PDA

View Full Version : ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ,


Ashok
12th August 2009, 03:55 PM
ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ,
ਐਸੇ ਵੀ ਹਾਲਾਤ ਨਹੀਂ।
ਇੱਕ ਦਿਲ ਹੀ ਤਾਂ ਬਸ ਟੁੱਟਿਆ ਹੈ
ਕੋਈ ਐਨੀ ਵੱਡੀ ਬਾਤ ਨਹੀਂ।

ਬਦਕਿਸਮਤੀ ਉਹਨਾਂ ਲੋਕਾਂ ਦੀ,
ਜੋ ਚਿਹਰਿਆਂ ਉਤੇ ਅਟਕ ਗਏ,
ਦਿਲ ਦੇ ਤਾਂ ਅਸੀਂ ਕਾਲੇ ਨਹੀਂ,
ਜਿਹਨਾਂ ਮਾਰ ਕੇ ਵੇਖੀ ਝਾਤ ਨਹੀਂ।

ਕੋਈ ਏਦਾਂ ਦਾ, ਕੋਈ ਓਦਾਂ ਦਾ,
ਰੰਗ ਵੱਖੋ ਵੱਖਰੇ ਲੋਕਾਂ ਦੇ,
ਰੰਗਾਂ ਵਿੱਚ ਕੁੱਝ ਵੀ ਰੱਖਿਆ ਨਾ
ਤੂੰ ਸਮਝੇਂ, ਤੇਰੀ ਜ਼ਾਤ ਨਹੀਂ।

ਬੂਹੇ ਤੇ ਆਈ ਕਿਸਮਤ ਨੂੰ
ਠੁਕਰਾਇਆ ਤਾਂ ਪਛਤਾਓਗੇ,
ਛੱਤ ਪਾੜ-ਪਾੜ ਕੇ ਦਿੰਦਾ ਰੱਬ
ਏਦਾਂ ਰੋਜ ਸੁਗਾਤ ਨਹੀਂ।

ਅਸੀਂ ਤਾਂ ਬੇਸ਼ੱਕ ਸੂਰਜ ਹਾਂ
ਖੁਦ ਆਪਣਾ ਰਾਹ ਰੁਸ਼ਨਾ ਲਾਂਗੇ,
ਤੇਰੀਆਂ ਧੁੰਦਲਾਈਆਂ ਨਜ਼ਰਾਂ ਤੋਂ
ਸੌਖੀ ਕੱਟ ਹੋਣੀ ਰਾਤ ਨਹੀਂ।

ਇਸ ਮਤਲਬਪ੍ਰਸਤੀ ਦੁਨੀਆਂ ਵਿੱਚ
ਬੜੇ ਗਾਹਕ ਨੇ ਸੋਹਣੇ ਜਿਸਮਾਂ ਦੇ,
ਚਾਰ ਛਿੱਲੜ ਸੁੱਟਿਆ ਮਿਲਦਾ ਸਦਾ
ਉਮਰਾਂ ਦਾ ਸੱਚਾ ਸਾਥ ਨਹੀਂ।

jass_cancerian
12th August 2009, 04:00 PM
bohut khoob ashok ji,

bangerraj
12th August 2009, 06:42 PM
guddd yaar