Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > Desi Zone > Punjabi Poetry
Forgot Password? Register

Reply
 
Thread Tools Search this Thread
  #1  
Old 22nd November 2008, 08:35 PM
Jasvinder Mehram Jasvinder Mehram is offline
New Desi
 
Join Date: Nov 2008
Posts: 18
Thanks: 0
Thanked 9 Times in 3 Posts
Jasvinder Mehram will become famous soon enoughJasvinder Mehram will become famous soon enough
Default ਗ਼ਜ਼ਲ - ਜਦ ਵੀ ਉਹ ਖਫ਼ਾ ਹੋ ਗਿਆ ਲਗਦਾ ਹੈ ☬

ਸਭ ਮੈਂਬਰਾਂ ਨੂੰ ਸ. ਸ. ਅਕਾਲ , ਰੱਬ ਸਾਰਿਆਂ ਨੂੰ ਖੁਸ਼ ਰੱਖੇ | ਇੱਕ ਹੋਰ ਗ਼ਜ਼ਲ ਨਾਲ ਹਾਜ਼ਰ ਹਾਂ,
ਹਾਜ਼ਰੀ ਪਰਵਾਨ ਕਰਨਾ , ਸੁਝਾਵਾਂ ਦੀ ਉਡੀਕ ਵਿੱਚ - ਤੁਹਾਡਾ ਆਪਣਾ / ਜਸਵਿੰਦਰ ਮਹਿਰਮ

ਗ਼ਜ਼ਲ
ਓਹ ਜਦ ਵੀ ਖਫ਼ਾ ਹੋ ਗਿਆ ਲਗਦਾ ਹੈ |
ਮੈਥੋਂ ਕੁਝ ਬੁਰਾ ਹੋ ਗਿਆ ਲਗਦਾ ਹੈ |

ਲਗਦਾ ਸੀ ਮੇਰੇ ਨਾਲ ਬੁਰਾ ਨਹੀਂ ਹੋ ਸਕਦਾ,
ਇਹ ਵੀ ਕਈ ਦਫਾ ਹੋ ਗਿਆ ਲਗਦਾ ਹੈ |

ਉਸਦੀ ਹਰਕਤ ਦੱਸਦੀ ਮੇਰੇ ਤੇ ਉਸ ਨੂੰ ,
ਕੋਈ ਸ਼ੱਕ ਸ਼ੁਬਾ ਹੋ ਗਿਆ ਲਗਦਾ ਹੈ |

ਕੀ ਆਖਾਂ ਜਦੋਂ ਭਾਲਿਆਂ ਮਿਲਦਾ ਨਈਂ,
ਅੱਜ ਕਲ ਉਹ ਖ਼ੁਦਾ ਹੋ ਗਿਆ ਲਗਦਾ ਹੈ |

ਅੱਖਰ ਮਿਟ ਗਏ ਧੱਬੇ ਦਿਸਣ ਸਿਆਹੀ ਦੇ,
ਤੈਥੋਂ ਖ਼ਤ ਗਿੱਲਾ ਹੋ ਗਿਆ ਲਗਦਾ ਹੈ |

ਉਹਦੀ ਸੂਰਤ ਦੱਸਦੀ ਹੈ ਹੁਣ ਉਹਦੇ ਤੇ ,
ਸ਼ੀਸ਼ਾ ਵੀ ਫਿਦਾ ਹੋ ਗਿਆ ਲਗਦਾ ਹੈ |

ਯਾਰੀ, ਰਿਸ਼ਤੇਦਾਰੀ , ਸੱਚੀ ਹਮਦਰਦੀ ,
ਸਭ ਕੁਝ ਹੀ ਹਵਾ ਹੋ ਗਿਆ ਲਗਦਾ ਹੈ |

ਦਿੰਦਾ ਏ ਦੁੱਖ ਬਿਰਹਾ ਸਭ ਨੂੰ ਇਸ਼ਕੇ ਵਿੱਚ ,
ਮੈਨੂੰ ਤਾਂ ਇਹ ਵਫ਼ਾ ਹੋ ਗਿਆ ਲਗਦਾ ਹੈ |

ਜਦ ਤੱਕ ਉਹ ਅੱਖ ਮੇਲੇ , ਹੱਸੇ , ਬੋਲੇ ਨਾ ,
ਰੂਹ ਤੋਂ ਬੁੱਤ ਜੁਦਾ ਹੋ ਗਿਆ ਲਗਦਾ ਹੈ |

ਉਸਦੀ ਸੂਰਤ , ਸੀਰਤ , ' ਮਹਿਰਮ ' ਐਸੀ ਹੈ ,
ਹਰ ਕੋਈ ਫਿਦਾ ਹੋ ਗਿਆ ਲਗਦਾ ਹੈ |

ਖ਼ੁਦ ਹੀ ਖ਼ੁਦ ਨੂੰ ਕਹਿ ਰਿਹਾ ' ਪਾਗਲ ' ਕਮਲਾ ,
' ਮਹਿਰਮ ' ਨੂੰ ਸ਼ੁਦਾ ਹੋ ਗਿਆ ਲਗਦਾ ਹੈ |
--------------------------------------
Reply With Quote
  #2  
Old 29th March 2009, 10:06 PM
lovedeep14
Guest
 
Posts: n/a
Default

nice good ji
Reply With Quote
Reply

Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off



All times are GMT +5.5. The time now is 10:19 AM.


Powered by vBulletin® Version 3.8.4
Copyright ©2000 - 2013, Jelsoft Enterprises Ltd.
no new posts