Announcement

Collapse
No announcement yet.

ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ,

Collapse
X
  • Filter
  • Time
  • Show
Clear All
new posts

  • ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ,

    ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ,
    ਐਸੇ ਵੀ ਹਾਲਾਤ ਨਹੀਂ।
    ਇੱਕ ਦਿਲ ਹੀ ਤਾਂ ਬਸ ਟੁੱਟਿਆ ਹੈ
    ਕੋਈ ਐਨੀ ਵੱਡੀ ਬਾਤ ਨਹੀਂ।

    ਬਦਕਿਸਮਤੀ ਉਹਨਾਂ ਲੋਕਾਂ ਦੀ,
    ਜੋ ਚਿਹਰਿਆਂ ਉਤੇ ਅਟਕ ਗਏ,
    ਦਿਲ ਦੇ ਤਾਂ ਅਸੀਂ ਕਾਲੇ ਨਹੀਂ,
    ਜਿਹਨਾਂ ਮਾਰ ਕੇ ਵੇਖੀ ਝਾਤ ਨਹੀਂ।

    ਕੋਈ ਏਦਾਂ ਦਾ, ਕੋਈ ਓਦਾਂ ਦਾ,
    ਰੰਗ ਵੱਖੋ ਵੱਖਰੇ ਲੋਕਾਂ ਦੇ,
    ਰੰਗਾਂ ਵਿੱਚ ਕੁੱਝ ਵੀ ਰੱਖਿਆ ਨਾ
    ਤੂੰ ਸਮਝੇਂ, ਤੇਰੀ ਜ਼ਾਤ ਨਹੀਂ।

    ਬੂਹੇ ਤੇ ਆਈ ਕਿਸਮਤ ਨੂੰ
    ਠੁਕਰਾਇਆ ਤਾਂ ਪਛਤਾਓਗੇ,
    ਛੱਤ ਪਾੜ-ਪਾੜ ਕੇ ਦਿੰਦਾ ਰੱਬ
    ਏਦਾਂ ਰੋਜ ਸੁਗਾਤ ਨਹੀਂ।

    ਅਸੀਂ ਤਾਂ ਬੇਸ਼ੱਕ ਸੂਰਜ ਹਾਂ
    ਖੁਦ ਆਪਣਾ ਰਾਹ ਰੁਸ਼ਨਾ ਲਾਂਗੇ,
    ਤੇਰੀਆਂ ਧੁੰਦਲਾਈਆਂ ਨਜ਼ਰਾਂ ਤੋਂ
    ਸੌਖੀ ਕੱਟ ਹੋਣੀ ਰਾਤ ਨਹੀਂ।

    ਇਸ ਮਤਲਬਪ੍ਰਸਤੀ ਦੁਨੀਆਂ ਵਿੱਚ
    ਬੜੇ ਗਾਹਕ ਨੇ ਸੋਹਣੇ ਜਿਸਮਾਂ ਦੇ,
    ਚਾਰ ਛਿੱਲੜ ਸੁੱਟਿਆ ਮਿਲਦਾ ਸਦਾ
    ਉਮਰਾਂ ਦਾ ਸੱਚਾ ਸਾਥ ਨਹੀਂ।
    Tery wargi nu main juti dey noke tey v nahi rakhda

  • #2
    bohut khoob ashok ji,
    ਹੁਣ ਤਾਂ ਮੁੜ ਕੇ ਜਾਣ ਦਾ ਹੀ ਕੋਈ ਰਾਹ ਬਾਕੀ ਨਾਂ ਰਿਹਾ,
    ਆ ਗਏ ਹਾਂ ਕਿਸ ਜਗਾ ਤੱਕ ਇਸ ਤਰਾਂ ਤੁਰਦੇ ਤੁਰਦੇ....j@$$

    Comment


    • #3
      guddd yaar
      kuj pal de piyar ne zindgi da hisaab kar ta
      kuj smaa yaadan kuj pal nashe vich warwaad kar ta
      unj na piyar miliya na nashne vich reh sakiya
      par KUJ DITTA JARROR OS DE PIYAR NE
      DEKH "BANGER"ajj tenu mehlian vich mashoor kar ta.

      Comment

      Working...
      X