|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਗੱਲ ਸੁਣੀ ਵੇ ਰਾਹੀਆ! ਇੱਕ ਗੱਲ ਸੁਣ ਕੇ ਜਾਵੀਂ!! ਮਿਲੇ ਜੇ ਮੇਰਾ ਬਾਪ, ਤਾਂ ਗੱਜ ਕੇ 'ਫ਼ਤਹਿ' ਬੁਲਾਵੀਂ ਪੈਂਦੇ ਰਹਿੰਦੇ ਪਿੰਡ ਮੇਰੇ ਦੇ ਝਾਉਲੇ ਮੈਨੂੰ ਮਨ ਵਿਚ ਬੜਾ ਵੈਰਾਗ, ਦਿਲਾਂ ਦੀ ਦੱਸਾਂ ਤੈਨੂੰ ਨਗਰ ਮੇਰੇ ਦਾ ਮਿਲੇ ਜੇ ਬੰਦਾ, ਹੱਥ ਮਿਲਾਵੀਂ ਦੇਖੀਂ ਕਿਤੇ ਨਾ ਦੇਖ ਕੇ, ਪਾਸਾ ਵੱਟ ਜਾਵੀਂ ਪਿੰਡ ਮੇਰੇ ਦਾ ਹਰ ਬੰਦਾ ਲੱਗੇ ਫ਼ੱਕਰ ਵਰਗਾ ਜਿੱਥੇ ਮਿਲਦਾ, ਰਹਿੰਦਾ ਹਾਂ ਮੈਂ ਸਜ਼ਦੇ ਕਰਦਾ ਪਿੰਡ ਮੇਰੇ ਦੀ ਹਰ ਔਰਤ ਮਾਈ-ਭਾਗੋ ਵਰਗੀ ਰੁੱਖੀ-ਮਿੱਸੀ ਖਾ ਕੇ ਸ਼ੁਕਰ ਵੀ ਰੱਬ ਦਾ ਕਰਦੀ ਬੰਦੇ ਮੇਰੇ ਪਿੰਡ ਦੇ ਰੱਬ ਦੀ ਰਜ਼ਾ 'ਚ ਰਹਿੰਦੇ 'ਕਾਲੇ ਦਿਨ' ਵੀ ਕੱਟੇ ਫਿਰ ਵੀ ਰਲ਼-ਮਿਲ਼ ਬਹਿੰਦੇ ਪਿੰਡ ਮੇਰੇ ਦੇ ਲੋਕ ਬੜੇ ਨੇ ਭੋਲ਼ੇ-ਭਾਲ਼ੇ ਰਹਿਣ ਰਹਿਮਤਾਂ ਬਖ਼ਸ਼ਦੇ ਉਹ ਕਰਮਾਂ ਵਾਲ਼ੇ ਹੱਸਦੇ ਖੇਡਦੇ ਰਹਿਣ ਸਦਾ ਉਹ ਜਿਉਂਦੇ ਵਸਦੇ ਰੱਬੀ ਰਹਿਮਤ ਝਰਦੀ ਰਹੇ ਮੇਰੇ ਪਿੰਡ ਦੇ ਰਸਤੇ ਪਿੰਡ ਮੇਰਾ, ਮੇਰੇ ਵੀਰਾ ਦਿਲ 'ਤੇ ਚੜ੍ਹਿਆ ਰਹਿੰਦਾ ਇਹਦੇ ਵਿਚ ਦੀ ਹੀ ਹਾਂ ਮੈਂ, ਪੂਰਾ ਸਾਹ ਲੈਂਦਾ ਪਿੰਡ ਮੇਰੇ ਨੂੰ ਆਖੀਂ, ਮੈਂ ਸੁੱਖ ਮੰਗਦਾ ਤੇਰੀ ਰਹਿਣ ਬਲਾਵਾਂ ਦੂਰ ਤੈਥੋਂ ਇਹ ਬੰਦਗੀ ਮੇਰੀ ਮਿਲੇ ਜੇ ਮੇਰੀ ਮਾਂ, ਉਹਦੇ ਪੈਰੀਂ ਹੱਥ ਲਾਈਂ ਜੱਗ ਦਿਖਾਇਆ ਜਿਸ ਨੇ, ਰਾਜ਼ੀ ਰੱਖੇ ਸਾਈਂ.......
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
| The Following User Says Thank You to kamalthind For This Useful Post: | ||
|
#2
|
||||
|
||||
|
nice....
|
![]() |
| Thread Tools | Search this Thread |
|
|