PDA

View Full Version : ਪੱਗ ਨਾਲ ਵੱਖਰੀ ਪਛਾਣ


kamalthind
29th November 2008, 11:08 AM
ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ,
ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ,
ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

ਪੋਚ - ਪੋਚ ਪੱਗਾ ਜਦੋਂ ਸੋਹਣੀਆਂ ਨੇ ਬੱਨ਼ਦੇ,
ਅੱਲੜਾਂ ਦੇ ਦਿਲ ਫੇਰ ਸੂਲੀ ਉੱਤੇ ਟੰਗਦੇ,
ਤੁਹਾਡੀ ਟੌਰ ਉੱਤੇ ਮਰੇ ਹਰ ਰਕਾਨ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

"ਗੁਰੂ ਦਸ਼ਮੇਸ਼" ਹੱਥੋਂ "ਖਾਲਸਾ" ਏ ਸੱਜਿਆ,
ਵੈਰੀਆਂ ਦੇ ਮੂਹਰੇ ਸਦਾ "ਸ਼ੇਰ" ਬਣ ਗੱਜਿਆ,
ਤੁਸੀਂ ਇਜ਼ਤਾਂ ਲਈ ਹੋਏ ਕੁਰਬਾਨ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

ਯਾਰੀਆਂ ਦੇ ਲਈ ਤੁਸੀਂ ਜਾਨਾਂ ਸਦਾ ਵਾਰੀਆਂ,
ਦੱਸੇ ਇਤਿਹਾਸ ਨਹੀਓਂ ਕਰੀਆਂ ਗੱਦਾਰੀਆਂ,
ਤੁਹਾਡੇ ਜਿਹਾ ਸੱਚਾ ਨਾ ਕੋਈ ਹਾਣ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ

vaili sandhu
30th December 2008, 12:34 AM
bhuat he vadia veer burrrrrrrrrrrrrrrrrraaaaaaa