈ ।ਗੀਤਾਂ ਨੂੰ ਆਪਣੇ ਵਿੱਚੋਂ ਹੀ ਆਪਣਾ ਚਿਹਰਾ ਦੇਖਣ ਦਾ ਵਲ ਆ ਗਿਆ ਹੈ। ਗੀਤਾਂ ਦੇ ਸਿਰਨਾਵੇਂ ਉਪਰ ਤ੍ਰੇਲ ਪਵੇ ਜਾਂ ਰੇਤ ,ਗੁਰਦਾਸ ਦਾ ਨਾਮ ਨਾ ਮਿਟਾ ਸਕਦੇ ਨੇ ਨਾ ਢੱਕ ਸਕਦੇ ਨੇ ।

    ਜਿੱਥੇ ਸਾਮਾਂ ਆ ਕੇ ਈਦ ਮਨਾਉਂਦੀਆਂ ਹੋਣ,

    ਜਿੱਥੇ ਸਾਮਾਂ ਸ਼ਾਹ ਲੈਂਦੀਆਂ ਹੋਣ ,

    ਜਿੱਥੇ ਸ਼ਾਮਾਂ ਨੂੰ ਕੋਈ ਮੁਖਾਤਿਬ ਹੁੰਦਾ ਹੋਵੇ ,

    ਜਿੱਥੇ ਸ਼ਾਮਾਂ ਨਾਲ ਕੋਈ ਰਿਸ਼ਤਾ ਜੋੜਦਾ ਹੋਵੇ ।ਅਜਿਹੇ ਵਿਹੜੇ’ਤੇ ਵਿਛ ਜਾਣ ਲਈ ਅਜੇ ਕੋਈ ਚਾਦਰ ਤਿਆਰ ਈ ਨਹੀਂ ਹੋਈ ਤਾਂ ਫਿਰ ਕਢਾਈ ਦੀ ਕਿਸਮ ਕਿਵੇਂ ਬਦਲੀ ਜਾ ਸਕਦੀ ਹੈ ।
    Dil ρyααя di ραтααяi,
    gυรรα รαρρ wαяgα,
    тєяα lααяα wє
    รнαяααbiyααи di gαρρ wαяgα......

    Comment


    • #5
     ਗੁਰਦਾਸ ਮਾਨ

     ਗੱਲਾਂ-ਗੱਲਾਂ ਚ ਗੱਲ ਵਧਾਈ ਦੀ ਨਹੀਂ,
     ਗਾਲ ਭੈਣ ਦੀ ਕਰੇ ਸੀਨਾ ਸ਼ੱਲੀ..
     ਤੇ ਗਾਲ ਮਾਂ ਦੀ ਸੁਣੀ ਸੁਣਾਈ ਦੀ ਨਹੀਂ..
     ਬਿਨ ਬੋਲੇ ਜੇ ਦੁਸ਼ਮਣ ਮੋਮ ਹੋ ਜੇ,
     ਉਸ ਮੋਮ ਨੂੰ ਅੱਗ ਦਿਖਾਈ ਦੀ ਨਹੀਂ..
     ਗੁੱਸੇ ਦੀ ਅੱਗ ਪਿਆਰ ਬੁਝਾਵੇ,
     ਤੇ ਪਿਆਸੇ ਦੀ ਅੱਗ ਪਾਣੀ..
     ਜੇ ਗੱਲ ਉਲਝ ਗਈ,
     ਮੁੜ ਕੇ ਸੂਤ ਨੀਂ ਆਉਣੀਂ..
     ਜੇ ਨਾਂ ਆਪਣੇ ਕੋਲੋਂ ਗਈ ਸੰਭਾਲੀ,
     ਫਿਰ ਮਾਂ-ਬੋਲੀ ਮੁੱਕ ਜਾਣੀਂ ਮਰਜਾਣੀਂ..||

     :-ਗੁਰਦਾਸ ਮਾਨ
     Dil ρyααя di ραтααяi,
     gυรรα รαρρ wαяgα,
     тєяα lααяα wє
     รнαяααbiyααи di gαρρ wαяgα......

     Comment


     • #6
      gurdaas maan

      ਗੁਰਦਾਸ ਮਾਨ
      ਕੈਸਟ: ਆਜਾ ਸੱਜਣਾ

      ਗੀਤ: ਮਹਿੰਦੀ ਰੰਗ ਲੈ ਕੇ
      ------------
      ਗੀਤ ਦੇ ਬੋਲ
      ------------
      ਧਰਤੀ ਤੇ ਸ਼ਹਿਦ ਢਿੱਗਦਾ,
      ਧਰਤੀ ਤੇ ਸ਼ਹਿਦ ਢਿੱਗਦਾ,
      ਸ਼ਹਿਦ ਢਿੱਗਦਾ ਓਏ ਜਦੋਂ ਪੋਰੀਆਂ ਦੰਦਾਂ ਨਾਲ ਭੱਨੇ,
      ਮਹਿੰਦੀ ਰੰਗਾ ਲੈਕੇ ਡੋਰੀਆ, ਲੈਕੇ ਡੋਰੀਆ ਨੀ ਫਿਰੇ ਚੂਪਦੀ ਵੱਟਾਂ ਤੇ ਗੱਨੇ,
      ਧਰਤੀ ਤੇ ਸ਼ਹਿਦ ਢਿੱਗਦਾ,
      ਸ਼ਹਿਦ ਢਿੱਗਦਾ ਨੀ ਜਦੋਂ ਪੋਰੀਆਂ ਦੰਦਾਂ ਨਾਲ ਭੱਨੇ,
      ਮਹਿੰਦੀ ਰੰਗਾ ਲੈਕੇ ਡੋਰੀਆ, ਲੈਕੇ ਡੋਰੀਆ ਨੀ ਫਿਰੇ ਚੂਪਦੀ ਵੱਟਾਂ ਤੇ ਗੱਨੇ,
      ਧਰਤੀ ਤੇ ਸ਼ਹਿਦ ਢਿੱਗਦਾ...

      ਚਿਤ ਕਰੇ ਹੱਥਾਂ ਵਿਚੋਂ ਪੋਰੀ ਤੈਥੋਂ ਖੋਹ ਲਵਾਂ,
      ਦੰਦਾਂ ਥੱਲੇ ਰੱਖੀ ਜੋ ਗੰਡੇਰੀ ਤੈਥੋਂ ਖੋਹ ਲਵਾਂ,

      ਚਿਤ ਕਰੇ ਹੱਥਾਂ ਵਿਚੋਂ ਪੋਰੀ ਤੈਥੋਂ ਖੋਹ ਲਵਾਂ,
      ਦੰਦਾਂ ਥੱਲੇ ਰੱਖੀ ਜੋ ਗੰਡੇਰੀ ਤੈਥੋਂ ਖੋਹ ਲਵਾਂ,
      ਅਸੀਂ ਮਨੀਆਂ ਜੇ ਤੂੰ ਵੀ ਸਾਡੀ ਮੰਨੇ,
      ਧਰਤੀ ਤੇ ਸ਼ਹਿਦ ਢਿੱਗਦਾ,
      ਸ਼ਹਿਦ ਢਿੱਗਦਾ ਓਏ ਜਦੋਂ ਪੋਰੀਆਂ ਦੰਦਾਂ ਨਾਲ ਭੱਨੇ,
      ਧਰਤੀ ਤੇ ਸ਼ਹਿਦ ਢਿੱਗਦਾ...

      ਚੂਪ ਨਾ ਤੂੰ ਗੱਨੇ ਤੇਰੇ ਬੁੱਲ ਛਿੱਲ ਜਾਂਣਗੇ,
      ਦੰਦਾਂ ਵਾਲੀ ਬੀੜ ਵਿਚੋਂ ਮੋਤੀ ਹਿਲ ਜਾਂਣਗੇ,

      ਚੂਪ ਨਾ ਤੂੰ ਗੱਨੇ ਤੇਰੇ ਬੁੱਲ ਛਿੱਲ ਜਾਂਣਗੇ,
      ਦੰਦਾਂ ਵਾਲੀ ਬੀੜ ਵਿਚੋਂ ਮੋਤੀ ਹਿਲ ਜਾਂਣਗੇ,
      ਬਹੁਤੀ ਉਡ ਨਾ ਖੇਤਾਂ ਦੇ ਬਨੇ ਬਨੇ,
      ਧਰਤੀ ਤੇ ਸ਼ਹਿਦ ਢਿੱਗਦਾ,
      ਸ਼ਹਿਦ ਢਿੱਗਦਾ ਓਏ ਜਦੋਂ ਪੋਰੀਆਂ ਦੰਦਾਂ ਨਾਲ ਭੱਨੇ,
      ਧਰਤੀ ਤੇ ਸ਼ਹਿਦ ਢਿੱਗਦਾ...

      ਕਾਲੀ ਘਟਾ ਵਾਂਗੂ ਅੱਖ ਚੜੀ ਸਰਕਾਰਾਂ ਦੀ,
      ਸਾਡੇ ਉਤੇ ਸਿੱਟ ਜੋ ਇਹ ਬਿਜਲੀ ਪਿਆਰਾਂ ਦੀ,

      ਕਾਲੀ ਘਟਾ ਵਾਂਗੂ ਅੱਖ ਚੜੀ ਸਰਕਾਰਾਂ ਦੀ,
      ਸਾਡੇ ਉਤੇ ਸਿੱਟ ਜੋ ਇਹ ਬਿਜਲੀ ਪਿਆਰਾਂ ਦੀ,
      ਆਜੋ ਪੜੀਏ ਮੁਹਬੱਤਾਂ ਦੇ ਪੰਨੇ,
      ਧਰਤੀ ਤੇ ਸ਼ਹਿਦ ਢਿੱਗਦਾ,
      ਸ਼ਹਿਦ ਢਿੱਗਦਾ ਓਏ ਜਦੋਂ ਪੋਰੀਆਂ ਦੰਦਾਂ ਨਾਲ ਭੱਨੇ,
      ਧਰਤੀ ਤੇ ਸ਼ਹਿਦ ਢਿੱਗਦਾ...

      ਸਦਕੇ ਮੈਂ ਵਾਰੀ ਜਾਵਾਂ......
      Dil ρyααя di ραтααяi,
      gυรรα รαρρ wαяgα,
      тєяα lααяα wє
      รнαяααbiyααи di gαρρ wαяgα......

      Comment


      • #7
       I really respect him lot.A KAIM INSAAN..jis vich har gunn hain..
       Complaining is a GUd for U, As long as u r not complaining to a PErson U r complainging about...

       Comment


       • #9
        ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ
        ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ.
        ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀਏ,
        ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈਂ ਏ ਧੀਏ.
        ਕਿਹੜੇ ਘਰ ਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ......ਆਪਣੇ ਹਿੱਸੇ ਦੀ ਦੁਨੀਆਂ
        ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ .
        ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ..
        ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ..ਆਪਣੇ ਹਿੱਸੇ ਦੀ ਦੁਨੀਆਂ....
        "ਮਰਜਾਣੇ" ਦੇ ਅੰਦਰ ਵਸਦੀ ਕੁੜੀਏ ਜਿਉਦੀ ਰਹਿ..
        ਤੂੰ ਕਮਲੀ ਮੈਂ ਕਮਲਾ ਤੇਰਾ ਗੀਤ ਲਖਿਉਦੀ ਰਹਿ.
        ਸਦਾ ਸੁਹਾਗਣ ਖੀਵੇ ਤੇਰੀ ਨਜ਼ਰ ਉਤਾਰ ਦਿਆਂ....
        ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋ ਵਾਰ ਦਿਆਂ..ਤੈਥੋ ਵਾਰ ਦਿਆਂ..ਤੈਥੋ ਵਾਰ ਦਿਆਂ..

        Comment


        • #10
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਜਿੱਤਣ ਵਾਲੀ ਸਾਰੀ ਦੁਨੀਆਂ,ਹਾਰਣ ਵਾਲਾ ਕੱਲਾ,ਹਾਰਣ ਵਾਲਾ ਕੱਲਾ...
         ਬੋਲ ਫਕੀਰਾ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਦੁਨੀਆਂ ਦਾ ਹਰ ਬੰਦਾ ਮੰਗਤਾ,ਕੋਈ ਮਾੜਾ ਮੰਗਤਾ,ਕੋਈ ਚੰਗਾ ਮੰਗਤਾ,
         ਕੋਈ ਪੁੱਤ ਮੰਗੇ,ਕੋਈ ਦੁੱਧ ਮੰਗੇ,ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ,
         ਕੋਈ ਯਾਰ ਮੰਗੇ,ਕੋਈ ਪਿਆਰ ਮੰਗੇ,ਕੋਈ ਗਹਿਣੇ ਹਾਰ ਸ਼ਿਗਾਰ ਮੰਗੇ,
         ਕੋਈ ਨਕਦੀ ਕੋਈ ਉਧਾਰ ਮੰਗੇ,ਕੋਈ ਡੁਬਦੀ ਬੇੜੀ ਪਾਰ ਮੰਗੇ
         ਮੰਗਣ ਵਾਲੀ ਸਾਰੀ ਦੁਨੀਆਂ,ਦੇਵਣ ਵਾਲਾ ਕੱਲਾ,ਦੇਵਣ ਵਾਲਾ ਕੱਲਾ,
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਕੋਈ ਸੁੱਖ ਸੁੱਖੇ,ਕੋਈ ਬਲੀ ਦੇਵੇ, ਰੱਬ ਖੈਰ ਕਰੇ ਰੱਬ ਭਲੀ ਦੇਵੇ,
         ਕੋਈ ਜੋਤ ਜਗਾ,ਕੋਈ ਧਿਆਨ ਲਗਾ ਸਭ ਕਰਦੇ ਨੇ ਅਹਿਸਾਨ ਜਿਹਾ,
         ਕੋਈ ਮੱਥਾ ਟੇਕ ਰੁਪਈਆਂ ਦਾ,ਮੁੱਲ ਮੰਗਦਾ ਰੱਬ ਤੋ ਕਈਆਂ ਦਾ.ਮੁੱਲ ਮੰਗਦਾ ਰੱਬ ਤੋ ਕਈਆਂ ਦਾ
         ਮੈਨੂੰ ਇਹ ਵੀ ਮਿਲੇ ਮੈਨੂੰ ਓਹ ਵੀ ਮਿਲੇ,ਮੈਨੂੰ ਹੀ ਮਿਲੇ ਬਸ ਜੋ ਵੀ ਮਿਲੇ,
         ਜੋ ਤੇਰੇ ਦਰ ਤੇ ਆਉਦਾ ਹੈ,ਮੱਥੇ ਦੀ ਕੀਮਤ ਚਾਹੰਦਾ ਹੈ.
         ਤੂੰ ਭੋਲਾ ਹੈਂ ਤੂੰ ਭਾਲਾ ਹੈ, ਹਰ ਦਿਲ ਦੀਆਂ ਜਾਨਣ ਵਾਲਾ ਹੈਂ..
         ਦੁਨੀਆਂ ਮੰਗਦੀ ਦੋਲਤ,ਸ਼ੋਹਰਤ, ਫੱਕਰ ਮੰਗਦੇ ਅੱਲਾ..
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਹਰ ਪਾਸੇ ਘੋਰ ਅੰਗਾਰ ਵਧੇ,ਕਿਤੇ ਜੁਲਮ ਵਧੇ ਜੰਕਾਰ ਵਧੇ.
         ਲੋਕੀ ਰੱਬ ਨੂੰ ਮੰਨਣੋ ਹਟ ਗਏ ਨੇ,ਕਿਸ ਕਰਕੇ ਮਾਰਾ ਮਾਰ ਵਧੇ,
         ਕੋਈ ਮੁਸਲਮ ਹੈ,ਕੋਈ ਹਿੰਦੂ ਹੈ,ਕੋਈ ਸਿੱਖ,ਈਸਾਈ,ਨਿੰਦੂ ਹੈ.
         ਕੋਈ ਫਿਰਦਾ ਹੱਥ ਬੰਦੂਕ ਫੜੀ,ਤਲਵਾਰ ਫੜੀ, ਤਿਰਸ਼ੂਲ ਫੜੀ,
         ਕੋਈ ਲੁੱਟ ਗਿਆ,ਕੋਈ ਮਾਰ ਗਿਆ,ਦਾਅ ਲੱਗਿਆ ਕਰਕੇ ਵਾਰ ਗਿਆ,,,ਦਾਅ ਲੱਗਿਆ ਕਰਕੇ ਵਾਰ ਗਿਆ,,
         ਜੇ ਮਜ਼ਬ ਦੇ ਠੇਕੇਦਾਰਾਂ ਤੋ ਗੱਲ ਪੁਛੀਏ ਉੱਤਰ ਕੋਈ ਨਹੀ,
         ਮਜ਼ਬਾਂ ਦੇ ਪੁਤਰ ਸਾਰੇ ਨੇ,ਬੰਦੇ ਦਾ ਪੁੱਤਰ ਕੋਈ ਨਹੀਂ,ਬੰਦੇ ਦਾ ਪੁੱਤਰ ਕੋਈ ਨਹੀਂ
         ਸਾਡੇ ਕੋਲ ਜਵਾਬ ਹੈ ਇਸਦਾ,ਫੜ ਮੁਰਸ਼ਦ ਦਾ ਪੱਲਾ,..
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਹਰ ਰੋਜ਼ ਮਨੁਖਤਾ ਮਰਦੀ ਏ,ਮਜ਼ਬਾਂ ਦੀ ਸੂਲੀ ਚੜਦੀ ਏ,
         ਦਿਨ ਖੜੇ ਕਤਲ ਹੋਏ ਸੂਰਜ਼ ਦਾ,ਹਰ ਰਾਤ ਸਿਆਪਾ ਕਰਦੀ ਏ.
         ਨਾਲੇ ਰੋਦੀਂ ਏ ਨਾਲੇ ਡਰਦੀ ਏ,ਬੁੱਲ ਚਿੱਤ ਕੇ ਹੌਕੇ ਭਰਦੀ ਏ..ਬੁੱਲ ਚਿੱਤ ਕੇ ਹੌਕੇ ਭਰਦੀ ਏ.
         ਹਰ ਪਾਸੇ ਚੁੱਪ ਦੀ ਸੂਲੀ ਏ,ਹਰ ਜਿੰਦ ਅੱਜ ਲੰਘੜੀ ਲੂਲੀ ਏ.
         ਲੀਡਰ ਤਾਂ ਰੱਬ ਨੂੰ ਬਖਸ਼ਣ ਨਾ,ਬੰਦਾ ਕਿਸ ਬਾਗ ਦੀ ਮੂਲੀ ਏ.ਬੰਦਾ ਕਿਸ ਬਾਗ ਦੀ ਮੂਲੀ ਏ.
         ਦੇ ਭਾਸ਼ਣ ਤੇ ਭਾਸ਼ਣ,ਨਾ ਰੋਟੀ ਨਾ ਰਾਸ਼ਣ,ਅਸੀਂ ਭਾਸ਼ਨ ਸੁਣ ਸੁਣ ਥੱਕ ਗਏ ਆਂ.
         ਨਿੱਤ ਮਰਦੇ ਪੁੱਤਰ ਮਾਵਾਂ ਦੇ,ਅਸੀ ਖਬਰਾਂ ਪੜ-ਪੜ ਅੱਕ ਗਏ ਆਂ..
         ਨਿੱਤ ਵੇਖ ਕੇ ਲਾਸ਼ਾ ਸਿਵਿਆਂ ਵਿੱਚ,ਅਸੀ ਪੱਥਰਾਂ ਵਾੰਗੂ ਪੱਕ ਗਏ ਆਂ.
         ਕੋਈ ਲੱਭੋ ਸੰਤ ਸਿਪਾਹੀ ਨੂੰ,ਅਸੀ ਅੱਕ ਗਏ ਆਂ,ਅਸੀ ਥੱਕ ਗਏ ਆਂ.
         ਅੱਜ ਇੱਕ ਸੱਚੇ ਮੁਰਸ਼ਦ ਬਾਜ਼ੋ ਹਰ ਇੱਕ ਬੰਦਾ ਕੱਲਾ,ਹਰ ਇੱਕ ਬੰਦਾ ਕੱਲਾ..
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਆਪਣੇ ਆਪ ਗੁਆਚ ਗਿਆ ਏ ਖੁਦਗਰਜ਼ੀ ਦੀਆ ਗਲੀਆਂ,
         ਦਰ-ਦਰ ਫਿਰਦਾ ਓ ਝੋਲੀ ਅੱਡੀ,ਚੱਟਦਾ ਫਿਰਦਾ ਤਲੀਆਂ.
         ਹਰ ਭਾਡੇਂ ਵਿੱਚ ਮੂੰਹ ਮਾਰਨ ਦੀ ਆਦਤ ਸਿੱਖ ਗਿਆ ਬੰਦਾ,
         ਅੱਜ ਕੱਲ ਬੰਦੇ ਨਾਲੋਂ ਕੁੱਤਾ ਸੌ ਦਰਜੇ ਹੈ ਚੰਗਾ ਕੁੱਤਾ ਸੌ ਦਰਜੇ ਹੈ ਚੰਗਾ . ..
         ਇੱਕ ਬੁਰਕੀ ਲਈ ਪੂਛ ਹਿਲਾਵੇ,ਮਾਲਕ ਦੇ ਲਈ ਪਿਆਰ ਜਤਾਵੇ..
         ਜਿੱਥੇ ਕੂਕਰ ਪਹਿਰਾ ਦੇਵੇ.ਉਥੇ ਬੁਰੀ ਬਲਾ ਨਾ ਆਵੇ..
         ਮਾਲਕ ਦਾ ਦਰ ਮੂਲ ਨਾ ਛੱਡੇ,ਜੀਹਦਾ ਖਾਵੇ ਤੋੜ ਨਿਬਾਭੇ.,ਜੀਹਦਾ ਖਾਵੇ ਤੋੜ ਨਿਬਾਭੇ
         ਕੂਕਰ ਤੋ "ਮਰਜਾਣੇਆਂ ਮਾਨਾਂ" ਲੈ ਲੈ ਸਬਕ ਸਬੱਲਾ,ਲੈ ਲੈ ਸਬਕ ਸਬੱਲਾ.....
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
         ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,.

         Comment


         • #11
          ok i dont know what you guys are saying...AT ALL...
          but i like gurdass mann :]

          ..the mans a lengend

          Comment


          • #13
           Sahi gal hai punjabi mundiya main ta aap kini vari keha k main sikhda denda
           Weakness of attitude becomes weakness of character.

           Read Rules Before Posting

           Comment


           • #15
            Originally posted by kanwarjot View Post
            Sahi gal hai punjabi mundiya main ta aap kini vari keha k main sikhda denda
            tusi??
            na ji
            mainu mar mar sikhao ge tusi ta

            Comment

            Working...
            X