|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਇਕ ਪਡ਼੍ਹੇ ਹੋਏ ਨੇ ਅਨਪਡ਼੍ਹ ਨੂੰ, ਬੋਲੀ ਦੀ ਗੋਲੀ ਲਾ ਦਿੱਤੀ,
ਓ ਅਨਪਡ਼੍ਹ ਡੰਗਰ ਕਿਉਂ ਜੰਮਿਆ ? ਬੇਫੈਦਾ ਉਮਰ ਗੁਆ ਦਿੱਤੀ। ਬੇ-ਇਲਮ ਆਦਮੀ ਅੰਨ੍ਹਾ ਹੈ ਕੁਝ ਦੇਖ ਸਮਝ ਨਾ ਸਕਦਾ ਹੈ, ਮਹਿਫ਼ਲ ਵਿਚ ਜਾਣਾ ਮਿਲੇ ਕਦੀ, ਤਾਂ ਉੱਲੂ ਵਾਂਙੂ ਤਕਦਾ ਹੈ। ਗੂੰਗਿਆਂ ਸਮ ਆਰੀ ਬੋਲਣ ਤੋਂ, ਜੇ ਬੋਲੇ ਤਾਂ ਕੈ ਕਰਦਾ ਹੈ, ਨਾ ਅਕਲ ਸ਼ਊਰ ਤਮੀਜ਼ ਕੋਈ, ਪਡ਼੍ਹਿਆਂ ਦਾ ਪਾਣੀ ਭਰਦਾ ਹੈ। ਬੇ-ਇਲਮੀ ਸਭ ਤੋਂ ਜੂਨ ਬੁਰੀ, ਖੋਤਾ ਵੀ ਇਸ ਤੇ ਹਸਦਾ ਹੈ, ਓ ਬੇਵਕੂਫ਼ ! ਬਿਨ ਇਲਮੋਂ ਤਾਂ, ਰੱਬ ਭੀ ਨਾ ਦਿਲ ਵਿਚ ਵਸਦਾ ਹੈ। ਅਨਪਡ਼੍ਹ ਨੇ ਧੀਰਜ ਨਾਲ ਕਿਹਾ, ਹੈ ਸ਼ੁਕਰ ਨਹੀਂ ਮੈਂ ਪਡ਼੍ਹਿਆ ਹਾਂ, ਨਾ ਵਾਂਗ ਤੁਹਾਡੇ ਕਡ਼੍ਹਿਆ ਹਾਂ, ਨਾ ਮਾਣ ਮੁਹਾਰੇ ਚਡ਼੍ਹਿਆ ਹਾਂ। ਜੇ ਵਿਦਿਆ ਏਹੋ ਗਾਲ੍ਹਾਂ ਨੇ, ਜੋ ਤੁਸੀਂ ਮੁਖੋਂ ਫੁਰਮਾਈਆਂ ਨੇ, 'ਤਾਂ ਮੈਨੂੰ ਬਖਸ਼ੇ ਰੱਬ ਇਸ ਤੋਂ, ਮੇਰੀਆਂ ਹੱਥ ਜੋਡ਼ ਦੁਹਾਈਆਂ ਨੇ। ਮੈਂ ਬੇਸ਼ਕ ਪਡ਼੍ਹਨੋਂ ਸੱਖਣਾ ਹਾਂ, ਪਰ ਕਥਾ ਕੀਰਤਨ ਸੁਣਿਆ ਹੈ, ਨੇਕਾਂ ਦੀ ਸੰਗਤ-ਸਿਖਿਆ ਦਾ, ਕੁਝ ਭੋਰਾ ਚੋਰਾ ਚੁਣਿਆ ਹੈ। ਕਹਿੰਦੇ ਨੇ ਪਡ਼੍ਹਿਆ ਮੂਰਖ ਹੈ, ਜੋ ਲਬ ਲੋਭ ਹੰਕਾਰ ਕਰੇ, ਤੇ ਸਯਾਨਾ ਉਹ, ਜੋ ਪਡ਼੍ਹ ਵਿਦਿਆ, ਵੀਚਾਰ ਕਰੇ ਉਪਕਾਰ ਕਰੇ। 'ਕੇਈ ਪਡ਼੍ਹ ਪਡ਼੍ਹ ਗੱਡੀਆਂ ਲੱਦ ਲਵੇ, ਪਡ਼੍ਹ ਪਡ਼੍ਹ ਉਮਰਾਂ ਗਾਲ ਲਵੇ, 'ਦੁਨੀਆਂ ਦੀਆਂ ਕੁੱਲ ਕਿਤਾਬਾਂ ਨੂੰ, ਲਾ ਘੋਟੇ, ਸਿਰ ਵਿਚ ਡਾਲ ਲਵੇ। 'ਪਰ ਦਿਲ ਤੇ ਅਸਰ ਜੇ ਨਾ ਹੋਵੇ, ਕੀ ਉਸ ਦੇ ਇਲਮੋਂ ਸਰਦਾ ਹੈ ? 'ਉਹ ਕੀਡ਼ਾ ਹੈ, ਜੋ ਗ੍ਰੰਥਾਂ ਨੂੰ, ਪਿਆ ਕੁਤਰ ਕੁਤਰ ਕੇ ਧਰਦਾ ਹੈ। ਤੇ ਰੱਬ ਦੀ ਗੱਲ ਜੋ ਆਖੀ ਜੇ, ਚਤੁਰਾਈਓਂ ਨਾ ਹੱਥ ਔਂਦਾ ਹੈ, ਪਡ਼੍ਹਿਆ ਅਨਪਡ਼੍ਹਿਆ ਹਰ ਕੋਈ, ਜੋ ਧਯੋਂਦਾ ਹੈ ਸੋ ਪੌਂਦਾ ਹੈ। ਮਤਲਬ ਕੀ ? ਅਨਪਡ਼੍ਹ ਪਡ਼੍ਹੇ ਹੋਏ, ਜੀਭੋਂ ਪਹਿਚਾਣੇ ਜਾਂਦੇ ਨੇ, ਜਯੋਂ, ਧੂਤੁ-ਬੇਲਾ, ਦੂਰੋਂ ਹੀ, ਇਕ ਸੁਰੋਂ ਸਿਆਣੇ ਜਾਂਦੇ ਨੇ। ਜੋ 'ਆਲਿਮ ਹੈ ਤੇ ਆਮਿਲ ਭੀ, ਉਹ ਬੇਸ਼ਕ ਸਾਥੋਂ ਸੁਥਰਾ ਹੈ। ਪਰ ਪਡ਼੍ਹ ਪਡ਼੍ਹ ਕੇ ਜੋ ਕਡ਼੍ਹਿਆ ਹੈ, ਉਹ ਅਨਪਡ਼੍ਹ ਤੋਂ ਵੀ ਕੁਥਰਾ ਹੈ। |
![]() |
| Thread Tools | Search this Thread |
|
|