PDA

View Full Version : ਧੰਨ-ਧੰਨ-ਧੰਨ ਗੁਰੂ ਗਰੰਥ ਸਾਹਿਬ ਜੀ ਦੁਨੀਆ ਦੇ ਤਾਰ


gurpreet singh
19th May 2009, 09:56 PM
ਧੰਨ-ਧੰਨ-ਧੰਨ ਗੁਰੂ ਗਰੰਥ ਸਾਹਿਬ ਜੀ ਦੁਨੀਆ ਦੇ ਤਾਰਨ ਹਾਰ ਪਿਤਾ
ਹੈ ਦਰਸ਼ਨ ਦਸਾ ਹੀ ਗੁਰੂਆ ਦੇ ਕੇਵਲ ਇੱਕ ਤੇਰਾ ਦੀਦਾਰ ਪਿਤਾ
ਦੇਹ ਪਰਗਟ ਗੁਰਾ ਦੀ ਤੂ ਦਾਤਾ ਤੇਰਾ ਰੂਪ ਅਨੂਪ ਸੁਹਾਣਾ ਹੈ
ਸਿਰ ਝੂਲਣ ਚੌਰ ਪਰੀਤਮ ਦੇ ਅਤੀ ਸੁੰਦਰ ਸੁੱਚਾ ਬਾਣਾ ਹੈ
ਓੁੱਚੇ ਤੋ ਓੁੱਚੀ ਸ਼ਾਨ ਤੇਰੀ ਓੁੱਚੇ ਤੋ ਓੁੱਚਾ ਨਾਮ ਤੇਰਾ
ਸ਼ਿਫਤਾ ਦੇ ਭਰੇ ਭੰਡਾਰ ਪਏ ਮਹਿਮਾ ਬੇਅੰਤ ਮਹਾਨ ਤੇਰੀ
ਓ ਥਾਨ ਸੁਹਾਵਾ ਹੈ ਦਾਤਾ ਸ਼ਾਈਆ ਦਾ ਜਿੱਥੇ ਡੇਰਾ ਹੈ
ਇੱਕ ਤੇਰੀ ਨੂਰੀ ਜੋਤ ਬਿਨਾ ਹਰ ਪਾਸੇ ਘੋਰ ਹਨੇਰਾ ਹੈ
ਤੇਰੀ ਧੁਰ ਕੀ ਆਈ ਬਾਣੀ ਚੋ ਅਮਰਿਤ ਦੇ ਸੋਮੇ ਫੁਟਦੇ ਨੇ
ਪਈਆ ਨੇ ਲੁੱਟਾ ਨਾਮ ਦੀਆ ਪਏ ਕਰਮਾ ਵਾਲੇ ਲੁੱਟਦੇ ਨੇ
ਸੁੱਖਮਨੀ ਖਜਾਨਾ ਸੁੱਖਾ ਦਾ ਰਹਿਰਾਸ ਕਾਰਜ ਸਬ ਰਾਸ ਕਰੇ
ਆਨੰਦ ਸਾਹਿਬ ਨੂੰ ਪੜਦਾ ਜੋ ਮਨ ਲੁੱਟੇ ਮਸਤ ਹੁਲਾਰੇ ਨੂੰ
ਚੜ ਪੌੜੀ ਪੌੜੀ ਜਪੁ ਜੀ ਦੀ ਪਾ ਲਈਏ ਮੁਕਤ ਦੁਆਰੇ ਨੂੰ
ਇੱਕ ਆਸ ਆਸਰਾ ਜੀਵਾ ਦਾ ਤੇਰੀ ਆਸਾ ਜੀ ਦੀ ਵਾਰ ਪਿਤਾ
ਵੱਖੋ ਵੱਖ ਮੱਤ ਦਿਆ ਭਗਤਾ ਨੂੰ ਕਰ ਅਪਨੇ ਵਿੱਚ ਅਭੇਦ ਸ਼ਾਈ
ਤੂੰ ਸਦਾ ਸਦਾ ਲਈ ਖੋਲ ਦਿੱਤੇ ਸਭਨਾ ਲਈ ਅਪਨੇ ਦਰ ਸ਼ਾਈ
ਦਾਤਾ ਜੀ ਚਾਰਾ ਵਰਣਾ ਚੋ ਨਹੀ ਕੋਈ ਵਰਣ ਵਿਸ਼ੇਸ ਤੇਰਾ
ਕੀ ਸ਼ੂਦਰ ਅਤੇ ਬਰਾਮਣ ਕੀ ਸਭਨਾ ਲਈ ਇੱਕ ਉਪਦੇਸ ਤੇਰਾ
ਇੱਕ ਦਰਜਾ ਤੇਰੇ ਦਰ ਅੱਗੇ ਰਾਜੇ ਅਤੇ ਭਿਖਾਰੀ ਦਾ
ਤਾਹਿਓ ਤਾ ਦੀਨ ਦਿਆਲਾ ਨੂੰ ਸਿਰ ਝੁਕਦਾ ਦੁਨੀਆ ਸਾਰੀ ਦਾ
ਸਰਧਾ ਨਾਲ ਤੇਰੇ ਦਰ ਓੱਤੋ ਹਰ ਦਾਤ ਮਿਲੇ ਦਾਤਾਰ ਪਿਤਾ
ਧੰਨ-ਧੰਨ-ਧੰਨ ਗੁਰੂ ਗਰੰਥ ਸਾਹਿਬ ਜੀ ਦੁਨੀਆ ਦੇ ਤਾਰਨ ਹਾਰ ਪਿਤਾ

gurpreet singh
19th May 2009, 10:07 PM
dhan dhan guru granth sahib ji

gurpreet singh
20th May 2009, 09:45 PM
ਧੰਨ-ਧੰਨ-ਧੰਨ ਗੁਰੂ ਗਰੰਥ ਸਾਹਿਬ ਜੀ ਦੁਨੀਆ ਦੇ ਤਾਰਨ ਹਾਰ ਪਿਤਾ

» Kaur_Rules «
20th May 2009, 10:05 PM
good post................gurpreet keep it up

Jagpreet
20th May 2009, 10:36 PM
bahut hi vadiya post hai g............

gurpreet singh
20th May 2009, 10:43 PM
thnx prabh n jagpreet g

мαиιи∂єя..
10th July 2012, 11:41 AM
dhan dhan guru granth sahib ji .... :praying:

very nice likheya veer