|
#1
|
||||
|
||||
|
ਹਵਾ ਰਲ਼ ਗਈ ਏ ਸੁਣਿਐਂ ਹਨੇਰਿਆਂ ਦੇ ਨਾਲ।
ਰਹੂ ਕਿੰਨਾ ਚਿਰ ਲੋਅ ਹੁਣ ਦੀਵਿਆਂ ਦੇ ਨਾਲ ? ਮੇਰੇ ਦਿਲ ਵਿਚ ਦੁੱਖਾਂ ਦਾ ਜੋ ਰੁੱਖ ਹੈ ਅਵੱਲਾ, ਉਹਦਾ ਪੱਤ-ਪੱਤ ਝੂੰਮਦਾ ਏ ਹਉਕਿਆਂ ਦੇ ਨਾਲ। ਤੇਰੇ ਪਿਆਰ ਵਿਚ ਚੰਨਾ, ਚੰਨ ਲੱਗੇ ਨੇੜੇ-ਨੇੜੇ, ਹੱਥ ਲੱਗਦੇ ਨੇ ਖਹਿੰਦੇ ਹੁਣ ਤਾਰਿਆਂ ਦੇ ਨਾਲ। ਚਲੋ! ਗ਼ੈਰਾਂ ਵਿਚ ਉਸ ਮੇਰਾ ਰੱਖ ਲਿਆ ਮਾਣ, ਉਹਨੇ ਜਾਣ ਦੇ ਲਈ ਆਖਿਆ ਇਸ਼ਾਰਿਆਂ ਦੇ ਨਾਲ। ਗਲ਼ ਲੱਗ ਮੈਂ ਹਵਾ ਦੇ ਐਵੇਂ ਭਰ ਬੈਠੀ ਹਉਕਾ, ਉਹਨੇ ਕਰ ਦਿੱਤੀ ਗੱਲ ਰੁੱਖਾਂ ਸਾਰਿਆਂ ਦੇ ਨਾਲ। ਅਸੀਂ ਡੁੱਬਦੇ ਨਾ ਕਿਵੇਂ, ਵਹਿਣਾਂ ਨਾਲ ਸੀ ਮੁਲਾਹਜ਼ੇ, ਸਾਡਾ ਵਿਰਿਆ ਨਾ ਚਿੱਤ ਖੜ੍ਹੇ ਪੱਤਣਾਂ ਦੇ ਨਾਲ। ਸਾਥੋਂ ਅੱਜ ਤੀਕ ਦਿਲ ਦੀ ਨਾ ਗੱਲ ਆਖ ਹੋਈ, ਝੇੜੇ ਕੀਤੇ ਤਾਂ ਬਥੇਰੇ ਅਸੀਂ ਅੱਖਰਾਂ ਦੇ ਨਾਲ। ਜਦੋਂ ਚੁੱਪ ਦੇ ਸਮੁੰਦਰਾਂ 'ਚ ਬੋਲ ਡੁੱਬ ਮੋਏ, ਉੱਡੇ ਸੋਚ ਦੇ ਪਰਿੰਦੇ ਫਿਰ ਬੱਦਲਾਂ ਦੇ ਨਾਲ। ਬੜਾ ਡਾਢਾ ਏ ਅਸਾਂ ਦਾ ਹਾਏ! ਅੱਥਰਾ ਤਬੀਬ, ਮਿਣੇ ਫੱਟ ਦੀ ਡੂੰਘਾਈ ਤਿੱਖੇ ਖ਼ੰਜਰਾਂ ਦੇ ਨਾਲ।
__________________
Dil ko bujhny ka bahana koi -----------
Darkaar tu tha Dukh tu yeh hai ----- Tery Daman ny Hawaein Di hain.. |
| The Following 2 Users Say Thank You to sandhugurdaspuria For This Useful Post: | ||
|
#2
|
||||
|
||||
|
ਬੜਾ ਡਾਢਾ ਏ ਅਸਾਂ ਦਾ ਹਾਏ! ਅੱਥਰਾ ਤਬੀਬ,
ਮਿਣੇ ਫੱਟ ਦੀ ਡੂੰਘਾਈ ਤਿੱਖੇ ਖ਼ੰਜਰਾਂ ਦੇ ਨਾਲ। lajvabbbbbbb
__________________
Everybody Deserves A Second Chance But,Not For The Same Mistake
|
|
#3
|
||||
|
||||
|
nice . .
__________________
Jo ho Ijazt to Tum Se Ek Bat Poucho'n..? Jo Hum se Ishq Sekha tha wo ab Tum Kis se karte ho...? ♥...Main Tenu Phir Milangi...♥ |
![]() |
| Thread Tools | Search this Thread |
|
|