laaly
17th March 2012, 06:29 PM
ਮਲਵਈਆਂ ਦਾ ਗਿੱਧਾ
http://www.sabhyachar.com/images/dances/7.jpg
ਸੰਖੇਪ ਬਿਓਰਾ:
ਪੂਰਬੀ ਪੰਜਾਬ ਦੇ ਮਾਲਵਾ ਭੂਖੰਡ ਵਿੱਚ 'ਮਰਦਾਂ ਦਾ ਗਿੱਧਾ' ਪ੍ਰਚਲਿਤ ਹੈ। ਇਸ ਨੂੰ 'ਚੋਬਰਾਂ ਦਾ ਗਿੱਧਾ' ਜਾਂ 'ਮਲਵਈਆਂ ਦਾ ਗਿੱਧਾ ' ਵੀ ਆਖਿਆ ਜਾਂਦਾ ਹੈ। ਇਹ ਲੋਕ-ਨਾਚ ਭੰਗੜੇ ,ਗਿੱਧੇ,ਝੂੰਮਰ,ਸੰਮੀ ਆਦਿ ਲੋਕ ਨਾਚਾਂ ਵਾਂਗ ਪ੍ਰਾਚੀਨ ਨਹੀਂ ਹੈ। ਮੁੱਖ ਤੌਰ ਤੇ 'ਮਰਦਾਵੇਂ ਗਿੱਧੇ' ਦੇ ਨਚਾਰ ਸਮੂਹ ਰੂਪ ਵਿੱਚ ਬੋਲੀਆਂ ਪਾਉਣ ਵਾਲੇ ਤੌ ਇਲਾਵਾ,ਅਲਗੋਜ਼ੇ,ਢੋਲਕ,ਚਿਮਟੇ,ਬੁੱਘਦੂ,ਸੀਟੀ ,ਗੜਵੇ ,ਛੈਣੇ ,ਬਾਲਟੀ ਆਦਿ ਵਾਲੇ ਮਰਦ ਹੁੰਦੇ ਹਨ,ਇਹ ਹੀ ਇਹਨਾਂ ਦੇ ਸਾਜ਼ ਸੰਦ ਹੁੰਦੇ ਹਨ।ਇਸ ਲੋਕ-ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਅਤੇ ਲੰਮੀਆਂ ਬੋਲੀਆਂ ਦੀ ਭਰਮਾਰ ਵਧੇਰੇ ਹੁੰਦੀ ਹੈ। ਇਹਨਾਂ ਬੋਲੀਆਂ ਦੇ ਵਿਸ਼ੇ-ਦੁਨੀਆਂ ਦੀ ਨਾਸ਼ਮਾਨਤਾ,ਰੱਬ ਦੀ ਹੋਂਦ ,ਪ੍ਰੇਮ-ਪਿਆਰ,ਇਸਤਰੀ ਪ੍ਰਤੀ ਖਿੱਚ ਅਤੇ ਇਲਾਕਾਈ ਮਾਣ ਤੋਂ ਛੁੱਟ ਹੋਰ ਸਮਾਜਿਕ ਅਤੇ ਸੱਭਿਆਚਾਰਿਕ ਵਰਤਾਰਿਆਂ ਨਾਲ ਵੀ ਸੰਬੰਧਿਤ ਹੁੰਦੇ ਹਨ। ਬੋਲਕਾਰ ਕੰਨਾਂ ਤੇ ਖੱਬਾ ਹੱਥ ਰੱਖ ਕੇ ਸੱਜੀ ਬਾਂਹ ਉਤਾਂਹ ਨੂੰ ਉਭਾਰ ਕੇ ਬੋਲੀ ਚੁੱਕਦਾ ਹੈ ਅਤੇ ਬੋਲੀ ਦੇ ਅੰਤਮ ਚਰਣ ਤੇ ਬਾਕੀ ਸਾਥੀ ਆਪਣੇ ਸਾਜ਼ ਵਜਾਉਦੇ ਹਨ,ਸਮੂਹ ਵਿੱਚੋਂ ਕੋਈ ਦੋ ਅੱਗੇ ਨਿਕਲ ਕੇ ਪੱਬਾਂ ਭਾਰ ਹੋ,ਸਰੀਰ ਦੇ ਉੱਪਰਲੇ ਧੜ ਨੂੰ ਹਰਕਤਾਂ ਵਿੱਚ ਲਿਆਉਦੇ ਹਨ। ਨਿਰਸੰਦੇਹ ਇਹ ਨਾਚ ਕਾਫੀ ਹਰਮਨ ਪਿਆਰਾ ਹੋ ਰਿਹਾ ਹੈ।
punjabi forum (http://www.punjabi.cc)