PDA

View Full Version : ਕੁੜੀ ਕਿੱਥੋਂ ਖੈਰ ਕਰੂ


kamalthind
29th November 2008, 11:45 AM
ਬੁੱਧ ਬੱਚੇ ਦੀ ਜਾਂਦੀਆ ਸਦਾ ਦੁੱਧ ਤੇ,ਉਹੀ ਉਹਨੂੰ ਲੈ ਵੀ ਤਰੂ,

ਜਿਹਦੀ ਮਾਂ ਨੇ ਬਿਗਾਨੇ ਚੁੱਲ੍ਹੇ ਖਾਧੀਆਂ,ਉਹ ਕੁੜੀ ਕਿੱਥੋਂ ਖੈਰ ਕਰੂ

ਮੁਖੀ ਪਿੰਡ ਦਾ ਹੀ ਕਰੇ ਕੰਮ ਚੰਦਰੇ, ਤੇ ਪਿੰਡ ਨੇ ਕੀ ਖੱਟੀ ਖੱਟਣੀ,
ਲੱਖ ਕੁੱਤੇ ਨੂੰ ਬਿਠਾ ਦੇਈਏ ਰਾਜ ਤੇ,ਆਖਰ ਤਾਂ ਚੱਕੀ ਚੱਟਣੀ,
ਦੁੱਧ ਚੂਲੀਆਂ ’ਚ ਪਾ ਕੇ ਭਾਵੇਂ ਪਿਆ ਦੀਏ,ਅਖੀਰ ਸੱਪ ਜ਼ਹਿਰ ਕਰੂ

ਜਿਹਦੀ ਮਾਂ ਨੇ ਬਿਗਾਨੇ ਚੁੱਲ੍ਹੇ ਖਾਧੀਆਂ,ਉਹ ਕੁੜੀ ਕਿੱਥੋਂ ਖੈਰ ਕਰੂ