|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤੂੰ ਨੱਚੇਂ ਸਾਰੀ ਕਾਇਨਾਤ ਨੱਚਦੀ
ਪੁੰਨਿਆ ਦੇ ਚੰਨ ਵਾਲੀ ਰਾਤ ਨੱਚਦੀ ਮਾਰ ਮਾਰ ਅੱਡੀਆਂ ਤੂੰ ਸਭ ਨੂੰ ਨਚਾਇਆ ਅੰਬਰ ਕੀ ਧਰਤੀ ਪਤਾਲ ਨੱਚਦੇ ਨੱਚਦੀ ਨੂੰ ਤੈੰਨੂ ਨਹੀਓਂ ਪਤਾ ਲੱਗਦਾ, ਕਿੰਨਿਆਂ ਦੇ ਦਿਲ ਤੇਰੇ ਨਾਲ ਨੱਚਦੇ ਖਹਿ ਕੇ ਤੇਰੇ ਨਾਲ ਲੰਘੇ ਜਿਹੜੀ ਪੌਣ ਨੱਚਦੀ ਖਹਿ ਕੇ ਝਾਂਜਰਾਂ ਨਾਲ ਘੱਗਰੇ ਦੀ ਲੌਣ ਨੱਚਦੀ ਅੱਖ ਤੇਰੀ ਖਹਿੰਦੀ ਜਿਹੜੇ ਹਾਣੀਆਂ ਦੇ ਨਾਲ ਤੇਰੇ ਹੱਥਾਂ ਉੱਤੇ ਉਹ ਕਮਾਲ ਨੱਚਦੇ ਨੱਚਦੀ ਨੂੰ ਤੈੰਨੂ ਨਹੀਓਂ ਪਤਾ ਲੱਗਦਾ, ਕਿੰਨਿਆਂ ਦੇ ਦਿਲ ਤੇਰੇ ਨਾਲ ਨੱਚਦੇ ਤੇਰੇ ਨੱਚਣੇ ਚ ਝੰਡੀ ਤੂੰ ਹੀ ਲੁੱਟਿਆ ਏ ਮੇਲਾ ਤੂੰ ਤਾਂ ਬੀਨ ਤੋਂ ਬਗੈਰ ਕੀਲ ਸੁੱਟਿਆ ਏ ਮੇਲਾ ਤੇਰਿਆਂ ਹੁਲਾਰਿਆਂ ਤੇ ਤੇਰਿਆਂ ਇਸ਼ਾਰਿਆਂ ਤੇ ਕਿੰਨੇ ਹੋਏ ਕਮਲੇ ਬੇਹਾਲ ਨੱਚਦੇ ਨੱਚਦੀ ਨੂੰ ਤੈੰਨੂ ਨਹੀਓਂ ਪਤਾ ਲੱਗਦਾ, ਕਿੰਨਿਆਂ ਦੇ ਦਿਲ ਤੇਰੇ ਨਾਲ ਨੱਚਦੇ ਨਹੀਓਂ ਜਾਣਦੇ ਅਨਾੜੀ ਤੇਰੀ ਸੰਗ ਦਾ ਕੀ ਮੁੱਲ ਖੌਰੇ ਟੁੱਟੀ ਖੌਰੇ ਤੋੜੀ ਨੀਲੀ ਵੰਗ ਦਾ ਕੀ ਮੁੱਲ ਤੱਕਣੀ ਦੇ ਨਖਰੇ ਦਾ ਕੌਣ ਮੁੱਲ ਪਾਊ 'ਦੇਬੀ' ਦੀਆਂ ਅੱਖਾਂ ਚ ਸਵਾਲ ਨੱਚਦੇ ਨੱਚਦੀ ਨੂੰ ਤੈੰਨੂ ਨਹੀਓਂ ਪਤਾ ਲੱਗਦਾ, ਕਿੰਨਿਆਂ ਦੇ ਦਿਲ ਤੇਰੇ ਨਾਲ ਨੱਚਦੇ
__________________
udte parindo ko koi qaid nahi kar sakta
jo apne hote hain wo khud hi loat aate hain.....!!! |
![]() |
| Thread Tools | Search this Thread |
|
|