|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਸਾਡਾ ਕੋਈ ਨਾ ਪੱਕਾ ਥਾਂ ਟਿਕਾਣਾ
ਸਾਡਾ ਕੀ ਪਤਾ ਕਦੋਂ ਉਡ ਜਾਣਾ ਨਹੀ ਨਿਭਣੇਂ ਸਾਡੇ ਕੋਲੋਂ ਤਾਹੀਂ ਅਸੀਂ ਇਕਰਾਰ ਨਹੀ ਕਰਦੇ ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ ਚੋਗੇ ਦੀ ਵਿਚ ਭਾਲ ਅਸੀ ਥਾਂ ਥਾਂ ਘੁੰਮਣਾ ਹੈ ਮਾਰ ਉਡਾਰੀ ਨਿਤ ਅਸੀ ਅੰਬਰਾਂ ਨੂੰ ਚੁੰਮਣਾ ਹੈ ਅਸੀ ਕਦ ਰੁਕਣਾ ਤੇ ਕਿਧਰ ਜਾਣਾ ਪੱਕੀ ਸੋਚ ਵਿਚਾਰ ਨਹੀ ਕਰਦੇ ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ ਨਿਤ ਹੀ ਸਾਡੇ ਆਲਣੇ ਇਥੇ ਢਾਏ ਜਾਂਦੇ ਨੇ ਸਾਡੇ ਵਰਗੇ ਕਿੰਨੇ ਹੀ ਸਤਾਏ ਜਾਂਦੇ ਨੇ ਤਾਂ ਵੀ ਅਸੀ ਕਿਸੇ ਨਾਲ ਤਕਰਾਰ ਨਹੀ ਕਰਦੇ ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ ਇਨਸਾਨਾਂ ਵਾਂਗ ਸਾਨੂੰ ਨਹੀ ਆਉਂਦੇ ਰੰਗ ਬਦਲਣੇ ਸਾਡੀ ਇਕੋ ਚਾਲ ਢਾਲ ਨਹੀ ਆਉਂਦੇ ਢੰਗ ਬਦਲਣੇ ਆਪਣੀਆਂ ਅਸੀ ਹੱਦਾਂ ਨੂੰ ਪਾਰ ਨਹੀ ਕਰਦੇ ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ |
|
#2
|
|||
|
|||
![]() ![]() nice aa g |
![]() |
| Thread Tools | Search this Thread |
|
|