Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > Desi Zone > Punjabi Poetry
Forgot Password? Register

Reply
 
Thread Tools Search this Thread
  #1  
Old 23rd November 2008, 09:43 PM
Jasvinder Mehram Jasvinder Mehram is offline
New Desi
 
Join Date: Nov 2008
Posts: 18
Thanks: 0
Thanked 9 Times in 3 Posts
Jasvinder Mehram will become famous soon enoughJasvinder Mehram will become famous soon enough
Default ਗ਼ਜ਼ਲ - ਸਾਰੀ ਗੱਲ ਤਾਂ ਮੁੱਕਣੀ ਮਹਿਰਮ ........

ਸਾਰੇ ਦੋਸਤਾਂ ਨੂੰ ਸਤਿ ਸਿਰੀ ਅਕਾਲ ਪਰਵਾਨ ਹੋਵੇ /
ਮੇਰੀ ਹੌਸਲਾ ਅਫਜਾਈ ਲਈ ਬਹੁਤ ਬਹੁਤ ਧੰਨਵਾਦ /
ਤੁਹਾਡੀ ਕਚਿਹਰੀ ਵਿੱਚ ਇੱਕ ਵਾਰ ਫਿਰ ਹਾਜ਼ਰੀ ਦੇ ਰਿਹਾ ਹਾਂ , ਕਬੂਲ ਕਰਨਾ. /
ਏਸੇ ਤਰਾਂ ਪਿਆਰ ਦਿੰਦੇ ਰਹਿਣਾ ਜੀ / ਤੁਹਾਡਾ ਆਪਣਾ / ਜਸਵਿੰਦਰ ਮਹਿਰਮ

ਗ਼ਜ਼ਲ
ਜਦ ਤਕ ਦਿਲ ਵਿਚ ਧੜਕਨ ਦਾ ਇਕਤਾਰਾ ਵੱਜਦਾ ਹੈ /
ਰੱਬ ਦਾ ਬੰਦਾ ਹਰ ਪਲ ਮੇਰਾ ਮੇਰਾ ਜਪਦਾ ਹੈ /

ਜਿਸ ਦੇ ਦਿਲ ਵਿਚ ਬਿਰਹਾ ਦਾ ਕੋਈ ਦੀਵਾ ਜਗਦਾ ਹੈ /
ਉਸ ਨੂੰ ਸਭ ਦਾ ਹਰ ਗ਼ਮ ਅਪਨਾ ਅਪਨਾ ਲਗਦਾ ਹੈ /

ਲਾਗੇ ਬਹਿ ਕੇ ਦੁੱਖ ਸੁੱਖ ਫੋਲੇ ਏਨਾ ਵਕਤ ਨਹੀਂ ,
ਦੇਖਣ ਨੂੰ ਤਾਂ ਮੇਰਾ ਉਸਦਾ ਡੂੰਘਾ ਰਿਸ਼ਤਾ ਹੈ /

ਬੇਗਾਨੇ ਤੇ ਵੈਸੇ ਤਾਂ ਕੋਈ ਮਾਣ ਨਹੀਂ ਹੁੰਦਾ,
ਜੋ ਹਮਦਰਦ ਬਣੇ ਉਹ ਥੋੜਾ ਅੱਛਾ ਲਗਦਾ ਹੈ /

ਅਣਜਾਣੇ ਵਿਚ ਠੋਕਰ ਲੱਗ ਜਾਂਦੀ ਏ ਹਰ ਇੱਕ ਨੂੰ,
ਸੰਭਲ ਸੰਭਲ ਬੇਸ਼ਕ ਉਹ ਪੱਬ ਚੁੱਕਦਾ ਰੱਖਦਾ ਹੈ /

ਖਿੜ ਖਿੜ ਹੱਸੇ ਕੁਝ ਨਾ ਦੱਸੇ ਤੂੰ ਕੀ ਜਾਣੇਗਾ ,
ਉਸਦੇ ਅੰਦਰ ਕੀ ਕੀ ਸੜਦਾ , ਬਲਦਾ , ਧੁਖਦਾ ਹੈ /

ਭੀੜ ਬੜੀ ਏ 'ਕੱਠੀ ਰਿਸ਼ਤੇ ਨਾਤੇ ਮਤਲਬ ਦੇ ,
ਇਹ ਤਾਂ ਰੋਣਾ ਪਿੱਟਣਾ ਤੇਰਾ ਮੇਰਾ ਸਭ ਦਾ ਹੈ /

ਅਪਣੇ ਘਰ ਵਿੱਚ ਜਿਸਦੀ ਕੋਈ ਪੁੱਛ ਪਰਤੀਤ ਨਹੀਂ ,
ਯਾਰਾਂ ਦੀ ਮਹਿਫਿਲ ਵਿੱਚ ਦਾਨਾ ਬੀਨਾ ਬਣਦਾ ਹੈ /

ਹੁਣ ਤਾਂ ਗਰੀਬਾਂ ਉੱਤੇ , ਉੱਤੇ ਵਾਲਾ ਮਿਹਰ ਕਰੇ ,
ਥੱਲੇ ਵਾਲਾ ਹਾਕਮ ਨਾ ਕੋਈ ਚੱਜ ਦਾ ਲੱਭਦਾ ਹੈ /

ਸਾਰੀ ਗੱਲ ਤਾਂ ਮੁੱਕਣੀ ' ਮਹਿਰਮ ' ਆਖਿਰ ਅਮਲਾਂ ਤੇ,
ਬਾਬੇ ਦੀ ਬਾਣੀ ਦਾ ਬੇਸ਼ੱਕ ਦਰਿਆ ਵਗਦਾ ਹੈ /
Reply With Quote
  #2  
Old 29th March 2009, 10:05 PM
lovedeep14
Guest
 
Posts: n/a
Default

good ..............
Reply With Quote
Reply

Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off



All times are GMT +5.5. The time now is 02:13 PM.


Powered by vBulletin® Version 3.8.4
Copyright ©2000 - 2013, Jelsoft Enterprises Ltd.
no new posts