PDA

View Full Version : ਓਹਦੇ ਦਰ ਤੇ ਹੀ ਜਾ ਮੁੱਕਦਾ ਹੈ ਮੇਰੇ ਹਰ ਖਿਆਲ ਦਾ ਸਫ&


kamalthind
30th November 2008, 09:18 PM
ਓਹ ਚਿਹਰਾ ਤੇ ਅਹਿਸਾਸ ਓਹਦਾ ਹਰ ਪਲ ਰਹੇ ਮੇਰਾ ਹਮਸਫਰ,
ਓਹਦੇ ਦਰ ਤੇ ਹੀ ਜਾ ਮੁੱਕਦਾ ਹੈ ਮੇਰੇ ਹਰ ਖਿਆਲ ਦਾ ਸਫਰ,
ਇਸ਼ਕ ਦੇ ਵਣਜ ਸਦਕੇ ਅਸੀਂ ਰੂਹ ਵੀ ਗਿਰਵੀ ਰੱਖ ਬੈਠੇ,
ਖੁਦੀ ਲੁਟਾਉਣ ਵਿੱਚ ਵੀ ਕਿਤੇ ਛੱਡੀ ਨਾ ਕੋਈ ਕਸਰ,
ਅੱਜ ਇੱਕ ਦਹਾਕੇ ਬਾਅਦ ਵੀ ਓਹ ਜ਼ਾਲਮ ਚਿਹਰਾ ਨਹੀਂ ਭੁੱਲਦਾ,
ਇਹ ਪਲਕਾਂ ਢੋਂਹਦੀਆਂ ਰਹਿਣਗੀਆਂ ਹੁਣ ਓਹਦਾ ਬੋਝ ਉਮਰ ਭਰ,
ਹਰ ਵੇਲੇ ਓਹਦੀਆਂ ਯਾਦਾਂ ਸੂਲਾਂ ਬਣਕੇ ਰੱਤ ਰਿਸਾਉਂਦੀਆਂ ਨੇ,
ਏਸ ਤੋਂ ਬਿਹਤਰ ਕੀ ਹੋਵੇ ਇੱਕ ਜ਼ਿੰਦਾ ਲਾਸ਼ ਦੀ ਗੁਜ਼ਰ,
ਇੱਕ ਪਾਸੇ ਨਾਕਾਮ ਮੁਹੱਬਤ ਸਦਕਾ ਕਲਮ ਇਹ ਚਲਦੀ ਰਹਿਣੀ ਏ,
ਤੇ ਇੱਕ ਪਾਸੇ ਮਹਿਬੂਬ ਨੇ ਰਹਿਣਾ ਤਾ ਉਮਰ ਬੇਖਬਰ...

ღMrs. G. Hayerღ
2nd December 2009, 08:06 AM
:clap2: :clap2:

bangerraj
2nd December 2009, 09:57 AM
bohat bohat vadiya .........

Preet.abheypuria
7th March 2012, 04:08 PM
:clap5::clap5:

Korbysim
7th March 2012, 11:54 PM
Awesme!!!

saini att da shokeen
9th March 2012, 08:44 AM
nyccccc