PDA

View Full Version : ਫ਼ਰਕ


kamalthind
27th November 2008, 08:18 PM
ਕੀ ਫ਼ਰਕ ਪੈਂਦਾ
ਜੇ ਜ਼ਹਿਰ ਖਾ ਕੇ ਮਰੀ
ਦਾਨੋਂ ਬਾਮ਼ਣੀ ਦੇ ਫੁੱਲ,
ਹਰਦੁਵਾਰ ਦੀ ਜਗ਼ਾ,
ਸ਼ਮਸ਼ਾਨ ਘਾਟ ਵਾਲੇ ਟੋਬੇ ਵਿੱਚ ਸੁੱਟ ਦਿੱਤੇ ਜਾਂਦੇ,
ਕੀ ਫ਼ਰਕ ਪੈਂਦਾ
ਜੇ ਅਖੰਡ-ਪਾਠ ਦੀ ਰੌਲ ਤੇ,
ਤਾਬਿਆ ਬੈਠੇ ਊਂਘਦੇ ਪਾਠੀ ਨੂੰ
ਨਾਂ ਵੀ ਜਗਾਇਆ ਜਾਂਦਾ;
ਪਰ ਇਸ ਨਾਲ ਫ਼ਰਕ ਜਰੂਰ ਪੈਂਦਾ
ਜੇ ਰੀਂਗ ਰੀਂਗ ਕੇ ਮਰੇ
ਅਪਾਹਿਜ਼ ਸਾਧ ਦੀ ਲਾਸ਼ ਨੂੰ
ਕਰੰਗਾਬਾੜੀ ਦੇ ਕੁੱਤੇ
ਪੰਚਾਇਤੀ ਚੋਣਾਂ ਤੋਂ ਦੋ ਦਿਨ ਪਹਿਲਾਂ ਖਾ ਜਾਂਦੇ

Rajinder Kaur
4th July 2009, 06:56 PM
bahut vadiya likhya hai g