PDA

View Full Version : ਵੱਡੀਆਂ ਗੱਡੀਆਂ ਵਾਲੇ ...............



bangerraj
5th April 2009, 07:52 AM
ਮੈਂ ਅਤੇ ਮੇਰੇ ਦਾਦਾ ਜੀ ਆਪਣੇ ਮਕਾਨ ਦੇ ਦਰਵਾਜੇ ਵਿਚ ਮੰਜਾਂ ਡਾਹੀ ਬੈਠੇ ਸੀ ਇਕ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਸਾਡੇ ਦਰਵਾਜ਼ੇ ਦੇ ਮੂਹਰੇ ਦੀ ¦ਘੀ । ਰਾਤੀ ਮੀਂਹ ਪੈਣ ਕਾਰਨ ਮੀਂਹ ਦਾ ਪਾਣੀ ਅਜੇ ਕੁਝ-ਕੁਝ ਖੜ੍ਹਾ ਸੀ । ਜਿਸ ਕਾਰਨ ਗੱਡੀ ਲੰਘਣ ਨਾਲ, ਗਲੀ ਵਿਚ ਖੜ੍ਹੇ ਪਾਣੀ ਦੇ ਛਿੱਟੇ ਸਾਡੇ ਉੱਪਰ ਪੈ ਗਏ । ਬਾਪੂ ਜੀ ਕੁਝ ਨਾ ਬੋਲੇ, ਚੁੱਪ ਕਰਕੇ ਸਾਫ਼ੇ ਨਾਲ ਆਪਣੇ ਤੇ ਪਏ ਛਿੱਟੇ ਸਾਫ਼ ਕਰਨ ਲੱਗ ਪਏ । ਮੇਰੇ ਮੂਹੋਂ ਨਿਕਲ ਗਿਆ, ‘‘ਸਾਲੇ ਵੱਡੀਆਂ ਗੱਡੀਆਂ ਵਾਲੇ’’ । ਬਾਪੂ ਜੀ ਹੱਸ ਪਏ ਤੇ ਕਹਿਣ ਲੱਗੇ ਕਿ ‘‘ਤੈਨੂੰ ਵੱਡੀਆਂ ਗੱਡੀਆਂ ਵਲਿਆਂ ਦੀ ਗੱਲ ਸੁਣਾਵਾਂ।’’ ਬਾਪੂ ਜੀ ਨੇ ਗੱਲ ਸਣਾਉਣੀ ਸ਼ੁਰੂ ਕਰ ਦਿੱਤੀ ।

‘‘ਜਦੋਂ ਮੈਂ ਤੇਰੀ ਉਮਰ ਦਾ ਹੁੰਦਾ ਸੀ ਤਾਂ ਇਨ੍ਹਾਂ ਦੇ ਪਿਤਾ ਕੋਲ ਇਕ ਗੱਡੀ ਹੁੰਦੀ ਸੀ, ਜਿਸ ਨੂੰ ਇਹ ਵੱਡੀ ਗੱਡੀ ਆਖਦੇ ਸਨ । ਉਨ੍ਹਾਂ ਦੀ ਇਹ ਵੱਡੀ ਸਾਰੇ ਪਿੰਡਾਂ ਦਾ ਮਜ਼ਾਕ ਸੀ । ਜਦੋਂ ਇਹ ਉਹ ਗੱਡੀ ਨੂੰ ਸਟਾਰਟ ਕਰਦੇ ਸਨ ਤਾਂ ਅੱਧੇ ਪਿੰਡ ਦੇ ਪਸ਼ੂ ਡਰ ਜਾਂਦੇ ਸਨ । ਗੱਡੀ ਨੂੰ ਟਰੈਕਟਰ ਵਾਲੀ ਪੁਲੀ ਨਾਲ ਸਟਾਰਟ ਕੀਤਾ ਜਾਂਦਾ ਸੀ । ਦਸਾਂ-ਬਾਰਾਂ ਬੰਦਿਆਂ ਤੋਂ ਬਗੈਰ ਪੁਲੀ ਖਿੱਚੀ ਨਹੀਂ ਸੀ ਜਾਂਦੀ । ਗੱਡੀ ਦਾ ਹਾਰਨ ਇਸ ਤਰ੍ਹਾਂ ਸੀ ਜਿਵੇਂ ਨਹਿਰ ਦੇ ਕੰਢੇ ਡੱਡੂ ਬੋਲਦੇ ਹੋਣ । ਉਸ ਹਾਰਨ ਨਾਲੋਂ ਜਿਆਦਾ ਅਵਾਜ ਤਾਂ ਗੱਡੀ ਦੀ ਆਪਣੀ ਹੀ ਸੀ । ਗੱਡੀ ਦੀਆਂ ਲਾਇਟਾਂ ਦੀਵੇ ਨਾਲੋਂ ਵੀ ਘੱਟ ਚਾਨਣ ਦਿੰਦਿਆਂ ਸਨ। ਲਾਈਟਾਂ ਦੇ ਹੱਥ ਮਾਰਨ ਨਾਲ ਉਹ ਜਗ ਪੈਂਦੀਆਂ ਸਨ। ਦੂਸਰੀ ਵਾਰ ਹੱਥ ਮਾਰਨ ਨਾਲ ਬੁੱਝ ਜਾਂਦੀਆ ਸਨ । ਮੋੜ ਕੱਟਣ ਲੱਗਿਆ ਪੂਰਾ ਜ਼ੋਰ ਲਗਾ ਕੇ ਸਟੇਰਿੰਗ ਘੁੰਮਾਉਣਾ ਪੈਂਦਾ ਸੀ । ਕਦੇ-ਕਦੇ ਤਾਂ ਨਾਲ ਬੈਠੇ ਬੰਦੇ ਨੂੰ ਵੀ ਸਹਾਇਤਾ ਲਈ ਸਟੇਰਿੰਗ ਨੂੰ ਹੱਥ ਪਾਉਣਾ ਪੈਂਦਾ ਸੀ । ਗੱਡੀ ਦੇ ਬੰਪਰ ਰੱਸੀਆਂ ਨਾਲ ਬੰਨੇ ਹੋਏ ਸਨ । ਇਕ ਦਿਨ ਇਨ੍ਹਾਂ ਦਾ ਪਿਉ ਕਿਸੇ ਮਕੈਨਿਕ ਕੋਲ ਗੱਡੀ ਦੀਆਂ ਬਰੇਕਾਂ ਠੀਕ ਕਰਵਾਉਣ ਗਿਆ । ਵਾਪਸ ਆਉਣ ਸਮੇਂ ਡੈਨਮੋ ਰਸ਼ਤੇ ਵਿਚ ਡਿੱਗ ਪਿਆ । ਦੂਸਰੇ ਦਿਨ ਗੱਡੀ ਵਿਚ ਡੈਨਮੋ ਨਾ ਦੇਖ ਕੇ ਰੋਲਾ ਪਾਉਣ ਲੱਗ ਪਿਆ । ਇਸ ਨੇ ਰੌਲਾ ਪਾਊਂਦੇ ਨੇ ਸਾਰਾ ਪਿੰਡ ਇਕੱਠਾ ਕਰ ਲਿਆ ਕਹਿੰਦਾ, ‘‘ਮਕੈਨਿਕ ਨੇ ਮੇਰੀ ਗੱਡੀ ਦਾ ਡੈਨਮੋ ਕੱਢ ਲਿਆ, ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਜਦ ਮਕੈਨਿਕ ਕੋਲ ਜਾ ਰਹੇ ਸਨ ਤਾਂ ਰਸ਼ਤੇ ਵਿਚ ਡੈਨਮੋ ਪਿਆ ਸੀ, ਡੈਨਮੋ ਨੂੰ ਚੁੱਕ ਕੇ ਘਰ ਮੁੜ ਆਏ, ਡੈਨਮੋ ਕਿਸੇ ਕੰਮ ਦਾ ਨਾ ਹੋਣ ਕਰਕੇ ਉਸਨੂੰ ਕਿਸੇ ਨੇ ਹੱਥ ਵੀ ਨਹੀਂ ਸੀ ਲਾਇਆ । ਬਾਪੂ ਜੀ ਇਨ੍ਹਾਂ ਕੁਝ ਦੱਸ ਕਿ ਚੁੱਪ ਕਰ ਗਏ । ਕੁਝ ਚਿਰ ਬਾਅਦ ਬਾਪੂ ਜੀ ਕਹਿਣ ਲੱਗੇ, ‘‘ਇਹ ਤਾਂ ਇਨ੍ਹਾਂ ਦਾ ਵੱਡਾ ਮੁੰਡਾ ਧਾਗੇ ਤਵੀਤ ਬਣਾ ਕੇ ਦੇਣ ਲੱਗ ਪਿਆ ਤੇ ਸਾਡੇ ਅਨਪੜ੍ਹ, ਰੂੜੀਵਾਦੀ ਅਤੇ ਅੰਧ ਵਿਸ਼ਵਸੀ ਲੋਕਾਂ ਨੇ ਇਨ੍ਹਾਂ ਨੂੰ ਵੱਡੀਆਂ ਗੱਡੀਆਂ ਵਾਲੇ ਬਣਾ ਦਿੱਤਾ ।

ਬਾਪੂ ਜੀ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਕੋਈ ਬਾਬਾ ਬਣ ਹੀ ਜਾਵਾਂ, ਚਿੱਟੇ ਲੀੜੇ ਪਾ ਕੇ, ਮੱਥੇ ਤੇ ਸਵਾਹ ਲਾ ਕੇ, ਲੋਕਾਂ ਨੂੰ ਉੱਲੂ ਬਣਾ ਕੇ ਮੌਜਾਂ ਉਡਾਵਾਂ ।
.................................................. ...........................
this is nice srory
i not know original name of writter
but this is intresting