PDA

View Full Version : ਡਰਦੇ ਹਾਂ..


brar malke
10th May 2009, 09:22 PM
ਅਸੀ ਬੇਕਦਰਾਂ ਦੀ ਦੁਨੀਆ ਵਿਚ,

ਪੈਗਾਮ ਕਹਿਣ ਤੋਂ ਡਰਦੇ ਹਾਂ,

ਬਦਨਾਮ ਨਾ ਕਿਧਰੇ ਹੋ ਜਾਵੇ,

ਤੇਰਾ ਨਾਮ ਲਿਖ੍ਣ ਤੋਂ ਡਰਦੇ ਹਾਂ,

ਅਲ੍ਫ਼ਾਜ਼ ਮੇਰੇ ਰੁਕ ਜਾਂਦੇ ਨੇ,

ਸੀਨੇ ਤੋਂ ਆ ਕੇ ਬੁੱਲੀਆਂ ਤੇ,

ਤੁਸੀ ਰੂਹ ਮੇਰੀ ਦਾ ਹਿੱਸਾ ਹੋ,

ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਜੇ ਦਿਲ ਸਾਡੇ ਵਿੱਚ ਆ ਗਏ ਓ ,

ਤਾ ੧-੨ ਦਿਨ ਲਈ ਰੁਕ ਜਾਵੋ,

ਸਾਨੂੰ ਛ੍ੱਡ ਨਾ ਕਿਤੇ ਟੁਰ ਜਾਵੋਂ,

ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਹਨੂੰ ਰੱਬ ਕਹਿੰਦਾ ,

ਓਹ ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,

ਅਸੀਂ ਏਸੇ ਗੱਲ ਦੇ ਮਾਰੇ ਹੀ ਤੈਨੂੰ ਰੱਬ ਕਹਿਣ ਤੋਂ ਡਰਦੇ ਹਾਂ...

GURI Ludhianvi
10th May 2009, 09:26 PM
ver gud Brar ji... :clap2:

GILL SAAB™®
11th May 2009, 01:49 AM
bahut vadiya veere

brar malke
8th August 2009, 09:03 AM
thanx frds,..