PDA

View Full Version : ਮੈਂ ਉਸੇ ਮਹਿਫਿਲ ’ਚ ਹਰ ਵਾਰ ਵਿਕਦਾ ਹਾਂ....


kamalthind
2nd December 2008, 08:21 AM
ਜਿੰਦਗੀ ਨੂੰ ਜਿਉਣ ਦੀ ਕਿਤਾਬ ਲਿਖਦਾ ਹਾਂ,
ਵਪਾਰੀਆਂ ਦੀ ਮਹਿਫਿਲ ’ਚ ਹਰ ਰੋਜ਼ ਵਿਕਦਾ ਹਾਂ,
ਵਿਕਦੇ ਨੇ ਖੁਸ਼ੀ ਖੇੜੇ ਜਿੱਥੇ ਲੱਖਾਂ ਚਿਰਾਗਾਂ ਦੇ,
ਮੈਂ ਉਸੇ ਮਹਿਫਿਲ ’ਚ ਹਰ ਵਾਰ ਵਿਕਦਾ ਹਾਂ....

ਕਈ ਵੇਖਦੇ ਨੇ ਮੈਨੂੰ, ਕਈ ਕੀਮਤਾਂ ਲਗਾਉਂਦੇ ਨੇ,
ਕਈ ਰੱਖਦੇ ਨੇ ਪਲਕਾਂ ’ਚ, ਕਈ ਪੀੜਾਂ ’ਚ ਰੁਲਾਉਂਦੇ ਨੇ,
ਆਪਣੇ ਦਿਲ ਦੀ ਗੱਲ ਨੂੰ ਕਹਿਣ ਤੋਂ ਝਿਜਕਦਾ ਹਾਂ,
ਮੈਂ ਉਸੇ ਮਹਿਫਿਲ ’ਚ ਹਰ ਰੋਜ਼ ਵਿਕਦਾ ਹਾਂ....

ਜਿੱਥੇ ਕਿਸੇ ਦੇ ਪਿਆਰ ਦਾ ਕੋਈ ਮੁੱਲ ਨਹੀਓ ਪੈਂਦਾ,
ਜਿੱਥੇ ਕਿਸੇ ਦੀ ਇੱਜਤ ਨੂੰ ਕੋਈ ਆਪਣਾ ਨਈ ਕਹਿੰਦਾ,
ਮੈਂ ਉਸ ਬਸਤੀ ’ਚ ਹਰ ਸ਼ਾਮ ਵਿਖਦਾ ਹਾਂ,
ਮੈਂ ਉਸੇ ਮਹਿਫਿਲ ’ਚ ਹਰ ਵਾਰ ਵਿਕਦਾ ਹਾਂ....

m_sach_bola_sirf
2nd July 2009, 10:44 AM
waha aaaaaa