GURI Ludhianvi
3rd April 2009, 11:15 PM
ਦਿਲ ਵਿੱਚ ਤੇਰੀ ਯਾਦ ਸੱਜਣਾ, ਲਾ ਕੇ ਡੇਰੇ ਬਹਿ ਗਈ ਏ |
ਕਿਵੇਂ ਭੁਲਾਈਏ ਤੈਨੂੰ ਸੱਜਣਾ, ਜਿੰਦ ਤੇਰੇ ਜੋਗੀ ਰਹਿ ਗਈ ਏ |
ਨਹੀਂ ਸਮਝਦਾ ਇਹ ਚੰਦਰਾ ਮਨ, ਇਸਨੂੰ ਸਮਝ ਏਨੀ ਹੀ ਰਹਿ ਗਈ ਏ |
ਦਿਲ ਸਾਡੇ ਇਸ ਝੱਲੇ ਨੇ, ਜ਼ਿੰਦਗੀ ‘ਚ ਕੰਮ ਦੋ ਹੀ ਕੀਤੇ ਨੇ |
ਇੱਕ ਕੀਤਾ ਇਸ਼ਕ ਤੈਨੂੰ, ਦੁਜੀ ਦਾਰੂ ਪੀਣੀ ਰਹਿ ਗਈ ਏ |
ਦੁੱਖੜੇ ਆਪਣੇ ਸੁਣਾਈਏ ਕੀਹਨੂੰ, ਸਾਡੀ ਹਮਦਰਦ ਇੱਕ ਬੋਤਲ ਰਹਿ ਗਈ ਏ |
ਦੂਜਾ ਜੇ ਹੈ ਸਾਡਾ ਕੋਈ ਸਾਥੀ, ਬੱਸ ਯਾਦ ਤੇਰੀ ਇੱਕ ਰਹਿ ਗਈ ਏ|
ਅੱਜ ਕੱਲ ਦੇ ਇਸ ਜ਼ਮਾਨੇ ਵਿੱਚ, ਸੱਚੇ ਪਿਆਰ ਨੂੰ ਕੌਣ ਪੁਛ੍ਛਦਾ ਏ |
ਲੋਕ ਤੱਕਦੇ ਸਿਰਫ਼ ਜਿਸਮਾਂ ਨੂੰ, ਅੰਦਰੋ ਜ਼ਜ਼ਬਾਤ ਕੌਣ ਪੁਛ੍ਛਦਾ ਏ |
ਸਭ ਭਾਲਦੇ ਸੱਜਣ ਹੁਸੀਨ, ਸਾਨੂੰ ਮਾੜਿਆਂ ਨੂੰ ਕੌਣ ਪੁਛ੍ਛਦਾ ਏ |
ਦਿਲ ਦੀਆਂ ਹਸਰਤਾਂ ਨੂੰ ਸਮਝੇ ਕੌਣ, ਬੰਦਾ ਹੁਸਨ ਨੂੰ ਹੀ ਤੱਕਦਾ ਏ|
ਜੋ ਸੱਜਣਾ ਨੂੰ ਦਿਲੋਂ ਚਾਹੇ, ਵਿਰਲ਼ਾ ਹੀ ਕੋਈ ਲਭ੍ਭਦਾ ਏ |
ਸੱਜਣ ਹੋਵੇ ਹੁਸਨਾਂ ਦਾ ਮਾਲਕ, ਹਰ ਕੋਈ ਖਾਹਿਸ਼ ਏਹੋ ਰਖ੍ਖਦਾ ਏ |
ਸਮਾਂ ਓਹ ਵੀ ਸੀ, ਜਦ ਸੱਸੀ ਪੁੱਨੂੰ ਖਾਤਿਰ ਥਲ ਵਿੱਚ ਸੜ ਕੇ ਰਹਿ ਗਈ |
ਸੋਹਣੀ ਮਹੀਵਾਲ ਖਾਤਿਰ ਝਨਾਅ ਵਿੱਚ ਗੋਤੇ ਖਾਂਦੀ ਰਹਿ ਗਈ |
ਰਾਂਝੇ ਦੀ ਇੱਕ ਪਿਆਰ ਖਾਤਿਰ, ਜ਼ਿੰਦਗੀ ਲੀਹੋਂ ਲਹਿ ਗਈ |
ਪਰ ਅੱਜ ਕੱਲ ਦੇ ਮੁੰਡਿਆਂ ਦੇ, ਆਸ਼ਿਕੀ ਹੀ ਪੱਲੇ ਰਹਿ ਗਈ |
ਪਿਆਰ ਮੁਹੱਬਤ ਦੇ ਕਿੱਸੇ ਹੁਣ, ਯਾਰੋ ਕਿੱਸੇ ਹੀ ਰਹਿ ਗਏ ਨੇ |
ਇਥ੍ਥੇ ਸਾਰੇ ਸੱਜਣ ਹੁਣ, ਬੱਸ ਸਹਿਬਾ ਵਰਗੇ ਰਹਿ ਗਏ ਨੇ |
ਹੁਣ ਤਾਂ ਦਿਲ ਡਰਦੈ ਯਾਰੋ, ਕਿ ਕਸਰ ਇੱਕੋ ਰਹਿ ਗਈ ਏ |
ਲੱਗਦੈ ਇਸ ਜਹਾਨ ‘ਚ ‘ਗੁਰੀ’, ਮੁੱਲ ਪਿਆਰ ਦੇ ਹੀ ਪੈਣੋਂ ਰਹਿ ਗਏ ਨੇ |