gurmit kaur mit
23rd November 2011, 04:18 PM
ਜਾਗੋ-ਮੀਟੀ ਹਾਲਤ ਵਿਚ ਸੌਣ ਲਈ ਉਸਲਵੱਟੇ ਲੈ ਰਿਹਾ ਸੀ ਕਿ ਫੋਨ ਦੀ ਘੰਟੀ ਨੇ ਨੀਂਦ ਵਿਚ ਖਲਲ ਪਾ ਦਿੱਤਾ। ਕੰਨ ਨੂੰ ਲਾ ਕੇ ਹੈਲੋ ਕੀਤਾ ਤਾਂ ਅੱਗੋਂ ਆਵਾਜ਼ ਆਈ, 'ਮੈਂ ਭ੍ਰਿਸ਼ਟਾਚਾਰ ਬੋਲਦੈਂ, ...ਹੱਸ ਲੈ, ਟੱਪ ਲੈ ਨੱਚ ਲੈ, ਗਾ ਲੈ ਯਾਰਾ... ਹੂ... ਹੂ... ਹਾਅ...ਹਾਅ', ਮੈਂ ਉਸਦੀ ਇਸ ਬੇਹੂਦੀ ਹਰਕਤ 'ਤੇ ਖਿਝਦਿਆਂ ਅਤੇ ਝਾੜ ਪਾਉਂਦਿਆਂ ਕਿਹਾ, 'ਓ ਲਹੂ ਪੀਣਿਆ! ਜਿੰਨਾ ਮਰਜ਼ੀ ਹੁਣ ਬਾਂਦਰ ਨਾਚ ਕਰ ਲੈ, ਬਸ ਥੋੜ੍ਹੇ ਦਿਨ ਈ ਰਹਿ ਗਏ ਨੇ ਤੇਰੇ, ਕਾਨੂੰਨ ਬਣ ਚੱਲਿਆ, ਫਿਰ ਵੇਖੀਂ ਤੇਰੀ ਬਾਂਹ ਮਰੋੜ ਕੇ ਤੈਨੂੰ ਉਸ ਥਾਂ ਸੁੱਟਾਂਗੇ ਜਿਥੇ ਤੈਨੂੰ ਪਾਣੀ ਦੀ ਘੁੱਟ ਨਾ ਮਿਲੇ।'
ਭ੍ਰਿਸ਼ਟਾਚਾਰ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ, 'ਓ ਭਗਤਾ! ਮੇਰੀ ਹੋਂਦ ਕਰਕੇ ਹੀ ਰੱਬ ਦੀ ਹੋਂਦ ਹੋਰ ਵੀ ਗੂੜੀ ਹੁੰਦੀ ਐ, ਸਹੁੰ ਖਾਣ/ਚੁੱਕਣ ਦਾ ਸਿਲਸਿਲਾ ਪੂਰਾ ਜ਼ੋਰਾਂ-ਸ਼ੋਰਾਂ 'ਤੇ ਐ, ਮੇਰੇ ਵਲੋਂ ਮਚਾਈ ਹਨੇਰ-ਗਰਦੀ ਵਿਚ ਰਿੜ੍ਹਦੇ ਜੀਵਨ ਚੱਕਰ ਨੂੰ 'ਰੱਬ ਦਾ ਆਸਰਾ' ਕਹਿ ਕੇ ਵਡਿਅਇਆ ਜਾਂਦਾ ਐ ਤੇ ਇਮਾਨਦਾਰੀ ਦੀ 'ਜੁਗਨੂੰ ਚਮਕ' ਨੂੰ ਚਮਕਣ ਦਾ ਮੌਕਾ ਮਿਲਦੈ। ਜੇ ਹੱਕ ਹਲਾਲ ਰੂਪੀ ਸੂਰਜ ਦੇ ਚਾਨਣ ਵਿਚ ਜੀਵਨ ਚੱਕਰ ਸਹੀ ਸਲਾਮਤ ਗਿੜ੍ਹਨ ਲੱਗ ਪਿਆ ਤਾਂ ਫਿਰ ਭਲਾ ਇਮਾਨਦਾਰੀ ਦੇ ਜੁਗਨੂੰ ਦੀ ਮਹਤੱਤਾ ਦਾ ਕੀ ਬਣੁੰ? ਰੱਬ ਨੂੰ ਕੌਣ ਯਾਦ ਕਰੂ? ਦੁੱਖ ਵੇਲੇ ਈ ਤਾਂ ਰੱਬ ਯਾਦ ਆਉਂਦੈ।'
ਇਮਾਨਦਾਰੀ ਦੀ ਔਲਾਦੇ! ਜੇਕਰ ਇਮਾਨਦਾਰੀ ਦੀ ਮਸ਼ੱਕਤ ਘਾਲ ਨਾਲ ਸਭ ਕੁਝ (ਰੋਜ਼ੀ-ਰੋਟੀ ਹੱਕ )ਮਿਲਣ ਲੱਗ ਪਿਆ ਤਾਂ ਦੁਨੀਆ ਵਿਚ ਲੜਾਈ ਝਗੜੇ ਖਤਮ ਨਾ ਹੋ ਜਾਣਗੇ। ਜੇ ਏਦਾਂ ਹੋ ਗਿਆ ਤਾਂ ਥਾਣੇ-ਕਚਿਹਰੀਆਂ ਵਿਚ ਘੁਸੇ ਆਖੌਤੀ ਜੁਗਾੜੀਆਂ ਦੇ ਟੱਬਰ-ਟੋਰਾਂ ਦਾ ਕੀ ਬਣੂੰ? ਜੇ ਅਖੌਤੀ ਸਿਆਸਤ ਜਾਂ ਕਾਰੋਬਾਰ ਵਿਚ ਮੇਰੀ ਕਿਰਪਾ ਐਸ਼ ਤੇ ਕੈਸ਼ (ਉਪਰਲੀ ਕਮਾਈ) ਨਾ ਰਹੀ ਤਾਂ ਬਹੁਤ ਸਾਰੀਆਂ ਅਸਾਮੀਆਂ ਭਰਨ ਲਈ ਕਿਹੜਾ ਅੱਗੇ ਆਊ?'