PDA

View Full Version : ਰਾਤ ਇੰਤਜਾਰ ਦੀ


kamalthind
29th November 2008, 11:38 AM
ਵੈਸੇ ਤੇ ਜਿੰਦਗੀ ਮੈਥੋਂ ਅਜਨਬੀ ਨਹੀਂ
ਏ ਹੋਰ ਗੱਲ ਹੈ ਅੱਜ ਤੱਕ ਕਦੇ ਮਿਲੀ ਨਹੀਂ।।

ਹੋਈ ਨਹੀਂ ਖਤਾ ਜਿਸ ਤੋਂ ਕੋਈ ਕਦੇ
ਓਹ ਬੁੱਤ ਹੀ ਹੈ ਅਜੇ ਬਣਿਆ ਆਦਮੀ ਨਹੀਂ।।

ਬੱਸ ਰੂਹ ਹੀ ਨਹੀਂ ਜਿਸਮ ਚ' ਮਿਰੇ
ਉੰਜ ਤੇਰੇ ਬਿਨਾ ਇਸ ਚ' ਕੋਈ ਕਮੀ ਨਹੀਂ।।

ਅੱਜ ਵੀ ਉਡੀਕ ਦੀਆਂ ਨੇ ਅੱਖੀਆਂ ਤੈਨੂੰ
ਹਾਂ ਆਖਰੀ ਦਮਾਂ ਤੇ ਪਰ ਆਸ ਟੁੱਟੀ ਨਹੀਂ।।

ਮੁੜ ਜਾਂਦੇ ਨੇ ਆ ਕੇ ਚੰਨ ਤਾਰੇ ਰੋਜ
ਰਾਤ ਇੰਤਜਾਰ ਦੀ ਪਰ ਅਜੇ ਮੁੱਕੀ ਨਹੀਂ।।