|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤੁਸੀਂ ਲੰਘ ਜਾਣਾ,
ਸਾਨੂੰ ਟੰਗ ਜਾਣਾ.. ਤੁਸੀਂ ਆਉਣਾ ਨੀਂ, ਕਿਸੇ ਨੇਂ ਸਾਨੂੰ ਲਾਹੁਣਾ ਨੀਂ.. ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..|| ਬੋਲਣ ਨਾਲੋਂ ਚੁੱਪ ਚੰਗੇਰੀ, ਤੇ ਚੁੱਪ ਦੇ ਨਾਲੋਂ ਪਰਦਾ.. ਜੇ ਮਨਸੂਰ ਨਾਂ ਬੋਲਦਾ, ਤਾਂ ਸੂਲੀ ਕਾਣੂੰ ਚੜ੍ਹਦਾ.. ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..|| ਨਾਂ ਸੋਨਾ-ਨਾਂ ਚਾਂਦੀ ਖੱਟਿਆ, ਦੌਲਤ - ਸ਼ੌਹਰਤ ਫ਼ਾਨੀ.. ਇਸ਼ਕ ਨੇ ਖੱਟੀ ਜਦ ਵੀ ਖੱਟੀ, ਦੁਨੀਆਂ ਵਿੱਚ ਬਦਨਾਮੀ.. ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..|| ਇਸ਼ਕ ਕਮਾਉਣਾਂ ਸੋਨੇ ਵਰਗਾ, ਯਾਰ ਬਨਾਉਣੇਂ ਹੀਰੇ.. ਕਿਸੇ ਬਜ਼ਾਰ ਚ’ ਮੁੱਲ ਨੀਂ ਤੇਰਾ, ਇਸ਼ਕ ਦੀਏ ਤਸਵੀਰੇ.. ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..|| ਲੱਖਾਂ ਸ਼ੰਮਾਂ ਜਲ੍ਹੀਆਂ, ਲੱਖਾਂ ਹੋ ਗੁਜ਼ਰੇ ਪਰਵਾਨੇ.. ਹਜੇ ਵੀ ਜੇਕਰ ਛੱਡਿਆ ਜਾਂਦਾ, ਛੱਡਦੇ ਇਸ਼ਕ ਰਕਾਨੇਂ.. ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..|| ਆਸ਼ਿਕ,ਚੋਰ,ਫ਼ਕੀਰ, ਖੁਦਾ ਤੋਂ ਮੰਗਦੇ ਘੁੱਪ-ਹਨ੍ਹੇਰਾ.. ਇੱਕ ਲੁਟਾਵੇ,ਇੱਕ ਲੁੱਟੇ, ਇੱਕ ਕਹਿ ਗਏ ਸਭ ਕੁਝ ਤੇਰਾ.. ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..|| ਮੈਂ ਗੁਰੂਆਂ ਦਾ ਦਾਸ ਕਹਾਵਾਂ, ਲੋਕ ਕਹਿਣ ਮਰਜਾਣਾਂ.. ਦੋਵੇਂ ਗੱਲਾਂ ਸੱਚੀਆਂ ਮਿੱਤਰਾ, ਸੱਚ ਤੋਂ ਕੀ ਘਬਰਾਣਾ.. ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾਂ ਦੇ ਰਾਤੀਂ ਯਾਰ ਵਿੱਛੜੇ..||
__________________
udte parindo ko koi qaid nahi kar sakta
jo apne hote hain wo khud hi loat aate hain.....!!! |
![]() |
| Thread Tools | Search this Thread |
|
|