мαиιи∂єя..
6th August 2012, 12:16 PM
ਮਿਲਵਾਕੀ (ਵਿਸਕੌਨਸਿਨ, ਅਮਰੀਕਾ) - ਇਥੋਂ ਦੇ ਗੁਰਦਵਾਰਾ ਸਾਹਿਬ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਗੋਲੀ ਚੱਲਣ ਦੀ ਖਬਰ ਮਿਲੀ ਹੈ। ਕੁਝ ਅਪੁਸ਼ਟ ਖਬਰਾਂ ਮੁਤਾਬਕ ਇਸ ਗੋਲੀਬਾਰੀ ਕਾਰਨ 6 ਸ਼ਰਧਾਲੂ ਮਾਰੇ ਗਏ ਅਤੇ 30 ਤੋਂ ਵੱਧ ਜ਼ਖਮੀ ਹੋਏ ਹਨ, ਜਦਕਿ ਇਕ ਹਮਲਾਵਰ ਵੀ ਮਾਰਿਆ ਗਿਆ। ਇਹ ਗੁਰਦਵਾਰਾ ਸਾਹਿਬ ਓਕਕ੍ਰੀਕ ਦੇ 7512 ਐੱਸ, ਹੌਵੈਲ ਐਵੇਨਿਊ 'ਤੇ ਸਥਿਤ ਹੈ। ਸੂਤਰਾਂ ਨੇ ਦੱਸਿਆ ਕਿ ਗੋਲੀ ਸਿਰਫ ਇਕੋ ਵਿਅਕਤੀ ਨੇ ਚਲਾਈ ਹੈ। ਗੋਲੀ ਚਲਾਉਣ ਵਾਲਾ ਕੋਈ ਗੋਰਾ ਵਿਅਕਤੀ ਹੈ। ਉਹ ਸਿਰੋਂ ਗੰਜਾ ਹੈ ਤੇ ਉਸ ਨੇ ਬਿਨਾਂ ਬਾਹਾਂ ਵਾਲੀ ਟੀ-ਸ਼ਰਟ ਪਾਈ ਹੋਈ ਸੀ ਅਤੇ ਉਹ ਕੋਈ ਸਿਰਫਿਰਾ ਹੋ ਸਕਦਾ ਹੈ। ਜਦੋਂ ਇਹ ਘਟਨਾ ਵਾਪਰੀ ਤਦ ਗੁਰੂ ਘਰ ਵਿਚ ਅਰਦਾਸ ਚੱਲ ਰਹੀ ਸੀ।
ਖਦਸ਼ਾ ਹੈ ਕਿ ਉਸ ਵਿਅਕਤੀ ਨੇ ਸਿੱਖ ਸੰਗਤ ਨੂੰ ਬੰਧਕ ਬਣਾਇਆ ਹੈ। ਹਮਲਾਵਰਾਂ ਦੀ ਗਿਣਤੀ ਇਕ ਤੋਂ ਵੱਧ ਹੋਣ ਦਾ ਵੀ ਖਦਸ਼ਾ ਹੈ। ਹਮਲਾਵਰ ਨੇ ਗੁਰੂ ਘਰ ਦੇ ਮੁਖ ਗ੍ਰੰਥੀ ਨੂੰ ਇਕ ਰੈਸਟ ਰੂਮ ਵਿਚ ਬੰਦ ਕਰ ਦਿਤਾ ਜਿਨ੍ਹਾਂ ਕੋਲ ਸੈੱਲ ਫੋਨ ਸੀ ਜਿਥੋਂ ਇਸ ਗੁਰੂ ਘਰ ਦੀ ਹਰ ਪਲ ਦੀ ਖਬਰ ਬਾਹਰ ਦੁਨੀਆ ਨੂੰ ਪੁੱਜ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ ਤੇ ਔਰਤਾਂ ਸਮੇਤ ਗੁਰਦਵਾਰਾ ਸਾਹਿਬ ਅੰਦਰ 400 ਦੇ ਕਰੀਬ ਸ਼ਰਧਾਲੂਆਂ ਦੇ ਮੌਜੂਦ ਹੋਣ ਦਾ ਅਨੁਮਾਨ ਹੈ। ਓਕਕ੍ਰੀਕ ਪੁਲਸ ਮਿਲਵਾਕੀ ਕਾਊਂਟੀ ਸ਼ੈਰਿਫ ਦੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜ ਗਏ ਹਨ। ਫਰੌਡਰਟ ਹਸਪਤਾਲ ਵਿਚ ਹੁਣ ਤਕ ਦੋ ਵਿਅਕਤੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਇਹ ਜ਼ਖਮੀ ਵਿਅਕਤੀ ਪਾਰਕ ਵਿਚ ਪਏ ਸਨ, ਜਿਨ੍ਹਾਂ ਵਿਚੋਂ ਇਕ ਗ੍ਰੰਥੀ ਹੈ। ਸ਼ਾਇਦ ਹਮਲਾਵਰਾਂ ਨੇ ਗੁਰੂ ਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਗੋਲੀਬਾਰੀ ਸ਼ੁਰੂ ਕਰ ਦਿਤੀ ਸੀ। ਹਸਪਤਾਲ ਦੇ ਪ੍ਰਬੰਧਕਾਂ ਨੇ ਹੰਗਾਮੀ ਹਾਲਤ ਵਿਚ ਗੁਰੂ ਘਰ ਦੇ ਬਾਹਰ 12 ਐਂਬੂਲੈਂਸਾਂ ਤਿਆਰ ਕਰ ਲਈਆਂ ਹਨ।
ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਹਮਲਾਵਰਾਂ ਦੀ ਗਿਣਤੀ 4 ਸੀ ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਗੁਰਦਵਾਰੇ ਦੀ ਪਾਰਕ ਵਿਚ ਮਿਲੀ ਹੈ ਜਦਕਿ ਬਾਕੀ ਹਮਲਾਵਰ ਗੁਰਦਵਾਰੇ ਦੇ ਅੰਦਰ ਦੱਸੇ ਜਾ ਰਹੇ ਹਨ।
ਉਧਰ ਇਸ ਸਬੰਧ 'ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਐੱਮ. ਕ੍ਰਿਸ਼ਨਾ ਨੇ ਅਮਰੀਕਾ ਸਥਿਤ ਭਾਰਤੀ ਦੂਤਘਰ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦਾ ਹਾਲਚਾਲ ਪੁੱਛਿਆ। ਇਸੇ ਤਰਾਂ ਐੱਸ.ਜੀ.ਪੀ.ਸੀ.ਨੇ ਅਮਰੀਕੀ ਸਰਕਾਰ ਤੋਂ ਉਥੇ ਰਹਿ ਰਹੇ ਸਿੱਖਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।