PDA

View Full Version : ਗ਼ਮਾਂ ਦੀ ਰਾਤ ਲੰਮੀ ਏ


tanvir
28th November 2008, 12:17 PM
ਗ਼ਮਾਂ ਦੀ ਰਾਤ ਲੰਮੀ ਏ,
ਜਾਂ ਮੇਰੇ ਗੀਤ ਲੰਮੇ ਨੇ ਨਾ ਭੈੜੀ ਰਾਤ ਮੁਕਦੀ ਏ,
ਨਾ ਮੇਰੇ ਗੀਤ ਮੁਕਦੇ ਨੇ ਇਹ ਸਰ ਕਿੰਨੇ ਕੁ ਡੂੰਘੇ ਨੇ,
ਕਿਸੇ ਨੇ ਹਾਥ ਨਾ ਪਾਈ ਨਾ ਬਰਸਾਤਾਂ ਚ਼ ਚੜਦੇ ਨੇ,
ਤੇ ਨਾ ਔੜਾਂ ਚ਼ ਸੁਕਦੇ ਨੇ ਮੇਰੇ ਹੱਡ ਹੀ ਅਵੱਲੇ ਨੇ,
ਜੋ ਅੱਗ ਲਾਇਆਂ ਨਹੀ ਸੜਦੇ ਨੇ ਸੜਦੇ ਹਾਉਕਿਆਂ ਦੇ ਨਾਲ,
ਹਾਵਾਂ ਨਾਲ ਧੁਖਦੇ ਨੇ ਇਹ ਫੱਟ ਹਨ ਇਸ਼ਕ ਦੇ,
ਇਹਨਾ ਦੀ ਯਾਰੋ ਕੀ ਦਵਾ ਹੋਵੇ ਇਹ ਹੱਥ ਲਾਇਆਂ ਵੀ ਦੁਖਦੇ ਨੇ,
ਮਲ੍ਹਮ ਲਾਇਆਂ ਵੀ ਦੁਖਦੇ ਨੇ ਜੇ ਗੋਰੀ ਰਾਤ ਹੈ ਚੰਨ ਦੀ,
ਤਾਂ ਕਾਲੀ ਰਾਤ ਹੈ ਕਿਸ ਦੀ?
ਨਾ ਲੁਕਦੈ ਤਾਰਿਆਂ ਵਿਚ ਚੰਨ,
ਨਾ ਤਾਰੇ ਚੰਨ ਚ਼ ਲੁਕਦੇ ਨੇ ਗ਼ਮਾਂ ਦੀ ਰਾਤ ਲੰਮੀ ਏ,
ਜਾਂ ਮੇਰੇ ਗੀਤ ਲੰਮੇ ਨੇ ਨਾ ਭੈੜੀ ਰਾਤ ਮੁਕਦੀ ਏ,ਨਾ ਮੇਰੇ ਗੀਤ ਮੁਕਦੇ ਨੇ