|
#1
|
|||
|
|||
|
ਲਫ਼ਜ਼ ... ਬੇ-ਸ਼ਰਮ ਵੀ ਨੇ ..
ਬੇ-ਦਾਗ਼ ਵੀ ਨੇ ... ਤੇ ਮੈਂ ਸ਼ਰਮਿੰਦਾ ਵੀ .. ਤੇ ਦਾਗ਼ ਓ ਦਾਗ਼ ਵੀ !!! ਕਹਾਣੀ ਦਾ ਅੰਤ ਨਹੀਂ ਹੁੰਦਾ ਕੋਈ , ਹਾਂ ! ਤਿੰਨ ਨੁਕ਼ਤੇ ਤੇ ਇੱਕ ਹੈਰਾਨੀਜਨਕ ਚਿੰਨ੍ਹ ਹੁੰਦੇ ਨੇ ... ਪਰ ... ਕਹਾਣੀ ਦਾ ਅੰਤ ਨਹੀਂ ਹੁੰਦਾ ਕੋਈ ! ਹੁਣ ਉਸਾਰਨ ਤੇ ਢੁਹਾਉਣ ਨੂੰ ਪੱਲੇ ਕੁਝ ਵੀ ਨਹੀਂ - ਹੁਣ ਲਿਖਣਾ ਇਸ ਲਈ ਹੈ ਤਾਂ ਕਿ ਉਂਗਲਾਂ ਦੇ ਕੋਇਆਂ ਚ ਖੁਜਲੀ ਨਾ ਹੋਵੇ ... ਮਕਸਦ ਨਾ ਦੀ ਤਿਤਲੀ ਹੁਣ ਕਿਸੇ ਬਾਗ਼ ਚ ਨਹੀਂ ਝੁਮਕਦੀ .. ![]() ਰਾਤ ਨੇ ਰਾਤੀਂ ਇੱਕ ਬੋਸਾ ਦਿੱਤਾ ਤੇ ਆਖਿਆ - "ਹੋਰ ਕਿੰਨੇ ਕੁ ਦਿਨ ਉਡੀਕੇਂਗਾ ਚੰਦਰਿਆ ..? ਸੌਂ ਗਏ ਤੇ ਤੈਨੂੰ ਆਉਣ ਦਾ ਲਾਰਾ ਲਾ ਕੇ ਪਰਦੇਸ ਗਏ ਰੇਤ ਦੇ ਝੋਂਕੇ ... ਜਾਹ... ਆਪਣੀਆਂ ਪੈਡ਼ਾਂ ਨੂੰ ਕਿੱਲੇ ਤੇ ਟੰਗ ਦੇਹ .. ਮੈਂ ਤੇਰੇ ਲਈ ਸਜਾਈ ਹੈ ਹੁਮ ਉਮਰ ਤੱਕ ਵੀ ਸਿਲਵਟਾਂ ਤੋਂ ਵਿਰਵੀ ਇੱਕ ਸੇਜ !" ਲਫ਼ਜ਼ ਨਹੀੰ ਮਰਦੇ .. ਨਾ ਹੀਂ ਲਫ਼ਜ਼ ਬੇ ਸ਼ਕਲ ਹੁੰਦੇ ਨੇ .. ![]() ਤੁਸੀਂ ਸਮਝਿਆ ਮੇਰੇ ਲਫ਼ਜ਼ ਮਰ ਗਏ ? ਹਾਂ... ਤੁਸੀਂ ਇਹ ਜ਼ਰੀਰ ਸਮਝਿਆ ਕਿ ਮੇਰੇ ਲਫ਼ਜ਼ ਝੂਠੇ ਨੇ .. ਕਿਉਂਕਿ ਤੁਸੀਂ ਇਹ ਸਮਝਿਆ ਕਿ ਉਹਨਾਂ ਲਫ਼ਜ਼ਾਂ ਦੇ ਅਰਥ ਸ਼ਾਇਦ ਸਚ ਨਹੀਂ ! ਪਰ ... ਮੈਂ ਇੱਥੇ ਸਬਦਾਂ ਦੇ ਅਰਥ ਸਮਝਾਉਣ ਨਹੀਂ ਆਇਆ .. ਨਾ ਹੀ ਆਇਆ ਹਾਂ .. ਕਾਗ਼ਜ਼ਾਂ ਦਾ ਦਾ ਮਰਸੀਆ ਤੁਹਾਡੇ ਕੰਨਾ ਚ ਪਾਰਾ ਬਣਾ ਕੇ ਚੋਣ ... ਮੇਰੀ ਕੋਈ ਦੁਸ਼ਮਣੀ ਨਹੀਂ ਆਜ਼ਾਦ ਰੁਮਕਦੀ ਹਵਾ ਨਾਲ ! ਤੇ ਨਾ ਹੀ ਮੈਂ ਹਿੱਸਾ ਮੰਗਿਆ ਹੈ - ਤੁਹਾਡੀ ਸਾਂਝੀ ਮਹਿਫਿਲ ਦੇ ਵਿਚਕਾਰ ਪਈ ਮਿੱਠੇ ਪਾਣੀ ਦੀ ਸੁਰਾਹੀ ਵਿੱਚ !!!! ਮੈੰ ਆਇਆ ਹਾਂ .. ਕਿਉਂਕਿ ..ਨਾ ਜਾਣਿਆ .. ਮੇਰੇ ਤੇ ਤੁਹਾਡੇ ਰਾਹਾਂ ਦੀ ਰੇਤ... ਉਹਨਾਂ ਹੀ ਲਫ਼ਜ਼ਾਂ ਦੀ ਬਣੀ ਹੈ , ਜਿਹਡ਼ੇ ਧਰਤੀ ਮਾਤਾ ਦੀ ਕੁੱਖ ਚੋਂ ਤਾਂ ਮੋਤੀ ਬਣਕੇ ਪਲਮੇ ਸੀ .. ਮੇਰੀ ਕਲਮ ਤੱਕ ਆਏ - ਤੇ ਕਾਲੇ ਕਾਂ ਦੇ ਡੇਲੇ ਬਣ ਗਏ ![]() ਲਫ਼ਜ਼ ... ਬੇ-ਸਰਮ ਵੀ ਨੇ .. ਬੇ -ਦਾਗ਼ ਵੀ ਨੇ ... ਤੇ ਮੈਂ ਸ਼ਰਮਿੰਦਾ ਵੀ .. ਤੇ ਦਾਗ਼ -ਓ-ਦਾਗ਼ ਵੀ !!! |
![]() |
| Thread Tools | Search this Thread |
|
|