|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਖੱਟਣਾ ਜੇ ਹੁੰਦਾ ਤੈਥੋਂ ਖੱਟ ਲਿਆ ਹੁੰਦਾ ਮੈਂ, ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ, ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ, ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ, ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! ਇਸ਼ਕ ਤੇਰੇ 'ਚ' ਮੈਨੂੰ ਆਪਣੀ ਕੋਈ ਹੋਸ਼ ਨਾ, ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ, ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! ਪਾਣੀ ਵੀ ਤਾਂ ਵੱਗਦਾ ਏ ਸਦਾ ਹੀ ਨੀਵਾਣਾਂ ਨੂੰ, ਛੱਡ ਪਰਾਂ ਆਕੜਾਂ ਤੇ ਹੁਸਨਾਂ ਦੇ ਮਾਣਾਂ ਨੂੰ, ਐਨੀ ਵੀ ਨਾ ਸੋਹਣੀ ਜਿੰਨਾ ਕਰਦੀ ਗਰੂਰ ਏਂ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ! ਜਾਂ ਤੇਰੇ ਉੱਤੇ ਤੇਰੇ ਮਾਪਿਆਂ ਦਾ ਜ਼ੋਰ ਐ, ਜਾਂ ਤੇਰੇ ਦਿਲ ਵਿੱਚ ਵੱਸਦਾ ਕੋਈ ਹੋਰ ਐ, ਦੱਸ ਕਿਉਂ "KaMaL" ਹੋਇਆ ਨਾਮਨਜ਼ੂਰ ਏ, ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
![]() |
| Thread Tools | Search this Thread |
|
|