View Full Version : aao sukhmani sahib kanth kariye...
gurmit kaur mit
27th September 2011, 09:05 AM
..aao apne guru sahiban nu yaad kariye jina ne marag darshan kardeyan eho jihiyan baniyan di daat sanu ditti jisnu parh ke asi atmak te mansik shanti hasal kar sakde han.. ik musalman fakeer jiha si jine kiha ki main sukhmani sahib parh ke inni shanti hasal kiti hai jini kise vi dharmak ya sansarik karaj ton nhi mil sakdi..abhage ne uh sikh jo apni sukhan di mani sukhmani sahib di bani nu kade nhi parhde...sade vich sachmuch eho jihe sikh bache vi bahut ne jina ne ajj tak kade sukhmani sahib di bani nhi parhi honi...es thread de ander main ik contest type activity star karna chahundi han jis vich roz char pangtiyan sukhmani sahib diyan likhiyan jangiyan. dekhde han kon sabh ton pehle yaad karke reply karda ki mainu yaad ho gyiyan...jinu jinu yaad hundiyan jan reply kari jaye...jinu sabh ton pehle poora sukhmani sahib yaad ho jayega he/she will be winner...
gurmit kaur mit
27th September 2011, 09:31 AM
ਗਉੜੀ ਸੁਖਮਨੀ ਮਃ ੫ ॥
ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥
gurmit kaur mit
27th September 2011, 09:32 AM
ina yaad karke hath kharhe karde jao yes learnt...
(-_-) ਏਕਮ ਦੇ ਪਾਪਾ ਜੀ (-_-)
27th September 2011, 09:53 AM
osum job...............sachi ch............waheguru............bilkul g bilkul
saini att da shokeen
27th September 2011, 09:56 AM
:thumbsup2: yes learnt.
(-_-) ਏਕਮ ਦੇ ਪਾਪਾ ਜੀ (-_-)
27th September 2011, 10:08 AM
Learnt
a white elephant rider
27th September 2011, 01:52 PM
hmmmmmmmm bahut wadiyaa gal hai
gurmit kaur mit
27th September 2011, 03:47 PM
meri us sabh ton vadde akal purakh nu namaskar hai jo sabh da mudd(starting) hai jugan de mdd ton hi kayam hai..us satguru nu ,us gurdev nu meri namaskar hai...(satgur te gurdev sabh ik akal purakh de hi nam ne...)
gurmit kaur mit
27th September 2011, 04:16 PM
jiven vi hove 4 lines ithon yaad karde jao fer jad chahe jithe vi baithe hovo sirf sir cover karna hai te path karna hai...
a white elephant rider
27th September 2011, 04:19 PM
assi sir cover kyun karde aan ?
path taan assi sache man naal v kr sakde aan
fir sir cover kyun?
plz dasna
kanwarjot
27th September 2011, 06:10 PM
kar lea yaad
gurmit kaur mit
28th September 2011, 08:54 AM
jina ne yaad kar lya bahut bahut vadhayiyan...waheguru ji tuhade sare karaj sukhaven kar den...jina ne pucheya hai sir kyon cover karde han... uhna nu kehna chahundi han ki tuhade man vich kise vadde da respect hunda hai tan dil te hath rakh ke pair chhoonde ho,isda ki fayeda ? satkar te dil naal karna hai pair kyon chhoonde ho fer .. sir cover karan de do karan ne ik tan asi gurbani prati apni shrdha te satkar nu dhyan vich rakhde han ,dooja gurbani di shakti sade ader hi jajab ho jaye is vaste vi adhyatmik gyaniyan ne suggest kita hai ki sir cover karke rakhna hai...tan gurbani parhan da fayeda hovega...
gurmit kaur mit
28th September 2011, 08:57 AM
ਅਸਟਪਦੀ ॥ ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥ ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ ॥ ਕੀਨੇ ਰਾਮ ਨਾਮ ਇਕ ਆਖ੍ਯ੍ਯਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ {ਪੰਨਾ 262}
(main akal purakh da naam yaad kar kar ke sukh prapat kran is tran shareer vch jinne vi dukh te kalesh hain uhna nu door kar sakan.jis ik jagat karta de nam nu poore sansar de jeev yaad karde ne main vi uhnu hi yaad kreya kran.vedan ,purana te simritiyan ne ik akal purakh de naam nu hi pavitter maneya hai.jis manukh de hirde vi akal purakh da nam kinka mater vi vas janda hai uhdi vadiyayi koi nhi biyan kar sakda.is layi he akal purakh waheguru ji!!jo manukh dere deedar de chahvan han,mainu uhna di sangat vich rakh ke mainu vi sansar sagar ch dubban ton bacha lao...uhna de naal naal mera vi udhar kar devo....waheguru ji...)
kanwarjot
28th September 2011, 09:20 AM
kar lea yaad :)
saini att da shokeen
28th September 2011, 10:54 AM
kar leya yaad ji...
gurmit kaur mit
28th September 2011, 11:29 AM
good speed...
Ranveer Kaur
28th September 2011, 11:49 AM
good job ji........
gurmit kaur mit
28th September 2011, 12:18 PM
ranveer kaur ji yaad karke dasde jao...
harinder.singh
28th September 2011, 12:36 PM
thnx a lot gumit g........thnx for sharing ....nd explaination..
gurmit kaur mit
28th September 2011, 12:41 PM
yaad kar lya harinder singh ji???
gurmit kaur mit
29th September 2011, 09:13 AM
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
ਅਰਥ:-ਪ੍ਰਭੁ ਦਾ ਅਮਰ ਕਰਨ ਵਾਲਾ ਸੁਖਦਾਈ ਨਾਮ ਸੁਖਾਂ ਦੀ ਮਣੀ ਹੈ ਜਿਸਦਾ ਨਿਵਾਸ ਭਗਤਾਂ ਦੇ ਮਨ ਵਿੱਚ ਹੈ|
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥ {ਪੰਨਾ 262}
ਅਰਥ :- ਪ੍ਰਭੁ ਦਾ ਸਿਮਰਨ ਕਰਨ ਵਾਲਾ ਜੀਵ ਜਨਮ ਵਿੱਚ ਨਹੀ ਆਉਂਦਾ, ਜੀਵ ਦਾ ਦੁੱਖ ਦੇ ਜਮ ਦਾ ਡਰ ਦੂਰ ਹੋ ਜਾਂਦਾ ਹੈ,ਮੌਤ ਦਾ ਭਉ ਪਰੇ ਹੱਟ ਜਾਂਦਾ ਹੈ,ਤੇ ਵਿਕਾਰ ਰੂਪੀ ਦੁਸ਼ਮਨ ਟਲ ਜਾਂਦੇ ਹਨ|
ਪ੍ਰਭੁ ਨੂੰ ਸਿਮਰਿਆਂ ਜਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ,ਕਿਓੰਕੀਪ੍ਰਭੁ ਦਾ ਸਿਮਰਨ ਕਰਨ ਨਾਲ ਮਨੁੱਖ ਹਰ ਵੇਲੇ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ |
ਪ੍ਰਭੁ ਦਾ ਸਿਮਰਨ ਕਰਨ ਨਾਲ ਕੋਈ ਡਰ ਜੀਵ ਉੱਤੇ ਦਬਾਉ ਨਹੀਂ ਪਾ ਸਕਦਾ ਤੇ ਕੋਈ ਦੁਖ ਵਿਆਕੁਲ ਨਹੀਂ ਕਰ ਸਕਦਾ| ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ ;ਅਤੇ ਜੋ ਮਨੁਖ ਸਿਮਰਨ ਕਰਦਾ ਹੈ ,ਉਸਨੂੰ ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿੱਚ ਹੀ ਦੁਨਿਆ ਦੇ ਸਾਰੇ ਖਜਾਨੇ ਪ੍ਰਤੀਤ ਹੁੰਦੇ ਹਨ [੨]
Kaur Punjaban
29th September 2011, 10:23 AM
ਗਉੜੀ ਸੁਖਮਨੀ ਮਃ ੫ ॥
ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥
mam ho gya yaad ji :)
saini att da shokeen
29th September 2011, 10:37 AM
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
ਅਰਥ:-ਪ੍ਰਭੁ ਦਾ ਅਮਰ ਕਰਨ ਵਾਲਾ ਸੁਖਦਾਈ ਨਾਮ ਸੁਖਾਂ ਦੀ ਮਣੀ ਹੈ ਜਿਸਦਾ ਨਿਵਾਸ ਭਗਤਾਂ ਦੇ ਮਨ ਵਿੱਚ ਹੈ|
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥ {ਪੰਨਾ 262}
ਅਰਥ :- ਪ੍ਰਭੁ ਦਾ ਸਿਮਰਨ ਕਰਨ ਵਾਲਾ ਜੀਵ ਜਨਮ ਵਿੱਚ ਨਹੀ ਆਉਂਦਾ, ਜੀਵ ਦਾ ਦੁੱਖ ਦੇ ਜਮ ਦਾ ਡਰ ਦੂਰ ਹੋ ਜਾਂਦਾ ਹੈ,ਮੌਤ ਦਾ ਭਉ ਪਰੇ ਹੱਟ ਜਾਂਦਾ ਹੈ,ਤੇ ਵਿਕਾਰ ਰੂਪੀ ਦੁਸ਼ਮਨ ਟਲ ਜਾਂਦੇ ਹਨ|
ਪ੍ਰਭੁ ਨੂੰ ਸਿਮਰਿਆਂ ਜਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ,ਕਿਓੰਕੀਪ੍ਰਭੁ ਦਾ ਸਿਮਰਨ ਕਰਨ ਨਾਲ ਮਨੁੱਖ ਹਰ ਵੇਲੇ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ |
ਪ੍ਰਭੁ ਦਾ ਸਿਮਰਨ ਕਰਨ ਨਾਲ ਕੋਈ ਡਰ ਜੀਵ ਉੱਤੇ ਦਬਾਉ ਨਹੀਂ ਪਾ ਸਕਦਾ ਤੇ ਕੋਈ ਦੁਖ ਵਿਆਕੁਲ ਨਹੀਂ ਕਰ ਸਕਦਾ| ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ ;ਅਤੇ ਜੋ ਮਨੁਖ ਸਿਮਰਨ ਕਰਦਾ ਹੈ ,ਉਸਨੂੰ ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿੱਚ ਹੀ ਦੁਨਿਆ ਦੇ ਸਾਰੇ ਖਜਾਨੇ ਪ੍ਰਤੀਤ ਹੁੰਦੇ ਹਨ [੨]
ho gya yaad ji
Ranveer Kaur
29th September 2011, 10:40 AM
waheguru ji .....
waheguru ji de kirpa naal yaad ho gaya ji......
jagga dhillon
29th September 2011, 11:19 AM
hanji ho gaya yaad g
ਇਕ ਰੱਬ ਤੋ ਡਰਦੇ ਆ
29th September 2011, 06:12 PM
ਅਸਟਪਦੀ ॥ ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥ ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ ॥ ਕੀਨੇ ਰਾਮ ਨਾਮ ਇਕ ਆਖ੍ਯ੍ਯਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ {ਪੰਨਾ 262}
(main akal purakh da naam yaad kar kar ke sukh prapat kran is tran shareer vch jinne vi dukh te kalesh hain uhna nu door kar sakan.jis ik jagat karta de nam nu poore sansar de jeev yaad karde ne main vi uhnu hi yaad kreya kran.vedan ,purana te simritiyan ne ik akal purakh de naam nu hi pavitter maneya hai.jis manukh de hirde vi akal purakh da nam kinka mater vi vas janda hai uhdi vadiyayi koi nhi biyan kar sakda.is layi he akal purakh waheguru ji!!jo manukh dere deedar de chahvan han,mainu uhna di sangat vich rakh ke mainu vi sansar sagar ch dubban ton bacha lao...uhna de naal naal mera vi udhar kar devo....waheguru ji...)done...
saini att da shokeen
30th September 2011, 09:35 AM
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੈ ਸਿਮਰਨਿ ਸੁਫਲ ਫਲਾ ॥ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥੩॥ {ਪੰਨਾ 262-263}
ਅਰਥ:- ਪ੍ਰਭੁ ਦੇ ਸਿਮਰਨ ਵਿੱਚ ਹੀ ਸਾਰੀਆਂ ਰਿਧੀਆਂ ਸਿਧੀਆਂ ਤੇ ਨੌਂ ਖਜਾਨੇ ਹਨ,ਪ੍ਰਭੁ ਸਿਮਰਨ ਵਿੱਚ ਹੀ ਗਿਆਂਨ,ਸੁਰਤ ਦਾ ਟਿਕਾਓ ਤੇ ਜਗਤ ਦੇ ਮੂਲ ਹਰਿ ਦੀ ਸਮਝ ਵਾਲੀ ਬੁਧੀ ਹੈ|
ਪ੍ਰਭੁ ਦੇ ਸਿਮਰਨ ਵਿੱਚ ਹੀ ਜਾਪੁ ਤਾਪ ਤੇ ਦੇਵ ਪੂਜਾ ਹਨ ਕਿਉਂਕਿ ਸਿਮਰਨ ਕਰਨ ਨਾਲ ਪ੍ਰਭੁ ਤੋਂ ਬਿਨਾ ਹੋਰ ਉਸ ਵਰਗੀ ਹੱਸਤੀ ਦੀ ਹੋਂਦ ਦਾ ਖਿਆਲ ਹੀ ਦੂਰ ਹੋ ਜਾਂਦਾ ਹੈ|
ਸਿਮਰਨ ਕਰਨ ਵਾਲਾ ਆਤਮ ਤੀਰਥ ਦਾ ਇਸ਼ਨਾਨ ਕਰਨ ਜੋਗਾ ਹੋ ਜਾਂਦਾ ਹੈ, ਤੇ ਦਰਗਾਹ ਵਿੱਚ ਉਸਨੂੰ ਇਜ੍ਜਤ ਮਿਲਦੀ ਹੈ; ਜਾਗ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ, ਤੇ ਮਨੁੱਖਾ ਜਨਮ ਦਾ ਉੱਚਾ ਮਨੋਰਥ ਸਿਧ੍ਧ ਹੋ ਜਾਂਦਾ ਹੈ|ਨਾਮ ਉਹੀ ਸਿਮਰਦੇ ਹਨ ਜਿਨਾਂ ਨੂੰ ਪ੍ਰਭੁ ਆਪ ਪ੍ਰੇਰਦਾ ਹੈ,
ਤਾਂ ਤੇ ਹੇ ਨਾਨਕ! ਆਖ ਮੈਂ ਸਿਮਰਨ ਕਰਨ ਵਾਲਿਆਂ ਦੀ ਪੈਰੀਂ ਲੱਗਾਂ ||[੩]
мαиιи∂єя..
30th September 2011, 11:28 AM
ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ
ਜੇਕਰ ਕੋਈ ਜੀਅ ਇੱਕ ਕਿਣਕਾ ਮਾਤਰ ਹੀ ਪ੍ਰਭੂ ਦਾ ਨਾਮ ਆਪਣੇ ਮਨ ਚ ਵਸਾ ਲੈਂਦਾ ਹੈ । ਤਾਂ ਉਸਦੀ ਸਿਫਤ ਗਿਣੀ ਨਹੀ ਜਾ ਸਕਦੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
saini att da shokeen
1st October 2011, 09:31 AM
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥ ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥ ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥ ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥ ਪ੍ਰਭ ਕੈ ਸਿਮਰਨਿ ਪੂਰਨ ਆਸਾ ॥ ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥ ਨਾਨਕ ਜਨ ਕਾ ਦਾਸਨਿ ਦਸਨਾ ॥੪॥ {ਪੰਨਾ 263}
ਅਰਥ:-ਪ੍ਰਭੁ ਦਾ ਸਿਮਰਨ ਕਰਨਾ ਹੋਰ ਸਾਰੇ ਆਹਰਾਂ ਨਾਲੋਂ ਚੰਗਾ ਹੈ;ਪ੍ਰਭੁ ਦਾ ਸਿਮਰਨ ਕਰਨ ਵਾਲੇ ਜੀਵ ਬਹੁਤ ਸਾਰੇ ਵਿਕਾਰਾਂ ਤੋਂ ਬਚਚ ਜਾਂਦੇ ਹਨ|
ਪ੍ਰਭੁ ਦਾਸਿਮ੍ਰਾਂ ਕਰਨ ਨਾਲ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਤੇ ਮਾਇਆ ਹਰੇਕ ਖੇਡ ਦੀ ਸਮਝ ਪੈ ਜਾਂਦੀ ਹੈ|
ਪ੍ਰਭੁ ਦਾ ਸਿਮਰਨ ਕਰਨ ਨਾਲ ਜਮ ਦਾ ਡਰ ਮੁੱਕ ਜਾਂਦਾ ਹੈ ਤੇ ਜੀਵ ਦੀ ਆਸ ਪੂਰਨ ਹੋ ਜਾਂਦੀ ਹੈ ਭਾਵ ਆਸ਼ਾ ਵਲੋਂ ਮਨ ਰੱਜ ਜਾਂਦਾ ਹੈ|
ਪ੍ਰਭੁ ਦਾ ਸਿਮਰਨ ਕਰਨ ਨਾਲ ਮਨ ਵਿੱਚੋਂ ਵਿਕਾਰਾਂ ਦੀ ਮੇਲ ਖਤਮ ਹੋ ਜਾਂਦੀ ਹੈ ਤੇ ਉਸਦੀ ਜਗਾਹ ਤੇ ਪ੍ਰਭੁ ਦਾ ਅੰਮ੍ਰਿਤ ਨਾਮ ਟਿਕ ਜਾਂਦਾ ਹੈ|
ਪ੍ਰਭੁ ਜੀ ਗੁਰਮੁਖਾਂ ਦੀ ਰਸਨਾ ਤੇ ਵਸਦੇ ਹਨ ਭਾਵ ਗੁਰਮੁਖ ਹਰ ਵੇਲੇ ਰਸਨਾ ਨਾਲ ਨਾਮ ਜਾਪਦੇ ਰਹੰਦੇ ਹਨ,ਹੇ ਨਾਨਕ!ਮੈਂ ਅਜੇਹੇ ਗੁਰਮੁੱਖਾਂ ਦੇ ਸੇਵਕਾਂ ਦਾ ਵੀ ਸੇਵਕ ਬਣ ਸਕਾਂ|
saini att da shokeen
1st October 2011, 10:54 AM
main ta kar leya ji..yaad...but lagda kise hor kol time hi nai....rab de naam lai
ਇਕ ਰੱਬ ਤੋ ਡਰਦੇ ਆ
1st October 2011, 11:12 AM
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
ਅਰਥ:-ਪ੍ਰਭੁ ਦਾ ਅਮਰ ਕਰਨ ਵਾਲਾ ਸੁਖਦਾਈ ਨਾਮ ਸੁਖਾਂ ਦੀ ਮਣੀ ਹੈ ਜਿਸਦਾ ਨਿਵਾਸ ਭਗਤਾਂ ਦੇ ਮਨ ਵਿੱਚ ਹੈ|
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥ {ਪੰਨਾ 262}
ਅਰਥ :- ਪ੍ਰਭੁ ਦਾ ਸਿਮਰਨ ਕਰਨ ਵਾਲਾ ਜੀਵ ਜਨਮ ਵਿੱਚ ਨਹੀ ਆਉਂਦਾ, ਜੀਵ ਦਾ ਦੁੱਖ ਦੇ ਜਮ ਦਾ ਡਰ ਦੂਰ ਹੋ ਜਾਂਦਾ ਹੈ,ਮੌਤ ਦਾ ਭਉ ਪਰੇ ਹੱਟ ਜਾਂਦਾ ਹੈ,ਤੇ ਵਿਕਾਰ ਰੂਪੀ ਦੁਸ਼ਮਨ ਟਲ ਜਾਂਦੇ ਹਨ|
ਪ੍ਰਭੁ ਨੂੰ ਸਿਮਰਿਆਂ ਜਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ,ਕਿਓੰਕੀਪ੍ਰਭੁ ਦਾ ਸਿਮਰਨ ਕਰਨ ਨਾਲ ਮਨੁੱਖ ਹਰ ਵੇਲੇ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ |
ਪ੍ਰਭੁ ਦਾ ਸਿਮਰਨ ਕਰਨ ਨਾਲ ਕੋਈ ਡਰ ਜੀਵ ਉੱਤੇ ਦਬਾਉ ਨਹੀਂ ਪਾ ਸਕਦਾ ਤੇ ਕੋਈ ਦੁਖ ਵਿਆਕੁਲ ਨਹੀਂ ਕਰ ਸਕਦਾ| ਅਕਾਲ ਪੁਰਖ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ ;ਅਤੇ ਜੋ ਮਨੁਖ ਸਿਮਰਨ ਕਰਦਾ ਹੈ ,ਉਸਨੂੰ ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿੱਚ ਹੀ ਦੁਨਿਆ ਦੇ ਸਾਰੇ ਖਜਾਨੇ ਪ੍ਰਤੀਤ ਹੁੰਦੇ ਹਨ [੨] done...
Ranveer Kaur
1st October 2011, 11:48 AM
waheguru ji yaad ho gaya ji ........
saini att da shokeen
1st October 2011, 04:20 PM
wadiya gal hai ji....kal v yaad karna sab ne
saini att da shokeen
1st October 2011, 04:24 PM
ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥ ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥੫॥ {ਪੰਨਾ 263}
ਅਰਥ:- ਜੋ ਮਨੁਖ ਪ੍ਰਭੁ ਨੂੰ ਸਿਮਰਦੇ ਹਨ,ਉਹ ਧਨਾਢ ਤੇ ਇਜੱਤ ਵਾਲੇ ਹਨ |
ਜੋ ਪ੍ਰਭੁ ਨੂੰ ਸਿਮਰਦੇ ਹਨ ਉਹ ਮੰਨੇ ਪ੍ਰਮੰਨੇ ਹੋਏ ਹਨ|ਜੋ ਪ੍ਰਭੁ ਨੂੰ ਸਿਮਰਦੇ ਹਨ ਉਹ ਹੋਰ ਮਨੁਖਾਂ ਨਾਲੋਂ ਉੱਤਮ ਤੇ ਪ੍ਰਧਾਨ ਹਨ|
ਜੋ ਮਨੁੱਖ ਪ੍ਰਭੁ ਨੂੰ ਸਿਮਰਦੇ ਹਨ ਉਹ ਕਸੇ ਦੇ ਮੁਹਤਾਜ ਨਹੀਂ ਹੁੰਦੇ ਉਹ ਤਾਂ ਸਗੋਂ ਸਭਦੇ ਰਾਜੇ,ਬਾਦਸ਼ਾਹ ਹਨ |
ਜੋ ਮਨੁੱਖ ਪ੍ਰਭੁ ਨੂੰ ਸਿਮਰਦੇ ਹਨ ਉਹ ਇਸ ਦੁਨੀਆਂ ਵਿੱਚ ਵੀ ਸੁੱਖੀ ਵਸਦੇ ਨੇ ਤੇ ਸਦਾ ਲਈ ਜਨਮ ਮਰਨ ਤੋਂ ਮੁੱਕਤ ਹੋ ਜਾਂਦੇ ਹਨ|
ਪਰ ਪ੍ਰਭੁ ਸਿਮਰਨ ਵਿੱਚ ਉਹੀ ਮਨੁੱਖ ਲਗਦੇ ਹਨ ਜਿਨਾ ਉੱਤੇ ਪ੍ਰਭੁ ਆਪ ਮੇਹਰਬਾਨ ਹੁੰਦਾ ਹੈ,ਹੇ ਨਾਨਕ!ਕੋਈ ਵੱਡਭਾਗੀ ਹੀ ਇੰਨ੍ਹਾ ਗੁਰਮੁਖਾਂ ਦੀ ਚਾਰਾਂ ਧੂੜ ਮੰਗਦਾ ਹੈ||
koi galti hove ta maaf karna ji.....
main kal nai aana is lai aj post kar reha ha
saini att da shokeen
3rd October 2011, 11:33 AM
kal kise ne yaad nai kita main ta kar leya c ...
saini att da shokeen
3rd October 2011, 11:34 AM
ਪ੍ਰਭ ਕਉ ਸਿਮਰਹਿ, ਸੇ ਪਰਉਪਕਾਰੀ ॥
ਪ੍ਰਭ ਕਉ ਸਿਮਰਹਿ, ਤਿਨ ਸਦ ਬਲਿਹਾਰੀ ॥
ਪ੍ਰਭ ਕਉ ਸਿਮਰਹਿ, ਸੇ ਮੁਖ ਸੁਹਾਵੇ ॥
ਪ੍ਰਭ ਕਉ ਸਿਮਰਹਿ, ਤਿਨ ਸੂਖਿ ਬਿਹਾਵੈ ॥
ਪ੍ਰਭ ਕਉ ਸਿਮਰਹਿ, ਤਿਨ ਆਤਮੁ ਜੀਤਾ ॥
ਪ੍ਰਭ ਕਉ ਸਿਮਰਹਿ, ਤਿਨ ਨਿਰਮਲ ਰੀਤਾ ॥
ਪ੍ਰਭ ਕਉ ਸਿਮਰਹਿ, ਤਿਨ ਅਨਦ ਘਨੇਰੇ ॥
ਪ੍ਰਭ ਕਉ ਸਿਮਰਹਿ, ਬਸਹਿ ਹਰਿ ਨੇਰੇ ॥
ਸੰਤ ਕ੍ਰਿਪਾ ਤੇ, ਅਨਦਿਨੁ ਜਾਗਿ ॥
ਨਾਨਕ, ਸਿਮਰਨੁ ਪੂਰੇ ਭਾਗਿ ॥੬॥
gurmit kaur mit
3rd October 2011, 06:44 PM
yes learnt .thanks for the co-operation saini ji...
gurmit kaur mit
4th October 2011, 10:38 AM
ਪ੍ਰਭ ਕਉ ਸਿਮਰਹਿ, ਸੇ ਪਰਉਪਕਾਰੀ ॥
ਪ੍ਰਭ ਕਉ ਸਿਮਰਹਿ, ਤਿਨ ਸਦ ਬਲਿਹਾਰੀ ॥
ਪ੍ਰਭ ਕਉ ਸਿਮਰਹਿ, ਸੇ ਮੁਖ ਸੁਹਾਵੇ ॥
ਪ੍ਰਭ ਕਉ ਸਿਮਰਹਿ, ਤਿਨ ਸੂਖਿ ਬਿਹਾਵੈ ॥
ਪ੍ਰਭ ਕਉ ਸਿਮਰਹਿ, ਤਿਨ ਆਤਮੁ ਜੀਤਾ ॥
ਪ੍ਰਭ ਕਉ ਸਿਮਰਹਿ, ਤਿਨ ਨਿਰਮਲ ਰੀਤਾ ॥
ਪ੍ਰਭ ਕਉ ਸਿਮਰਹਿ, ਤਿਨ ਅਨਦ ਘਨੇਰੇ ॥
ਪ੍ਰਭ ਕਉ ਸਿਮਰਹਿ, ਬਸਹਿ ਹਰਿ ਨੇਰੇ ॥
ਸੰਤ ਕ੍ਰਿਪਾ ਤੇ, ਅਨਦਿਨੁ ਜਾਗਿ ॥
ਨਾਨਕ, ਸਿਮਰਨੁ ਪੂਰੇ ਭਾਗਿ ॥੬॥
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ, ਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲੱਗਦੇ) ਹਨ, ਉਹਨਾਂ ਦੀ (ਉਮਰ) ਸੁਖ ਵਿਚ ਗੁਜ਼ਰਦੀ ਹੈ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, (ਕਿਉਂਕਿ) ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ। ਸੰਤਾਂ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ (ਸਿਮਰਨ ਦੀ) ਜਾਗ ਆ ਸਕਦੀ ਹੈ; ਹੇ ਨਾਨਕ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ)।੬।
gurmit kaur mit
4th October 2011, 10:47 AM
ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥ ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥ ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥ ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥ ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥ ਨਾਨਕ ਤਿਨ ਜਨ ਸਰਨੀ ਪਇਆ ॥੭॥
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ (ਭਾਵ, ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ) ਅਤੇ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ। ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ (ਭਾਵ, ਉਸ ਨੂੰ ਸਿਫ਼ਤਿ-ਸਾਲਾਹ ਦੀ ਆਦਤ ਪੈ ਜਾਂਦੀ ਹੈ) ਅਤੇ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ (ਮਨ ਰੂਪੀ) ਆਸਨ ਡੋਲਦਾ ਨਹੀਂ ਅਤੇ ਉਸ ਦੇ (ਹਿਰਦੇ ਦਾ) ਕਉਲ-ਫੁੱਲ ਖਿੜਿਆ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ ਦੇ ਅੰਦਰ) ਇਕ-ਰਸ ਸੰਗੀਤ (ਜਿਹਾ) (ਹੁੰਦਾ ਰਹਿੰਦਾ ਹੈ), (ਭਾਵ) ਪ੍ਰਭੂ ਦੇ ਸਿਮਰਨ ਤੋਂ ਜੋ ਸੁਖ (ਉਪਜਦਾ) ਹੈ ਉਹ (ਕਦੇ) ਮੁੱਕਦਾ ਨਹੀਂ। ਉਹੀ ਮਨੁੱਖ (ਪ੍ਰਭੂ ਨੂੰ) ਸਿਮਰਦੇ ਹਨ, ਜਿਨ੍ਹਾਂ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ; ਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ।੭।
gurmit kaur mit
4th October 2011, 10:50 AM
waheguru ji ka khalsa waheguru ji ki fateh ji..mera khyal hai ki huntak sabh nu sukhmani sahib de 6 band yaad ho gye honge jina ne kar laye bahut bahut vadhayiyan kyonki uhna de naal guru di prerna si.. jina ne nhi kite oh hun kar lain te guru di kirpa de pater ban jan...waheguru ji tuhanu sukhan di mani vichon sare sukh denge je ik sukhan da khajana sukhmani sahib dilon yaad kar layi....
gurmit kaur mit
5th October 2011, 06:54 PM
waheguru ji ka khalsa waheguru ji ki fateh ji...
kal da path ki kise ne vi yaad nh i kita ki ho gya sareyan nu...hanji dc family... jaldi yaad karo te hath kharhe karke dasso yaad ho gya .....
gurmit kaur mit
9th October 2011, 01:08 PM
hanji jithe tak likhya kinu kinu yaad hoya???
fer agge chaliye...
gurmit kaur mit
10th October 2011, 09:04 PM
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਹਰਿ ਸਿਮਰਨਿ ਲਗਿ ਬੇਦ ਉਪਾਏ ॥ ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥ ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥ ਹਰਿ ਸਿਮਰਨਿ ਧਾਰੀ ਸਭ ਧਰਨਾ ॥ ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥ ਹਰਿ ਸਿਮਰਨਿ ਕੀਓ ਸਗਲ ਅਕਾਰਾ ॥ ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥ ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥ ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥
ਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ, ਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ। ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ; ਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ। ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ; (ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ। ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ; ਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ। ਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ, ਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ।੮।੧।
m_harsimran
11th October 2011, 02:26 PM
meharbani ji.... shiar krn layi..... thanks alot
gurmit kaur mit
11th October 2011, 02:30 PM
tusi do do tukan h i bhaven roz yaad karo per at last jad tusi kahoge poora yaad ho gya you'll be winner.
мαиιи∂єя..
12th October 2011, 11:11 AM
Guru Fateh ji
randhawa133
14th October 2011, 12:15 AM
great aa ji...
gurmit kaur mit
14th October 2011, 12:39 PM
kinna ku yaad hoya fer agge chaliye ajje tak yaad karan vala hungara nhi pohuncheya...
preety kaur
16th October 2011, 10:58 PM
hanji main vi yaad krangi didi..
preety kaur
16th October 2011, 11:42 PM
didi aj te id bni hai ..kal ton yaad karke yes kahangi...
gurmit kaur mit
17th October 2011, 09:54 AM
welcome you preet jaroor yaad karo...jithe tak likhya gya yaad kar lao...fer agge turange...
preety kaur
17th October 2011, 10:12 AM
tusi likh deya karo asi aape yaad krange.
gurmit kaur mit
18th October 2011, 11:03 AM
ਸਲੋਕੁ ॥ ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥ ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ! ਹੇ ਪ੍ਰਭੂ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ।੧।
gurmit kaur mit
18th October 2011, 11:05 AM
waheguru ji jina ne pichhe valiyan sariyan pourhiyan yaad kar layiyan una nu congratulation ji.dasso kine kar layiyan yaad taki winners announce kariye.
gurmit kaur mit
18th October 2011, 07:00 PM
satnam sri waheguru
gurmit kaur mit
20th October 2011, 09:30 AM
ਅਸਟਪਦੀ ॥
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥
ਜਿਥੇ ਤੈਨੂੰ ਅੰਮੜੀ, ਬਾਬਲ, ਪੁਤ੍ਰ, ਮਿਤ੍ਰ ਅਤੇ ਵੀਰ ਨਹੀਂ ਦਿਸਣੇ,
ਜਹ = ਜਿਥੇ (ਭਾਵ, ਜ਼ਿੰਦਗੀ ਦੇ ਇਸ ਸਫ਼ਰ ਵਿਚ)। ਸਤੁ = ਪੁੱਤ੍ਰ।
ਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ),
]ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥
ਉਥੇ ਹੇ ਮੇਰੀ ਜਿੰਦੇ ਰੱਬ ਦਾ ਨਾਮ ਤੇਰੇ ਸਹਾਇਕ ਵਜੋਂ, ਤੇਰੇ ਨਾਲ ਹੋਵੇਗਾ।
ਮਨ = ਹੇ ਮਨ! ਊਹਾ = ਓਥੇ।
ਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ)।
[/b]
ਜਹ ਮਹਾ ਭਇਆਨ ਦੂਤ ਜਮ ਦਲੈ ॥
ਜਿਥੇ ਮੌਤ ਦਾ ਬਹੁਤ ਹੀ ਡਰਾਉਣਾ ਫ਼ਰਿਸ਼ਤਾ ਤੈਨੂੰ ਦਰੜੇਗਾ,
ਮਹਾ = ਵੱਡਾ। ਭਇਆਨ = ਭਿਆਨਕ, ਡਰਾਉਣਾ। ਦੂਤ ਜਮ = ਜਮਦੂਤ। ਦੂਤ ਜਮ ਦਲੈ = ਜਮਦੂਤਾਂ ਦਾ ਦਲ।
ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ,
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥
ਉਥੇ ਸਿਰਫ ਨਾਮ ਹੀ ਤੇਰੇ ਨਾਲ ਜਾਏਗਾ।
ਤਹ = ਓਥੇ। ਕੇਵਲ = ਸਿਰਫ਼।
ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ।
gurmit kaur mit
20th October 2011, 10:36 AM
waheguru ji ka khalsa waheguru ji ki fateh
preety kaur
20th October 2011, 01:06 PM
didi main yaad kar lya jina tusi likhya hun tak...
gurmit kaur mit
21st October 2011, 08:22 AM
very good preety je ik member vi naal naal yaad karda reha tan sada jatan safla ho jaye...guru mehar kare baki members te lagda interest nhi lai rahe...
gurmit kaur mit
21st October 2011, 10:21 AM
ਜਹ ਮੁਸਕਲ ਹੋਵੈ ਅਤਿ ਭਾਰੀ ॥
ਜਿਥੇ ਬਹੁਤ ਵੱਡੀ ਔਕੜ ਬਣੇਗੀ,
xxx
ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ,
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥
ਉਥੇ ਵਾਹਿਗੁਰੂ ਦਾ ਨਾਮ ਇਕ ਮੁਹਤ ਵਿੱਚ ਤੈਨੂੰ ਬਚਾ ਲਏਗਾ।
ਖਿਨ ਮਾਹਿ = ਖਿਨ ਵਿਚ, ਅੱਖ ਦੇ ਫੋਰ ਵਿਚ। ਉਧਾਰੀ = ਬਚਾਉਂਦਾ ਹੈ।
(ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ।
ਅਨਿਕ ਪੁਨਹਚਰਨ ਕਰਤ ਨਹੀ ਤਰੈ ॥
ਪ੍ਰਾਣੀ ਦੀ ਘਨੇਰੇ ਪ੍ਰਾਸਚਿਤ ਕਰਮ ਕਰਨ ਦੁਆਰਾ ਖ਼ਲਾਸੀ ਨਹੀਂ ਹੁੰਦੀ।
ਅਨਿਕ = ਅਨੇਕ, ਬਹੁਤ। ਪੁਨਹ ਚਰਨ {ਸੰ. पुनः आचरण। ਆਚਰਨ = ਧਾਰਮਿਕ ਰਸਮ} ਮੁੜ ਮੁੜ ਕੋਈ ਧਾਰਮਿਕ ਰਸਮਾਂ (ਕਰਨੀਆਂ)।
ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ,
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
ਵਾਹਿਗੁਰੂ ਦਾ ਨਾਮ ਕ੍ਰੋੜਾਂ ਹੀ ਗੁਨਾਹਾਂ ਨੂੰ ਧੋ ਸੁੱਟਦਾ ਹੈ।
ਕੋ = ਕਾ, ਦਾ। ਕੋਟਿ = ਕਰੋੜ। ਪਰਹਰੈ = ਦੂਰ ਕਰ ਦੇਂਦਾ ਹੈ।
(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ।
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥
ਹੈ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਉਚਾਰਨ ਕਰ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ;
ਨਾਨਕ ਪਾਵਹੁ ਸੂਖ ਘਨੇਰੇ ॥੧॥
ਹੇ ਨਾਨਕ! ਇੰਜ ਤੈਨੂੰ ਬਹੁਤ ਆਰਾਮ ਪ੍ਰਾਪਤ ਹੋਣਗੇ।
xxx॥੧॥
ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ ॥੧॥
gurmit kaur mit
22nd October 2011, 08:40 AM
waheguru
gurmit kaur mit
24th October 2011, 10:01 AM
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ।
(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਪਰ ਜੋ ਰੱਬ ਦਾ ਨਾਮ ਉਚਾਰਨ ਕਰਦਾ ਹੈ, ਉਹ ਖੁਸ਼ ਹੋ ਜਾਂਦਾ ਹੈ।
ਲਾਖ ਕਰੋਰੀ ਬੰਧੁ ਨ ਪਰੈ ॥
ਭਾਵੇਂ ਆਦਮੀ ਲੱਖਾਂ ਤੇ ਕ੍ਰੋੜਾਂ ਜੂੜਾਂ ਅੰਦਰ ਜਕੜਿਆ ਹੋਵੇ,
ਹਰਿ ਕਾ ਨਾਮੁ ਜਪਤ ਨਿਸਤਰੈ ॥
ਰੱਬ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਉਹ ਰਿਹਾ ਹੋ ਜਾਂਦਾ ਹੈ।
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥
ਧੰਨ-ਦੌਲਤ ਦੀਆਂ ਘਲੇਰੀਆਂ ਰੰਗ-ਰਲੀਆਂ ਬੰਦੇ ਦੀ ਪਿਆਸ ਨੂੰ ਨਹੀਂ ਹਟਾਉਂਦੀਆਂ।
ਹਰਿ ਕਾ ਨਾਮੁ ਜਪਤ ਆਘਾਵੈ ॥
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਰੱਜ ਜਾਂਦਾ ਹੈ।
ਜਿਹ ਮਾਰਗਿ ਇਹੁ ਜਾਤ ਇਕੇਲਾ ॥
ਜਿਸ ਰਸਤੇ ਉਤੇ ਇਹ ਇਨਸਾਨ ਕੱਲਮਕੱਲਾ ਜਾਂਦਾ ਹੈ,
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
ਉਥੇ ਰੱਬ ਦਾ ਨਾਮ ਉਸ ਦੇ ਨਾਲ ਆਰਾਮ ਦੇਣ ਵਾਲਾ ਹੁੰਦਾ ਹੈ।
ਐਸਾ ਨਾਮੁ ਮਨ ਸਦਾ ਧਿਆਈਐ ॥
ਹਮੇਸ਼ਾਂ ਹੀ ਇਹੋ ਜਿਹੇ ਨਾਮ ਦਾ ਸਿਮਰਨ ਕਰ, ਹੈ ਮੇਰੀ ਜਿੰਦੜੀਏ!
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥
ਨਾਨਕ ਗੁਰਾਂ ਦੇ ਰਾਹੀਂ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
gurmit kaur mit
24th October 2011, 10:19 AM
waheguru ji dekhde han kon pehle yaad karda.
rajan singh patialvi
24th October 2011, 10:21 AM
Guru Sahib di kirpa,,,
gurmit kaur mit
24th October 2011, 10:48 AM
yani tuhanu yaad hai???very good...
saini att da shokeen
24th October 2011, 11:23 AM
ਸਲੋਕੁ ॥ ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥ ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ! ਹੇ ਪ੍ਰਭੂ! ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸਰਣ ਆਇਆ ਹਾਂ।੧।
satnaam ji....main ithye tak yaad kar leya hai ji... baki kal kra ga ji..........
gurmit kaur mit
24th October 2011, 11:54 AM
goodgood saini waheguru ji bless you...
gurmit kaur mit
25th October 2011, 10:23 AM
sukhmani sahib yaad karo ji...
gurmit kaur mit
25th October 2011, 10:59 AM
saini ji hor kinna ho gya yaad?
gurmit kaur mit
25th October 2011, 11:34 AM
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ।
(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਪਰ ਜੋ ਰੱਬ ਦਾ ਨਾਮ ਉਚਾਰਨ ਕਰਦਾ ਹੈ, ਉਹ ਖੁਸ਼ ਹੋ ਜਾਂਦਾ ਹੈ।
ਲਾਖ ਕਰੋਰੀ ਬੰਧੁ ਨ ਪਰੈ ॥
ਭਾਵੇਂ ਆਦਮੀ ਲੱਖਾਂ ਤੇ ਕ੍ਰੋੜਾਂ ਜੂੜਾਂ ਅੰਦਰ ਜਕੜਿਆ ਹੋਵੇ,
ਹਰਿ ਕਾ ਨਾਮੁ ਜਪਤ ਨਿਸਤਰੈ ॥
ਰੱਬ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਉਹ ਰਿਹਾ ਹੋ ਜਾਂਦਾ ਹੈ।
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥
ਧੰਨ-ਦੌਲਤ ਦੀਆਂ ਘਲੇਰੀਆਂ ਰੰਗ-ਰਲੀਆਂ ਬੰਦੇ ਦੀ ਪਿਆਸ ਨੂੰ ਨਹੀਂ ਹਟਾਉਂਦੀਆਂ।
ਹਰਿ ਕਾ ਨਾਮੁ ਜਪਤ ਆਘਾਵੈ ॥
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਰੱਜ ਜਾਂਦਾ ਹੈ।
ਜਿਹ ਮਾਰਗਿ ਇਹੁ ਜਾਤ ਇਕੇਲਾ ॥
ਜਿਸ ਰਸਤੇ ਉਤੇ ਇਹ ਇਨਸਾਨ ਕੱਲਮਕੱਲਾ ਜਾਂਦਾ ਹੈ,
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
ਉਥੇ ਰੱਬ ਦਾ ਨਾਮ ਉਸ ਦੇ ਨਾਲ ਆਰਾਮ ਦੇਣ ਵਾਲਾ ਹੁੰਦਾ ਹੈ।
ਐਸਾ ਨਾਮੁ ਮਨ ਸਦਾ ਧਿਆਈਐ ॥
ਹਮੇਸ਼ਾਂ ਹੀ ਇਹੋ ਜਿਹੇ ਨਾਮ ਦਾ ਸਿਮਰਨ ਕਰ, ਹੈ ਮੇਰੀ ਜਿੰਦੜੀਏ!
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥
ਨਾਨਕ ਗੁਰਾਂ ਦੇ ਰਾਹੀਂ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
ithe tak yaad karna hai.
gurmit kaur mit
29th October 2011, 09:09 AM
ਛੂਟਤ ਨਹੀ ਕੋਟਿ ਲਖ ਬਾਹੀ ॥
छूटत नही कोटि लख बाही ॥
Cẖẖūtaṯ nahī kot lakẖ bāhī.
You shall not be saved by hundreds of thousands and millions of helping hands.
ਨਾਮੁ ਜਪਤ ਤਹ ਪਾਰਿ ਪਰਾਹੀ ॥
नामु जपत तह पारि पराही ॥
Nām japaṯ ṯah pār parāhī.
Chanting the Naam, you shall be lifted up and carried across.
ਅਨਿਕ ਬਿਘਨ ਜਹ ਆਇ ਸੰਘਾਰੈ ॥
अनिक बिघन जह आइ संघारै ॥
Anik bigẖan jah ā▫e sangẖārai.
Where countless misfortunes threaten to destroy you,
ਹਰਿ ਕਾ ਨਾਮੁ ਤਤਕਾਲ ਉਧਾਰੈ ॥
हरि का नामु ततकाल उधारै ॥
Har kā nām ṯaṯkāl uḏẖārai.
the Name of the Lord shall rescue you in an instant.
preety kaur
29th October 2011, 09:57 AM
hanji didi pichla yaad ho gya si.. hun da yaad karke dassangi...okk ji?
gurmit kaur mit
29th October 2011, 10:14 AM
yes preey make hast.
preety kaur
29th October 2011, 11:29 AM
jeh mat pita sut meet n bhai tak yaad hoya ajj.
gurmit kaur mit
29th October 2011, 11:51 AM
very good preet hor yaad karo
jagtarsingh
30th October 2011, 10:03 AM
waheguru ji ka khalsa waheguru ji ki fateh.
gurmit kaur mit
30th October 2011, 10:09 AM
kinna yaad hai?
eh jina vi likhya ja reha yaad karna hai...
gurmit kaur mit
3rd November 2011, 01:03 PM
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥
ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ,
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ਵਾਹਿਗੁਰੂ ਦਾ ਨਾਮ ਉਥੇ ਤੇਰੇ ਨਾਲ ਸਫਰ-ਖਰਚ ਹੋਵੇਗਾ।
ਜਿਹ ਪੈਡੈ ਮਹਾ ਅੰਧ ਗੁਬਾਰਾ ॥
ਜਿਸ ਸਫਰ ਵਿੱਚ ਵੱਡਾ ਅਨ੍ਹੇਰ-ਘੁੱਪ ਹੈ,
ਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ,
ਹਰਿ ਕਾ ਨਾਮੁ ਸੰਗਿ ਉਜੀਆਰਾ ॥
ਉਥੇ ਵਾਹਿਗੁਰੂ ਦੇ ਨਾਮ ਦਾ ਤੇਰੇ ਨਾਲ ਚਾਨਣ ਹੋਵੇਗਾ।
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥
ਜਿਸ ਰਸਤੇ ਉਤੇ ਤੇਰਾ ਕੋਈ ਜਾਣੂ ਨਹੀਂ,
ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
ਉਥੇ ਵਾਹਿਗੁਰੂ ਦਾ ਨਾਮ ਤੇਰੇ ਸਾਥ, ਤੈਨੂੰ ਪਛਾਨਣ ਵਾਲਾ ਹੋਵੇਗਾ।
ਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ।
ਜਹ ਮਹਾ ਭਇਆਨ ਤਪਤਿ ਬਹੁ ਘਾਮ ॥
ਜਿਥੇ ਅਤੀ ਭਿਆਨਕ ਗਰਮੀ ਅਤੇ ਬਹੁਤ ਹੀ ਧੁੱਪ ਹੈ,
ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ,
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
ਉਥੇ ਵਾਹਿਗੁਰੂ ਦੇ ਨਾਮ ਦੀ ਤੇਰੇ ਉਤੇ ਛਾਂ ਹੋਵੇਗੀ।
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥
ਜਿਥੇ ਹੇ ਬੰਦੇ! ਤਰੇਹ ਤੇਰਾ ਸਾਹ ਖਿੱਚਦੀ ਹੈ,
(ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ,
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥
ਉਥੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਤੇਰੇ ਉਤੇ ਵਰਸੇਗਾ।
ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ॥੪॥
gurmit kaur mit
4th November 2011, 03:14 PM
kine kine yaad kita ji naal naal dasde jao..
preety kaur
4th November 2011, 03:29 PM
me first.
gurmit kaur mit
5th November 2011, 12:11 PM
ਭਗਤ ਜਨਾ ਕੀ ਬਰਤਨਿ ਨਾਮੁ ॥
ਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ,
ਸੰਤ ਜਨਾ ਕੈ ਮਨਿ ਬਿਸ੍ਰਾਮੁ ॥
ਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ।
ਹਰਿ ਕਾ ਨਾਮੁ ਦਾਸ ਕੀ ਓਟ ॥
ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ,
ਹਰਿ ਕੈ ਨਾਮਿ ਉਧਰੇ ਜਨ ਕੋਟਿ ॥
ਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ।
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥
ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ,
ਹਰਿ ਹਰਿ ਅਉਖਧੁ ਸਾਧ ਕਮਾਤਿ ॥
ਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ)।
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥
ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ,
ਪਾਰਬ੍ਰਹਮਿ ਜਨ ਕੀਨੋ ਦਾਨ ॥
ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ।
ਮਨ ਤਨ ਰੰਗਿ ਰਤੇ ਰੰਗ ਏਕੈ ॥
ਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ;
ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥
ਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ॥੫॥
preety kaur
7th November 2011, 09:45 AM
hanji didi yaad kar lya main
gurmit kaur mit
8th November 2011, 09:40 AM
kari jao ruko nhi.
jagtarsingh
8th November 2011, 12:59 PM
waheguru ji ka khalsa waheguru ji ki fateh
gurmit kaur mit
9th November 2011, 09:57 AM
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ,
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥
(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ।
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥
ਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ,
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥
ਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ।
мαиιи∂єя..
9th November 2011, 10:33 AM
Guru fateh
gurmit kaur mit
9th November 2011, 03:24 PM
ho gya ji yaad...?
gurdeep.ugrahan
9th November 2011, 03:36 PM
rub di kirpa nal hoei janda g yaad
gurmit kaur mit
9th November 2011, 10:39 PM
good keep it up..
gurmit kaur mit
10th November 2011, 09:01 AM
ਹਰਿ ਕਾ ਨਾਮੁ ਜਨ ਕੀ ਵਡਿਆਈ ॥
ਪ੍ਰਭੂ ਦਾ ਨਾਮ ਹੀ ਭਗਤ ਦੀ ਪਤ-ਇੱਜ਼ਤ ਹੈ,
ਹਰਿ ਕੈ ਨਾਮਿ ਜਨ ਸੋਭਾ ਪਾਈ ॥
ਵਾਹਿਗੁਰੂ ਦੇ ਨਾਮ ਦੇ ਰਾਹੀਂ ਉਸ ਦਾ ਸੇਵਕ ਨੂੰ ਇੱਜ਼ਤ ਪਰਾਪਤ ਹੁੰਦੀ ਹੈ।
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥
ਵਾਹਿਗੁਰੂ ਦਾ ਨਾਮ ਉਸ ਦੇ ਨਫ਼ਰ ਲਈ ਯੋਗ ਮਾਰਗ ਦਾ ਅਨੰਦ ਲੈਣਾ ਹੈ।
ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
ਵਾਹਿਗੁਰੂ ਦਾ ਨਾਮ ਉਚਾਰਨ ਕਰਨ ਦੁਆਰਾ ਉਸ ਨਾਲੋਂ ਕੋਈ ਵਿਛੋੜਾ ਨਹੀਂ ਹੁੰਦਾ।
ਜਨੁ ਰਾਤਾ ਹਰਿ ਨਾਮ ਕੀ ਸੇਵਾ ॥
ਪ੍ਰਭੂ ਦਾ ਭਗਤ ਸਦਾ ਪ੍ਰਭੂ ਦੇ ਨਾਮ ਦੀ ਸੇਵਾ ਸਿਮਰਨ ਵਿਚ ਮਸਤ ਰਹਿੰਦਾ ਹੈ;
ਨਾਨਕ ਪੂਜੈ ਹਰਿ ਹਰਿ ਦੇਵਾ ॥੬॥
ਨਾਨਕ ਉਜਲੇ ਵਾਹਿਗੁਰੂ ਸੁਆਮੀ ਦੀ ਉਪਾਸਨਾ ਕਰਦਾ ਹੈ।
gurmit kaur mit
10th November 2011, 10:21 AM
Waheguru
jagtarsingh
11th November 2011, 07:35 AM
hanji waheguru ji....
gurmit kaur mit
12th November 2011, 08:16 AM
ਹਰਿ ਹਰਿ ਜਨ ਕੈ ਮਾਲੁ ਖਜੀਨਾ ॥
ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,
ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ।
ਹਰਿ ਹਰਿ ਜਨ ਕੈ ਓਟ ਸਤਾਣੀ ॥
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,
ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ।
ਓਤਿ ਪੋਤਿ ਜਨ ਹਰਿ ਰਸਿ ਰਾਤੇ ॥
ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,
ਸੁੰਨ ਸਮਾਧਿ ਨਾਮ ਰਸ ਮਾਤੇ ॥
(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ।
ਆਠ ਪਹਰ ਜਨੁ ਹਰਿ ਹਰਿ ਜਪੈ ॥
(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥
ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;
ਨਾਨਕ ਜਨ ਸੰਗਿ ਕੇਤੇ ਤਰੇ ॥੭॥
ਹੇ ਨਾਨਕ! ਭਗਤ ਦੀ ਸੰਗਤ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥
preety kaur
12th November 2011, 11:14 AM
satnam sri waheguru
tikho
12th November 2011, 12:24 PM
waheguru waheguru 2 ashpadiyan yaad ne dattey di kirpa naal.
gurmit kaur mit
12th November 2011, 07:44 PM
hun hor yaad karo ji.
desiboy
12th November 2011, 07:56 PM
waheguru ji ka khalsa waheguru g di fateh
Mit saab sukhmani sukh amrit prabh naam...... Waheguru g sab nu apni sharan vich aaun di sat budhi den g
jagtarsingh
13th November 2011, 06:12 PM
waheguru ji ka khalsa waheguru ji ki fateh
*-* PreeT SaMRi *-*
13th November 2011, 07:53 PM
Waheguru .... Thankx Meet G Sanu Raab De Darshan Krvaun Lyi
gurmit kaur mit
14th November 2011, 07:54 AM
ajje darshan kithe hoye jad sara path jbani yaad ho jayega te dukh sukh vele eho path karke sidha rabb nal hi gallan karoge tan darshan honge ji...te har participent vaste ik gift sure hai...
preety kaur
14th November 2011, 08:53 AM
path karke vicharange tan darshan hone ne.
gurmit kaur mit
14th November 2011, 10:05 AM
ਪਾਰਜਾਤੁ ਇਹੁ ਹਰਿ ਕੋ ਨਾਮ ॥
ਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,
ਕਾਮਧੇਨ ਹਰਿ ਹਰਿ ਗੁਣ ਗਾਮ ॥
ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ।
ਸਭ ਤੇ ਊਤਮ ਹਰਿ ਕੀ ਕਥਾ ॥
ਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,
ਨਾਮੁ ਸੁਨਤ ਦਰਦ ਦੁਖ ਲਥਾ ॥
(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ।
ਨਾਮ ਕੀ ਮਹਿਮਾ ਸੰਤ ਰਿਦ ਵਸੈ ॥
(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥
(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।
ਸੰਤ ਕਾ ਸੰਗੁ ਵਡਭਾਗੀ ਪਾਈਐ ॥
ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ,
ਸੰਤ ਕੀ ਸੇਵਾ ਨਾਮੁ ਧਿਆਈਐ ॥
(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।
ਨਾਮ ਤੁਲਿ ਕਛੁ ਅਵਰੁ ਨ ਹੋਇ ॥
ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥
tikho
15th November 2011, 08:24 AM
satnam sri waheguru...
gurmit kaur mit
16th November 2011, 08:34 AM
tikho ji have u learnt it by heart.
gurmit kaur mit
17th November 2011, 09:58 AM
ਸਲੋਕੁ ॥
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥
(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
tikho
18th November 2011, 08:06 AM
ਸਲੋਕੁ ॥
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥
(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
dhan guru arjan shib ji.
gurmit kaur mit
21st November 2011, 09:44 AM
ਜਾਪ ਤਾਪ ਗਿਆਨ ਸਭਿ ਧਿਆਨ ॥
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥
ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,
ਸਗਲ ਤਿਆਗਿ ਬਨ ਮਧੇ ਫਿਰਿਆ ॥
(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ
gurmit kaur mit
21st November 2011, 12:48 PM
waheguru
preety kaur
22nd November 2011, 09:02 AM
ਜਾਪ ਤਾਪ ਗਿਆਨ ਸਭਿ ਧਿਆਨ ॥
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥
ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,
ਸਗਲ ਤਿਆਗਿ ਬਨ ਮਧੇ ਫਿਰਿਆ ॥
(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ
hanji fateh ji.......
gurmit kaur mit
22nd November 2011, 02:22 PM
gud learner...
gurmit kaur mit
27th November 2011, 08:29 AM
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥
ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,
ਪੁੰਨ ਦਾਨ ਹੋਮੇ ਬਹੁ ਰਤਨਾ ॥
ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ,
ਸਰੀਰੁ ਕਟਾਇ ਹੋਮੈ ਕਰਿ ਰਾਤੀ ॥
ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ,
ਵਰਤ ਨੇਮ ਕਰੈ ਬਹੁ ਭਾਤੀ ॥
ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;
ਨਹੀ ਤੁਲਿ ਰਾਮ ਨਾਮ ਬੀਚਾਰ ॥
(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,
ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥
(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥
preety kaur
1st December 2011, 09:26 AM
waheguru ji...
gurmit kaur mit
3rd December 2011, 10:02 AM
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥
(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ,
ਮਹਾ ਉਦਾਸੁ ਤਪੀਸਰੁ ਥੀਵੈ ॥
(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;
ਅਗਨਿ ਮਾਹਿ ਹੋਮਤ ਪਰਾਨ ॥
ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;
ਕਨਿਕ ਅਸ੍ਵ ਹੈਵਰ ਭੂਮਿ ਦਾਨ ॥
ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ
gurmit kaur mit
3rd December 2011, 10:07 AM
waheguru
gurmit kaur mit
5th December 2011, 10:19 AM
ਨਿਉਲੀ ਕਰਮ ਕਰੈ ਬਹੁ ਆਸਨ ॥
ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ,
ਜੈਨ ਮਾਰਗ ਸੰਜਮ ਅਤਿ ਸਾਧਨ ॥
ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;
ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥
ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ,
ਤਉ ਭੀ ਹਉਮੈ ਮੈਲੁ ਨ ਜਾਵੈ ॥
ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥
(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ;
ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥
ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥
gurmit kaur mit
8th December 2011, 09:29 AM
ਮਨ ਕਾਮਨਾ ਤੀਰਥ ਦੇਹ ਛੁਟੈ ॥
ਮਨ ਕਾਮਨਾ = ਮਨ ਦੀ ਕਾਮਨਾ, ਮਨ ਦੀ ਇੱਛਾ। ਤੀਰਥ = ਤੀਰਥਾਂ ਉਤੇ। ਛੁਟੈ = ਵਿਛੁੜੇ, (ਜੀਵਾਤਮਾ ਨਾਲੋਂ) ਵੱਖ ਹੋਵੇ।
(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ,
ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਗਰਬੁ = ਅਹੰਕਾਰ। ਗੁਮਾਨੁ = ਅਹੰਕਾਰ। ਹੁਟੈ = ਘਟਦਾ।
(ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।
ਸੋਚ ਕਰੈ ਦਿਨਸੁ ਅਰੁ ਰਾਤਿ ॥
ਸੋਚ = ਸੌਚ, ਇਸ਼ਨਾਨ।
(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,
ਮਨ ਕੀ ਮੈਲੁ ਨ ਤਨ ਤੇ ਜਾਤਿ ॥
ਤਨ ਤੇ = ਸਰੀਰ ਤੋਂ, ਸਰੀਰ ਧੋਤਿਆਂ। ਨ ਜਾਤਿ = ਨਹੀਂ ਜਾਂਦੀ।
(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥
ਦੇਹੀ ਕਉ = ਸਰੀਰ ਦੀ ਖ਼ਾਤਰ। ਸਾਧਨਾ = ਉੱਦਮ।
(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,
ਮਨ ਤੇ ਕਬਹੂ ਨ ਬਿਖਿਆ ਟਰੈ ॥
ਬਿਖਿਆ = ਮਾਇਆ। ਨ ਟਰੈ = ਨਹੀਂ ਟਲਦੀ, ਨਹੀਂ ਹਟਦੀ।
(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।
ਜਲਿ ਧੋਵੈ ਬਹੁ ਦੇਹ ਅਨੀਤਿ ॥
ਜਲਿ = ਪਾਣੀ ਨਾਲ। ਅਨੀਤਿ = ਨਾਹ ਨਿੱਤ ਰਹਿਣ ਵਾਲੀ (ਦੇਹ), ਨਾਸਵੰਤ।
(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,
ਸੁਧ ਕਹਾ ਹੋਇ ਕਾਚੀ ਭੀਤਿ ॥
ਭੀਤਿ = ਕੰਧ।
(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥
xxx
ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ।
ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥
ਨਾਮਿ = ਨਾਮ ਦੀ ਰਾਹੀਂ। ਬਹੁ ਮੂਚ = ਬਹੁਤ, ਅਣਗਿਣਤ (ਜੀਵ)। ਪਤਿਤ = ਡਿੱਗੇ ਹੋਏ, ਮੰਦ-ਕਰਮੀ ॥੩॥
ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩
gurmit kaur mit
9th December 2011, 11:31 AM
waheguru
gurmit kaur mit
16th December 2011, 09:29 AM
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥
ਸਿਆਣਪ = ਚਤੁਰਾਈ। ਭਉ = ਡਰ। ਬਿਆਪੈ = ਬਿਆਪਦਾ ਹੈ, ਜ਼ੋਰ ਪਾ ਲੈਂਦਾ ਹੈ।
(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,
ਕਰਿ = ਕਰ ਕੇ, ਕੀਤਿਆਂ। ਤ੍ਰਿਸਨ = ਤ੍ਰਿਹ, ਲਾਲਚ। ਨ ਧ੍ਰਾਪੈ = ਨਹੀਂ ਰੱਜਦੀ।
(ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ।
ਭੇਖ ਅਨੇਕ ਅਗਨਿ ਨਹੀ ਬੁਝੈ ॥
ਭੇਖ = ਧਾਰਮਿਕ ਪੁਸ਼ਾਕ। ਅਗਨਿ = ਅੱਗ, ਲਾਲਚ ਦੀ ਅੱਗ।
ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ,
ਕੋਟਿ ਉਪਾਵ ਦਰਗਹ ਨਹੀ ਸਿਝੈ ॥
ਕੋਟਿ = ਕ੍ਰੋੜਾਂ। ਉਪਾਵ = ਤਰੀਕੇ, ਵਸੀਲੇ। ਸਿਝੈ = ਸਿੱਝਦਾ, ਕਾਮਯਾਬ ਹੁੰਦਾ।
(ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ।
ਛੂਟਸਿ ਨਾਹੀ ਊਭ ਪਇਆਲਿ ॥
ਛੂਟਸਿ ਨਾਹੀ = ਬਚ ਨਹੀਂ ਸਕਦਾ। ਊਭ = ਉਤਾਂਹ, ਆਕਾਸ਼ ਵਿਚ। ਪਇਆਲਿ = ਪਾਤਾਲ ਵਿਚ। ਊਭ ਪਇਆਲਿ = ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਾਤਾਲ ਵਿਚ ਲੁਕ ਜਾਵੇ।
(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ,
ਮੋਹਿ ਬਿਆਪਹਿ ਮਾਇਆ ਜਾਲਿ ॥
ਮੋਹਿ = ਮੋਹ ਵਿਚ। ਬਿਆਪਹਿ = ਫਸ ਜਾਂਦੇ ਹਨ। ਜਾਲਿ = ਜਾਲ ਵਿਚ।
(ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ।
ਅਵਰ ਕਰਤੂਤਿ ਸਗਲੀ ਜਮੁ ਡਾਨੈ ॥
ਡਾਨੈ = ਡੰਨਦਾ ਹੈ, ਡੰਨ ਲਾਉਂਦਾ ਹੈ।
(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ,
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
ਤਿਲੁ = ਰਤਾ ਭਰ ਭੀ। ਮਾਨੈ = ਮੰਨਦਾ।
ਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ।
ਹਰਿ ਕਾ ਨਾਮੁ ਜਪਤ ਦੁਖੁ ਜਾਇ ॥
(ਜੋ ਮਨੁੱਖ) ਹਰਿ-ਨਾਮ ਉਚਾਰਦਾ ਹੈ ਉਸ ਦਾ ਦੁੱਖ (ਪ੍ਰਭੂ ਦਾ ਨਾਮ ਜਪਦਿਆਂ) ਦੂਰ ਹੋ ਜਾਂਦਾ ਹੈ)
ਨਾਨਕ ਬੋਲੈ ਸਹਜਿ ਸੁਭਾਇ ॥੪॥
ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਨਾਲ। ਭਾਉ = ਪ੍ਰੇਮ ॥੪॥
ਹੇ ਨਾਨਕ! (ਜਦੋਂ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ ॥੪॥
*-* PreeT SaMRi *-*
16th December 2011, 12:47 PM
:praying:
gurdeep.ugrahan
25th December 2011, 07:16 PM
ਸਾਰੇ ਰਲ ਕੇ ਬੋਲੋ, ਜੋ ਬੋਲੇ ਸੋ ਨਿਹਾਲ ਸਤਿਸ੍ਰੀਅਕਾਲ/ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
gurmit kaur mit
30th December 2011, 10:25 AM
ਚਾਰਿ ਪਦਾਰਥ ਜੇ ਕੋ ਮਾਗੈ ॥
ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਕੋ = ਕੋਈ ਮਨੁੱਖ।
ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ,
ਸਾਧ ਜਨਾ ਕੀ ਸੇਵਾ ਲਾਗੈ ॥
(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।
ਜੇ ਕੋ ਆਪੁਨਾ ਦੂਖੁ ਮਿਟਾਵੈ ॥
ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ,
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਰਿਦੈ = ਹਿਰਦੇ ਵਿਚ। ਸਦ = ਸਦਾ।
ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ।
ਜੇ ਕੋ ਅਪੁਨੀ ਸੋਭਾ ਲੋਰੈ ॥
ਲੋਰੈ = ਚਾਹੇ।
ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ,
ਸਾਧਸੰਗਿ ਇਹ ਹਉਮੈ ਛੋਰੈ ॥
ਸਾਧ ਸੰਗਿ = ਭਲਿਆਂ ਦੀ ਸੰਗਤ ਵਿਚ (ਰਹਿ ਕੇ)। ਛੋਰੈ = ਛੱਡ ਦੇਵੇ।
ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ।
ਜੇ ਕੋ ਜਨਮ ਮਰਣ ਤੇ ਡਰੈ ॥
ਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ,
ਸਾਧ ਜਨਾ ਕੀ ਸਰਨੀ ਪਰੈ ॥
ਤਾਂ ਉਹ ਸੰਤਾਂ ਦੀ ਚਰਨੀਂ ਲੱਗੇ।
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥
ਪ੍ਰਭ ਦਰਸ ਪਿਆਸਾ = ਪ੍ਰਭੂ ਦੇ ਦਰਸਨ ਦੀ ਚਾਹ।
ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ,
ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥
ਤਾ ਕੈ = ਉਸ ਤੋਂ। ਜਾਸਾ = ਜਾਵਾਂ। ਬਲਿ ਜਾਸਾ = ਸਦਕੇ ਜਾਵਾਂ ॥੫॥
ਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫
*-* PreeT SaMRi *-*
30th December 2011, 11:22 AM
:praying:
℘υηנαßℐ ℳυη∂α
16th January 2012, 11:10 AM
waheguru
gurmit kaur mit
17th January 2012, 12:38 PM
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥
ਸਗਲ = ਸਾਰੇ। ਪੁਰਖ = ਮਨੁੱਖ।
(ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ,
ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
ਜਾ ਕਾ = ਜਿਸ (ਮਨੁੱਖ) ਦਾ।
ਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ।
ਆਪਸ ਕਉ ਜੋ ਜਾਣੈ ਨੀਚਾ ॥
ਆਪਸ ਕਉ = ਆਪਣੇ ਆਪ ਨੂੰ। ਨੀਚਾ = ਨੀਵਾਂ, ਮੰਦਾ, ਮਾੜਾ।
ਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ,
ਸੋਊ ਗਨੀਐ ਸਭ ਤੇ ਊਚਾ ॥
ਸੋਊ = ਉਸੇ ਮਨੁੱਖ ਨੂੰ। ਗਨੀਐ = ਜਾਣੀਏ, ਸਮਝੀਏ।
ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥
ਰੀਨਾ = ਧੂੜ, ਚਰਨਾਂ ਦੀ ਧੂੜ।
ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ)
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਨਾਮੁ = ਸਰਬ-ਵਿਆਪਕ ਤਾਕਤ। ਤਿਨਿ = ਉਸ (ਮਨੁੱਖ ਨੇ)। ਘਟਿ ਘਟਿ = ਹਰੇਕ ਸਰੀਰ ਵਿਚ। ਚੀਨਾ = ਪਛਾਣ ਲਿਆ ਹੈ।
ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ।
ਮਨ ਅਪੁਨੇ ਤੇ ਬੁਰਾ ਮਿਟਾਨਾ ॥
ਬੁਰਾ = ਬੁਰਾਈ।
ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ,
ਪੇਖੈ ਸਗਲ ਸ੍ਰਿਸਟਿ ਸਾਜਨਾ ॥
ਪੇਖੈ = ਵੇਖਦਾ ਹੈ।
ਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ।
ਸੂਖ ਦੂਖ ਜਨ ਸਮ ਦ੍ਰਿਸਟੇਤਾ ॥
ਸਮ = ਬਰਾਬਰ, ਇਕੋ ਜਿਹਾ। ਦ੍ਰਿਸਟੇਤਾ = ਵੇਖਣ ਵਾਲਾ।
(ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ,
ਨਾਨਕ ਪਾਪ ਪੁੰਨ ਨਹੀ ਲੇਪਾ ॥੬॥
ਲੇਪਾ = ਅਸਰ, ਪ੍ਰਭਾਵ। ਜਨ = (ਉਹ) ਮਨੁੱਖ ॥੬॥
ਹੇ ਨਾਨਕ! (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ॥੬॥
♥ Lυ¢kソ♥ 'AmBяα Dα Tαяα'
17th January 2012, 10:42 PM
waheguru waheguru waheguru waheguru waheguru waheguru waheguru
gurmit kaur mit
22nd January 2012, 12:43 PM
ਨਿਰਧਨ ਕਉ ਧਨੁ ਤੇਰੋ ਨਾਉ ॥
ਨਿਰਧਨ = ਧਨ-ਹੀਨ, ਕੰਗਾਲ। ਕਉ = ਨੂੰ, ਵਾਸਤੇ।
(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ,
ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਥਾਵੇ ਕਉ = ਨਿਆਸਰੇ ਨੂੰ। ਥਾਉ = ਆਸਰਾ।
ਨਿਆਸਰੇ ਨੂੰ ਤੇਰਾ ਆਸਰਾ ਹੈ।
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
ਨਿਮਾਨਾ = ਜਿਸ ਨੂੰ ਕਿਤੇ ਮਾਣ ਆਦਰ ਨਾਹ ਮਿਲੇ, ਦੀਨ।
ਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ,
ਸਗਲ ਘਟਾ ਕਉ ਦੇਵਹੁ ਦਾਨੁ ॥
ਘਟ = ਸਰੀਰ, ਪ੍ਰਾਣੀ। ਦੇਵਹੁ = ਤੂੰ ਦੇਂਦਾ ਹੈਂ।
ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ।
ਕਰਨ ਕਰਾਵਨਹਾਰ ਸੁਆਮੀ ॥
xxx
ਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ।
ਸਗਲ ਘਟਾ ਕੇ ਅੰਤਰਜਾਮੀ ॥
ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ, ਦਿਲ ਦੀ ਬੁੱਝਣ ਵਾਲਾ।
ਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ!
ਅਪਨੀ ਗਤਿ ਮਿਤਿ ਜਾਨਹੁ ਆਪੇ ॥
ਗਤਿ = ਹਾਲਤ, ਅਵਸਥਾ।
ਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ;
ਆਪਨ ਸੰਗਿ ਆਪਿ ਪ੍ਰਭ ਰਾਤੇ ॥
ਪ੍ਰਭ = ਹੇ ਪ੍ਰਭੂ! ਰਾਤੇ = ਮਗਨ, ਮਸਤ।
ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ।
ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥
ਉਸਤਤਿ = ਸੋਭਾ, ਵਡਿਆਈ। ਤੁਮ ਤੇ = ਤੈਥੋਂ।
(ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ,
ਨਾਨਕ ਅਵਰੁ ਨ ਜਾਨਸਿ ਕੋਇ ॥੭॥
ਕੋਇ = ਕੋਈ ਹੋਰ ॥੭॥
ਹੇ ਨਾਨਕ! (ਆਖ, ਕਿ) ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ॥੭
gurmit kaur mit
27th January 2012, 07:58 AM
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਸ੍ਰੇਸਟ = ਸਭ ਤੋਂ ਚੰਗਾ।
(ਹੇ ਮਨ!) ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ-
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਨਿਰਮਲ = ਪਵਿਤ੍ਰ, ਸੁੱਧ। ਕਰਮੁ = ਕੰਮ, ਆਚਰਨ।
ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ)।
ਸਗਲ ਕ੍ਰਿਆ ਮਹਿ ਊਤਮ ਕਿਰਿਆ ॥
ਕ੍ਰਿਆ = ਧਾਰਮਿਕ ਰਸਮ।
ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ-
ਸਾਧਸੰਗਿ ਦੁਰਮਤਿ ਮਲੁ ਹਿਰਿਆ ॥
ਦੁਰਮਤਿ = ਭੈੜੀ ਮੱਤ। ਹਿਰਿਆ = ਦੂਰ ਕੀਤੀ।
ਸਤਸੰਗ ਵਿਚ (ਰਹਿ ਕੇ) ਭੈੜੀ ਮੱਤ (ਰੂਪ) ਮੈਲ ਦੂਰ ਕੀਤੀ ਜਾਏ।
ਸਗਲ ਉਦਮ ਮਹਿ ਉਦਮੁ ਭਲਾ ॥
ਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ-
ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਜੀਅ = ਹੇ ਜੀ! ਹੇ ਮਨ!
ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ।
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
ਅੰਮ੍ਰਿਤ = ਅਮਰ ਕਰਨ ਵਾਲੀ।
(ਪ੍ਰਭੂ ਦੇ ਜਸ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ-
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਰਸਨ = ਜੀਭ। ਬਖਾਨੀ = ਉੱਚਾਰ, ਬੋਲ।
ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ।
ਸਗਲ ਥਾਨ ਤੇ ਓਹੁ ਊਤਮ ਥਾਨੁ ॥
ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ-
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥
ਜਿਹ ਘਟਿ = ਜਿਸ ਘਟ ਵਿਚ, ਜਿਸ ਸਰੀਰ ਵਿਚ, ਜਿਸ ਹਿਰਦੇ ਵਿਚ ॥੮॥
ਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ॥੮॥੩॥
gurmit kaur mit
27th January 2012, 07:59 AM
:praying: :praying: :praying: :praying: :praying:
gurmit kaur mit
31st January 2012, 12:25 PM
ਸਲੋਕੁ ॥
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਹੇ ਅੰਞਾਣ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ।
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥
ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ॥੧॥
ਅਸਟਪਦੀ ॥
ਰਮਈਆ ਕੇ ਗੁਨ ਚੇਤਿ ਪਰਾਨੀ ॥
ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ,
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
(ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ।
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥
ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ,
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ;
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥
ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ,
ਭਰਿ ਜੋਬਨ ਭੋਜਨ ਸੁਖ ਸੂਧ ॥
ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ);
ਬਿਰਧਿ ਭਇਆ ਊਪਰਿ ਸਾਕ ਸੈਨ ॥
(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ)
ਮੁਖਿ ਅਪਿਆਉ ਬੈਠ ਕਉ ਦੈਨ ॥
ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ)।
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥
(ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ,
ਬਖਸਿ ਲੇਹੁ ਤਉ ਨਾਨਕ ਸੀਝੈ ॥੧॥
ਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧
gurmit kaur mit
3rd February 2012, 10:54 AM
ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥
ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥
ਸੁਖਦਾਈ ਪਵਨੁ ਪਾਵਕੁ ਅਮੁਲਾ ॥
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥
ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥
ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
ਐਸੇ ਦੋਖ ਮੂੜ ਅੰਧ ਬਿਆਪੇ ॥
ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥
ਜਿਸ ਦੀ ਮਿਹਰ ਦੁਆਰਾ ਤੂੰ ਜ਼ਮੀਨ ਉਤੇ ਆਰਾਮ ਅੰਦਰ ਰਹਿੰਦਾ ਹੈਂ,ਅਤੇ ਆਪਣੇ ਪੁਤ੍ਰਾਂ ਵੀਰਾਂ ਮਿਤ੍ਰਾਂ ਅਤੇ ਵਹੁਟੀ ਨਾਲ ਹਸਦਾ ਖੇਲ੍ਹਦਾ ਹੈ। ਜਿਸ ਦੀ ਦਇਆ ਦੁਆਰਾ ਤੂੰ ਠੰਢਾ ਪਾਣੀ ਪੀਂਦਾ,ਅਤੇ ਤੈਨੂੰ ਪ੍ਰਸੰਨ ਕਰਨ ਵਾਲੀ ਹਵਾ ਅਤੇ ਅਣਮੁੱਲੀ ਅੱਗ ਮਿਲੀ ਹੈ।ਇਸ ਦੀ ਦਇਆ ਦੁਆਰਾ ਤੂੰ ਸਾਰੀਆਂ ਖੁਸ਼ੀਆਂ ਮਾਣਦਾ ਹੈ,ਅਤੇ ਸਾਰੀਆਂ ਲੋੜੀਦੀਆਂ ਸ਼ੈਆਂ ਸਮੇਤ ਵਸਦਾ ਹੈ। ਜਿਸ ਨੇ ਤੈਨੂੰ ਹੱਥ, ਪੈਰ, ਕੰਨ ਅੱਖਾਂ ਅਤੇ ਜੀਭਾ ਬਖਸ਼ੇ ਹਨ। ਤੂੰ ਉਸ ਨੂੰ ਛੱਡ ਕੇ ਹੋਰਾਂ ਨਾਲ ਜੁੜਦਾ ਹੈਂ। ਇਹੋ ਜੇਹੇ ਪਾਪ ਅੰਨ੍ਹੇ ਮੂਰਖ ਨੂੰ ਚਿੰਮੜੇ ਹੋਏ ਹਨ।ਨਾਨਕ ਤੂੰ ਖੁਦ ਹੀ ਉਸ ਦੀ ਰੱਖਿਆ ਕਰ, ਹੇ ਸੁਆਮੀ
gurmit kaur mit
4th February 2012, 09:00 AM
ਆਦਿ ਅੰਤਿ ਜੋ ਰਾਖਨਹਾਰੁ ॥
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
ਜਾ ਕੀ ਸੇਵਾ ਨਵ ਨਿਧਿ ਪਾਵੈ ॥
ਤਾ ਸਿਉ ਮੂੜਾ ਮਨੁ ਨਹੀ ਲਾਵੈ ॥
ਜੋ ਠਾਕੁਰੁ ਸਦ ਸਦਾ ਹਜੂਰੇ ॥
ਤਾ ਕਉ ਅੰਧਾ ਜਾਨਤ ਦੂਰੇ ॥
ਜਾ ਕੀ ਟਹਲ ਪਾਵੈ ਦਰਗਹ ਮਾਨੁ ॥
ਤਿਸਹਿ ਬਿਸਾਰੈ ਮੁਗਧੁ ਅਜਾਨੁ ॥
ਸਦਾ ਸਦਾ ਇਹੁ ਭੂਲਨਹਾਰੁ ॥
ਨਾਨਕ ਰਾਖਨਹਾਰੁ ਅਪਾਰੁ ॥੩॥
ਜੋ ਆਰੰਭ ਤੋਂ ਅਖੀਰ ਤੱਕ ਸਾਰਿਆਂ ਦਾ ਰਖਵਾਲਾ ਹੈ, ਉਸ ਨੂੰ ਬੇਸਮਝ ਬੰਦਾ ਪਿਆਰ ਨਹੀਂ ਕਰਦਾ।ਜਿਸ ਦੀ ਟਹਿਲ ਤੋਂ ਉਸ ਨੂੰ ਨੌ ਖ਼ਜ਼ਾਨੇ ਮਿਲਦੇ ਹਨ, ਉਸ ਨਾਲ ਮੂਰਖ ਆਪਣੇ ਚਿੱਤ ਨੂੰ ਨਹੀਂ ਜੋੜਦਾ। ਜੋ ਸੁਆਮੀ ਸਦੀਵ ਸਦੀਵ ਹੀ ਐਨ ਪਰਤੱਖ ਹੈ,ਉਸ ਨੂੰ ਅੰਨ੍ਹਾ ਦੁਰੇਡੇ ਖਿਆਲ ਕਰਦਾ ਹੈ।ਜਿਸ ਦੀ ਟਹਿਲ ਸੇਵਾ ਨਾਲ ਉਸ ਨੇ ਸਾਈਂ ਦੇ ਦਰਬਾਰ ਵਿੰਚ ਇੱਜ਼ਤ ਪਾਉਣੀ ਹੈ,ਬੇਸਮਝ, ਬੇਵਕੂਫ ਉਸ ਨੂੰ ਭੁਲਾਉਂਦਾ ਹੈ। ਹਮੇਸ਼ਾਂ ਹਮੇਸ਼ਾਂ ਹੀ ਇਹ ਬੰਦਾ ਗਲਤੀ ਕਰਦਾ ਹੈ।ਨਾਨਕ, ਕੇਵਲ ਬੇਅੰਤ ਸੁਆਮੀ ਦੀ ਰੱਖਿਆ ਕਰਨ ਵਾਲਾ ਹੈ|
gurmit kaur mit
10th February 2012, 11:04 AM
ਰਤਨੁ ਤਿਆਗਿ ਕਉਡੀ ਸੰਗਿ ਰਚੈ ॥
ਸਾਚੁ ਛੋਡਿ ਝੂਠ ਸੰਗਿ ਮਚੈ ॥
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥
ਜੋ ਹੋਵਨੁ ਸੋ ਦੂਰਿ ਪਰਾਨੈ ॥
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥
ਸੰਗਿ ਸਹਾਈ ਤਿਸੁ ਪਰਹਰੈ ॥
ਚੰਦਨ ਲੇਪੁ ਉਤਾਰੈ ਧੋਇ ॥
ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
ਅੰਧ ਕੂਪ ਮਹਿ ਪਤਿਤ ਬਿਕਰਾਲ ॥
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪
ਮਾਣਕ ਨੂੰ ਛੱਡ ਕੇ ਆਦਮੀ ਕੌਡੀ ਨਾਲ ਖਚਤ ਹੋਇਆ ਹੋਇਆ ਹੈ।ਉਹ ਰਾਸਤੇ ਨੂੰ ਤਿਆਗਦਾ ਹੈ ਅਤੇ ਕੂੜ ਨਾਲ ਖੁਸ਼ ਹੁੰਦਾ ਹੈ।ਜਿਸ ਨੂੰ ਉਸ ਨੇ ਛੱਡ ਜਾਣਾ ਹੈ, ਉਸ ਨੂੰ ਉਹ ਸਦੀਵੀ ਸਥਿਰ ਜਾਣਦਾ ਹੈ।ਜਿਹੜਾ ਕੁਛ ਹੋਣਾ ਹੈ, ਉਸ ਨੂੰ ਉਹ ਦੁਰੇਡਾ ਸਮਝਦਾ ਹੈ।ਜਿਸ ਨੂੰ ਉਸ ਨੇ ਛੱਡ ਜਾਣਾ ਹੈ ਉਸ ਦੀ ਖ਼ਾਤਰ ਉਹ ਤਕਲਫ਼ਿ ਉਠਾਉਂਦਾ ਹੈ। ਉਹ ਉਸ ਸਹਾਇਕ ਨੂੰ ਤਿਆਗਦਾ ਹੈ, ਜੋ ਹਮੇਸ਼ਾਂ ਉਸ ਦੇ ਨਾਲ ਹੈ। ਉਹ ਚੰਨਣ ਦੇ ਲੇਪਣ ਨੂੰ ਧੋ ਕੇ ਲਾਹ ਸੁਟਦਾ ਹੈ। ਖੋਤੇ ਦਾ ਕੇਵਲ ਸੁਆਹ ਨਾਲ ਹੀ ਪਿਆਰ ਹੈ। ਬੰਦਾ ਭਿਆਨਕ ਅਨ੍ਹੇਰੇ ਖੂਹ ਵਿੱਚ ਡਿੱਗਿਆ ਪਿਆ ਹੈ।॥ ਨਾਨਕ, ਹੈ ਮਿਹਰਬਾਨ ਮਾਲਕ! ਤੂੰ ਉਸ ਨੂੰ ਬਾਹਰ ਧੂ ਲੈ
gurmit kaur mit
10th February 2012, 11:06 AM
ਕਰਤੂਤਿ ਪਸੂ ਕੀ ਮਾਨਸ ਜਾਤਿ ॥ ਉਹ ਹੈ ਤਾਂ ਮਨੁੱਸ਼ ਸ਼ਰੇਣੀ ਵਿੰਚੋਂ ਪਰ ਅਮਲ ਹਨ ਉਸ ਦੇ ਡੰਗਰਾਂ ਵਾਲੇ।
ਲੋਕ ਪਚਾਰਾ ਕਰੈ ਦਿਨੁ ਰਾਤਿ ॥ ਉਹ ਦਿਨ ਰਾਤ ਬੰਦਿਆਂ ਨਾਲ ਜਾਹਰਦਾਰੀ ਕਰਦਾ ਹੈ।
ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਦਿਖਾਵੇ ਲਈ ਤਾਂ ਉਹ ਧਾਰਮਕ ਲਿਬਾਸ ਪਹਿਨੀ ਫਿਰਦਾ ਹੈ, ਪਰ ਉਸ ਦੇ ਦਿਲ ਵਿੱਚ ਦੁਨੀਆਦਾਰੀ ਦੀ ਮੇਲ ਹੈ।
ਛਪਸਿ ਨਾਹਿ ਕਛੁ ਕਰੈ ਛਪਾਇਆ ॥ ਜਿੰਨਾ ਜੀ ਕਰੇ ਭਾਵੇਂ ਉਹ ਲੁਕਾਵੇ, ਪਰ ਉਹ ਆਪਣੀ ਅਸਲੀਅਤ ਨੂੰ ਲੁਕਾ ਨਹੀਂ ਸਕਦਾ।
ਬਾਹਰਿ ਗਿਆਨ ਧਿਆਨ ਇਸਨਾਨ ॥ ਉਹ ਬ੍ਰਹਿਮ-ਬੋਧ, ਸਿਮਰਨ ਅਤੇ ਭਜਨ ਕਰਨ ਦਾ ਦਿਖਲਾਵਾ ਕਰਦਾ ਹੈ।
ਅੰਤਰਿ ਬਿਆਪੈ ਲੋਭੁ ਸੁਆਨੁ ॥ ਪਰ ਉਸ ਦੇ ਮਨ ਨੂੰ ਲਾਲਚ ਦਾ ਕੁੱਤਾ ਚਿਮੜਿਆ ਹੋਇਆ ਹੈ।
ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ ਉਸ ਦੇ ਸਰੀਰ ਦੇ ਅੰਦਰ ਅੱਗ ਹੈ ਅਤੇ ਬਾਹਰਵਾਰ ਰਾਖ।
ਗਲਿ ਪਾਥਰ ਕੈਸੇ ਤਰੈ ਅਥਾਹ ॥ ਆਪਣੀ ਗਰਦਨ ਦੁਆਲੇ ਪੱਥਰ ਦੇ ਨਾਲ ਉਹ ਅਤੀ ਡੂੰਘੇ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥ ਜਿਸ ਦੇ ਦਿਲ ਅੰਦਰ ਸੁਆਮੀ ਖੁਦ ਨਿਵਾਸ ਰਖਦਾ ਹੈ,
ਨਾਨਕ ਤੇ ਜਨ ਸਹਜਿ ਸਮਾਤਿ ॥੫॥ ਨਾਨਕ ਉਹ ਆਦਮੀ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
gurmit kaur mit
11th February 2012, 10:35 AM
ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥ ਕੇਵਲ ਸੁਣਨ ਦੁਆਰਾ ਹੀ ਮੁਨਾਖਾ ਮਨੁੱਖ ਕਿਸ ਤਰ੍ਹਾਂ ਰਸਤਾ ਲੱਭ ਸਕਦਾ ਹੈ?
ਕਰੁ ਗਹਿ ਲੇਹੁ ਓੜਿ ਨਿਬਹਾਵੈ ॥ ਉਸ ਦਾ ਹੱਥ ਫੜ ਲਓ ਅਤੇ ਉਹ ਟਿਕਾਣੇ ਤੇ ਪੁੱਜ ਜਾਏਗਾ।
ਕਹਾ ਬੁਝਾਰਤਿ ਬੂਝੈ ਡੋਰਾ ॥ ਬੋਲਾ ਆਦਮੀ ਬਾਤ ਕਿਸ ਤਰ੍ਹਾਂ ਬੁੱਝ ਸਕਦਾ ਹੈ?
ਨਿਸਿ ਕਹੀਐ ਤਉ ਸਮਝੈ ਭੋਰਾ ॥ ਜਦ ਅਸੀਂ ਰਾਤ ਕਹਿੰਦੇ ਹਾਂ ਤਾਂ ਉਹ ਦਿਨ ਸਮਝਦਾ ਹੈ।
ਕਹਾ ਬਿਸਨਪਦ ਗਾਵੈ ਗੁੰਗ ॥ ਗੁੰਗਾ ਆਦਮੀ ਸੁਆਮੀ ਦੇ ਗੀਤ ਕਿਸ ਤਰ੍ਹਾਂ ਗਾ ਸਕਦਾ ਹੈ?
ਜਤਨ ਕਰੈ ਤਉ ਭੀ ਸੁਰ ਭੰਗ ॥ ਜੇਕਰ ਉਹ ਉਪਰਾਲਾ ਭੀ ਕਰੇ ਤਾਂ ਭੀ ਉਸ ਦੀ ਆਵਾਜ਼ ਟੁਟ ਜਾਂਦੀ ਹੈ।
ਕਹ ਪਿੰਗੁਲ ਪਰਬਤ ਪਰ ਭਵਨ ॥ ਲੰਗੜਾ ਪਹਾੜ ਉਤੇ ਕਿਸ ਤਰ੍ਹਾਂ ਚੱਕਰ ਕੱਟ ਸਕਦਾ ਹੈ?
ਨਹੀ ਹੋਤ ਊਹਾ ਉਸੁ ਗਵਨ ॥ ਉਸ ਦਾ ਉਥੇ ਜਾਂਦਾ ਸੰਭਵ ਨਹੀਂ।
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥ ਹੇ ਰਹਿਮਤ ਦੇ ਪੁੰਜ, ਸਿਰਜਣਹਾਰ, ਮੈਂ ਮਸਕੀਨ ਬੇਨਤੀ ਕਰਦਾ ਹਾਂ,
ਨਾਨਕ ਤੁਮਰੀ ਕਿਰਪਾ ਤਰੈ ॥੬॥ ਕਿ ਨਾਨਾਕ ਤੇਰੀ ਮਿਹਰ ਰਾਹੀਂ ਹੀ ਪਾਰ ਉਤਰ ਸਕਦਾ ਹੈ।
RuleBreakeR BoY
18th February 2012, 08:04 PM
waheguru waheguru
preety kaur
16th April 2012, 12:34 PM
:praying: :praying:
*-* PreeT SaMRi *-*
21st April 2012, 12:51 PM
:praying:
Powered by vBulletin® Version 4.2.1 Copyright © 2013 vBulletin Solutions, Inc. All rights reserved.