PDA

View Full Version : ਜੀ ਆਇਆਂ ਨੂੰ ਮਹਿਮਾਨ ਜੀ, ਲੋਕਗੀਤ/ਲੋਕ-ਤੱਥ ਵਰਗਾਂ &



Kamli
15th November 2008, 10:16 AM
ਜੀ ਆਇਆਂ ਨੂੰ ਮਹਿਮਾਨ ਜੀ,

ਲੋਕਗੀਤ/ਲੋਕ-ਤੱਥ ਵਰਗਾਂ ਦੀ ਸ਼ੇਅਰ-ਓ-ਸ਼ਾਇਰੀ ਮੁਹੱਈਆ ਕਰਵਾ ਰਹੇ ਹਾਂ:yes:

Kamli
15th November 2008, 10:17 AM
''ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ
ਦੋ ਘੁੱਟ ਪੀ ਕੇ ਦਾਰੂ ਆਪਣੀ ਜ਼ਾਤ ਵਿਖਾਈਏ ਨਾ
ਉਕੱੜ ਖੇਹ ਉਡਾ ਕੇ ਆਪਣੇ ਸਿਰ ਵਿੱਚ ਪਾਈਏ ਨਾ
ਕਦੇ ਯਾਰਾਂ ਦੀ ਮਹਿਫ਼ਲ ਵਿੱਚ ਖਿੰਡਾਈਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈਏ ਨਾ

ਜਾ ਕੇ ਘਰੇ ਜਵਾਈ ਦੇ ਕਦੇ ਲੜ ਕੇ ਆਈਏ ਨਾ
ਫੋਕੀ ਟੌਰ ਦੇ ਬਦਲੇ ਧੀ ਦੀ ਕਦਰ ਘੱਟਾਈਏ ਨਾ
ਉੱਚਿਆਂ ਦੇ ਸੰਘ ਲਾ ਕਾ ਕਦੇ ਔਕਾਤ ਭੁਲਾਈਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈਏ ਨਾ,:yes:

Kamli
15th November 2008, 10:18 AM
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਿਸੱਖ ਲੈ ਤੂ ਵੀ
ਿਖਲਰੇ ਤੀਿਲਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
ਬੈਿਠਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਗਗਨ ਕਦੇ ਮਨਾਉਣਾਂ ਪੈਂਦਾ ਹੈ
ਤਕਦੀਰਾਂ ਕੇ ਪੈਡੇ ਬੜੇ ਅਜੀਬ ਨੇ
ਗਮਾ ਦੀ ਪੰਡ ਹੇਠ ਵੀ ਮੁਸਕਾਉਣਾ ਪੈਂਦਾ ਹੈ :d

Kamli
15th November 2008, 10:19 AM
ਬੀਕਾਨੇਰ 'ਚੋਂ ਓਠ ਲਿਅਾਦਾ,
ਦੇ ਕੇ ਨੋਟ ਪਚਾਸੀ।
ਸ਼ੈਣੇ ਦੇ ਵਿੱਚ ਝਾਂਜਰ ਬਣਦੀ,
ਮੁਕਸਰ ਬਣਦੀ ਕਾਠੀ।
ਭਾੲੀ ਬਖ਼ਤੌਰੇ ਬਣਦੇ ਟਕੂੲੇ,
ਰੇਲੇ ਬਣੇ ਗੰਡਾਸੀ।
ਰੋਡੇ ਦੇ ਵਿੱਚ ਬਣਦੇ ਕੂੰਡੇ,
ਸ਼ਹਿਰ ਭਦੌੜ ਦੀ ਚਾਟੀ।
ਹਿੰਮਤ ਪੁਰੇ ਬਣਦੀਅਾਂ ਕਹੀਅਾਂ,
ਕਾਸੀਪੁਰ ਦੀ ਦਾਤੀ।
ਚੜ੍ਹ ਜਾ ਬੋਤੇ ਤੇ ਮਨ ਲੈ ਭੌਰ ਦੀ ਅਾਖੀ....
ਚੜ੍ਹ ਜਾ ਬੋਤੇ ਤੇ ਮਨ ਲੈ ਅਨਮੋਲ ਦੀ ਅਾਖੀ...

Kamli
15th November 2008, 10:19 AM
ਜਿੰਦਗੀ ਦੇ ਲੰਮੇ ਪੈ਼ਡੇ ਕਿੱਥੇ ਜਾ ਕੇ ਮੁੱਕਣੇ ਨੇ,
ਕਿੱਥੇ ਜਾ ਕੇ ਠੱਲ ਪੈਣੀ ਏਸ ਭੱਜ ਦੌੜ ਨੂੰ,
ਛੱਡ ਕੇ ਪੰਜਾਬ ਸਾਰੇ ਗੱਭਰੂ ਨੇ ਭੱਜੀ ਜਾਂਦੇ,
ਰੋਕੇ ਕੋਈ ਆ ਕੇ ਏਸ ਡੋਲਰਾਂ ਦੀ ਹੋੜ ਨੂੰ,
ਉਡਕਦੀਆਂ ਮਾਵਾਂ ਕਦੋ ਪੁੱਤ ਮੇਰਾ ਘਰ ਆਵੇ,
ਆਣ ਕੇ ਬੁਝਾਊ ਕਦੋ ਮਮਤਾ ਦੀ ਤੋੜ ਨੂੰ,
ਭੈਣਾ ਦੀਆਂ ਰੱਖੜੀਆਂ ਗੁੱਟਾਂ ਵੱਲ ਵੇਖੀ ਜਾਣ,
ਅੱਗ ਲਾਵੋ ਵੀਰੋ ਐਸੀ ਪੈਸੇ ਵਾਲੀ ਲੋੜ ਨੂੰ,
ਬਾਪੂ ਹੋਰੀ ਬੰਬੀਆਂ ਤੇ ਬੈਠੇ ਹੰਝੂ ਕੇਰੀ ਜਾਣ,
“......“ ਕਦੋ ਆ ਕੇ ਹਲ ਜੋੜੂ ਨੀਲੇ ਫੋਰਡ ਨੂੰ, :d

Kamli
15th November 2008, 10:22 AM
ਪਾਣੀ ਪੁੱਲਾ ਦੇ ਹੇਠਾ ਦੀ ਹੀ ਲੱਗਦਾ,ਬੱਸ ਥਾਂ ਤੇ ਵਕਤ ਦੀ ਉਡੀਕ ਕਰੋ:rollingeyes:

Kamli
15th November 2008, 10:23 AM
ਜੱਮਣ ਭੋਏਂ ਨੂੰ ਛੱਡਕੇ ਆਉਣਾ ਸੋਖਾ ਨਹੀਂ ਹੁੰਦਾ,
ਓਪਰੀ ਧਰਤੀ ਤੇ ਚਿੱਤ ਲਾਉਣਾ ਸੋਖਾ ਨਹੀਂ ਹੁੰਦਾ !
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਦੇਸਾਂ (ਪੰਜਾਬ) ਦੇ,
ਟੁੱਕੜਿਆਂ ਵਿੱਚ ਵੰਡ ਹੋਕੇ ਜਿਉਣਾ ਸੋਖਾ ਨਹੀਂ ਹੁੰਦਾ:eek:

Kamli
15th November 2008, 10:25 AM
ਇਸ ਨਗਰ ਵਿੱਚ ਦੋਸਤਾ ਤੂੰ ਜਦ ਕਦੇ ਵੀ ਆਵੇਂਗਾ,:yawn:
ਮੋਹ ਵਫ਼ਾ ਨੂੰ ਛੱਡਕੇ ਹਰ ਚੀਜ ਏਥੇ ਪਾਵੇਂਗਾ !
ਸੋਨੋ ਚਾਂਦੀ ਦੇ ਨਗਰ ਸਿੱਕੇ ਬੜੇ ਕਮਾਵੇਂਗਾ,:whistling:
ਸੋਚ ਕੇ ਮੈਂ ਕੰਬਜਾਂ ਏਥੇ ਤੂੰ ਜੋ ਗੁਆਵੇਗਾ !:no:
2 ਹੰਝੂ ਵੀ ਕੇਰਨ ਲਈ ਤੂੰ ਵਕਤ ਕਿਥੋਂ ਲਿਆਵੇਂਗਾ,:no:

Kamli
15th November 2008, 11:24 PM
ਔਗੁਣਾਂ ਦੇ ਨਾਲ ਭਰੀ ਹਾਂ ਮੈਂ...:p

ਔਕਾਤ ਮਿੱਟੀ ਜਿਹੀ ਰੱਖਦੀ ਹਾਂ...

ਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦੀ ਹਾਂ...

ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦੀ ਹਾਂ...

ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿਤਾ, ਸਦਕਾ ਜਾਨ ਉਨ੍ਹਾਂ ਤੋਂ ਕਰਦੀ ਹਾਂ...

''ਕਮਲੀ'' ਤਾਂ ਹੈ ਕੱਖ ਗਲੀਆਂ ਦਾ, ਸਦਾ ਮਾਰਾਂ ਕਦਮਾਂ ਦੀਆਂ ਜਰਦੀ ਹਾਂ…

Kamli
19th November 2008, 10:16 PM
ਸਿਤਮ ਦੁਨਿਯਾ ਕੇ ਯੂਂ ਹੀ ਚੁਪਚਾਪ ਨਹੀਂ ਸਹਤਾ ਹੂਂ
ਬਾਤ ਜਬ ਹਦ ਸੇ ਗੁਜਰ ਜਾਯ, ਗ਼ਜ਼ਲ ਕਹਤਾ ਹੂਂ

ਨਏ ਜ਼ਮਾਨੇ ਕੀ ਹਵਾ ਹੈ, ਇਸੀ ਮੇਂ ਬਹਤਾ ਹੂਂ
ਬਾਤ ਜਬ ਕਲ ਕੀ ਯਾਦ ਆਏ, ਗ਼ਜ਼ਲ ਕਹਤਾ ਹੂਂ।

ਜਿਨਕੀ ਆਂਖੋਂ ਕੀ ਨਸ਼ੇ ਮੇਂ ਮੈਂ ਮਗਨ ਰਹਤਾ ਹੂਂ
ਜਬ ਕਭੀ ਸਾਮਨੇ ਆਏ ਵੋ, ਗ਼ਜ਼ਲ ਕਹਤਾ ਹੂਂ।

ਭੂਖ ਸੇ ਬਿਲਬਿਲਾਤੇ ਗੀਤ, ਤਾਜ਼ਗੀ ਗਾਯਬ
ਜਬ ਕੋਈ ਛਂਦ ਮੁਰਝਾਏ, ਮੈਂ ਗ਼ਜ਼ਲ ਕਹਤਾ ਹੂਂ।

lovedeep14
29th March 2009, 10:07 PM
nice
...

saleti
12th January 2010, 06:59 PM
gud ji

baljeetsaini
16th July 2010, 07:54 PM
very nice dear ji.....i like too much ur shayri

sOhAl bOyZ
16th July 2010, 11:19 PM
ooooohhhhhhh

lagda gussa hi kar gayi kuri ta

PuNjAbIzM
17th July 2010, 02:30 AM
boht wadiya ji