PDA

View Full Version : ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!



brar malke
28th May 2009, 05:26 PM
ਭੁੱਲਣੇ ਨੀ ਦਿਨ ਓੁਹੋ ਕਾਲਜ ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਪਰੌਕਸੀ ਲਾਓੁ੍ਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!

ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਹਿ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਹਿ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!

ਕਈ ਪੂਰੇ ਚਾਰ ਸਾਲ ਖਾਂਦੇ ਰਹੇ ਖਾਰ ਸਾਥੋਂ,
ਕਹਿੰਦੇ ਸੀ ਸਾਡੇ ਕੋਲੋਂ ਦੂਰ ਰਹੋ, ਨਹੀਂ ਬੋਲਿਆ ਜਾਂਦਾ ਨਾਲ ਪਿਆਰ ਸਾਥੋਂ,
ਹੁਣ ਕਿੱਥੋਂ ਲੱਭਣੇ, ਇਹ ਦੁਸ਼ਮਨ, ਜੋ ਲੱਗਣ ਲੱਗ ਪਏ ਸੀ ਆਪਣੇ,
ਬਿਣਾ ਲੜੇ ਹੀ ਜਿੱਤ ਗਏ, ਨਾਲੇ ਹਮੇਸ਼ਾਂ ਲਈ ਗਏ ਹਾਰ ਸਾਥੋਂ,
ਯਾਰਾਂ ਦੇ ਰਾਹ ਵਿੱਚ ਹੁਣ ਓੁਹੋ, ਕਦੋਂ ਫੇਰ ਕੰਡੇ ਵਿਛਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ......

bangerraj
28th May 2009, 09:01 PM
sahi kihaa veer
gye din kade bapic te nahi aunde jo yarra naal bittaye hunde ne


tusi likhiuya bhut hi wadia a very nice bhaji

» Kaur_Rules «
28th May 2009, 09:22 PM
good poetry,,,,,,,,,,,,,,,,,,,,,,,keep it up ji

punjaban jatti
28th May 2009, 09:42 PM
very nice jiiii........

мαђαℓ sααß
28th May 2009, 09:53 PM
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ

bilkul sahi likheya yaar

atttt kr diti mainu v purane din yaad aa gye yaar

GURI Ludhianvi
28th May 2009, 10:04 PM
bahut hi vadhiya likheya veer.... :clap2:

brar malke
8th August 2009, 08:42 AM
thanx mahal n guri veer g,..