PDA

View Full Version : ਕੀ ਪਤਾ ਕੱਲ ਮੈਂ ਨਾ ਹੋਵਾਂ,ਤੇ ਤੇਰੀਆਂ ਖੁੱਲੀਆਂ ਰ


kamalthind
2nd December 2008, 08:28 AM
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ....

smile
7th January 2009, 11:06 AM
bahut vadia sir,

Param Sandhu
8th January 2009, 06:29 PM
gud jiiiiiiiiiiiiiiiiiiiii

Happyforever
17th January 2009, 12:11 PM
niceeeeeeeee jiii

minhas
18th January 2009, 09:31 PM
kya baat a veere
rana a geya ...bahut vadiuya va