kamalthind
27th November 2008, 07:38 PM
ਸ਼ਿਕਵਾ ਨੀ ਸਾੰਨੂ ਕੋਈ ਆਪਣੇ ਬੇਗਾਨਿਆ ਤੇ,
ਜੇ ਹੈ ਕੋਈ ਗਿਲਾ ਤਾਂ ਹੂੰਝ ਗਏ ਨਿਸ਼ਾਨਿਆ ਤੇ,
ਹਾਸਿਲ ਕਰਨ ਦੀ ਜਿਸ ਨੂੰ ਮੁੱਦਤਾਂ ਤੋਂ ਰੀਝ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ....
ਕੋਹੀਨੂਰ ਸਮਝ ਬੈਠੇ ਪਥਰਾਂ ਦੇ ਟੁਕੜਿਆਂ ਨੂੰ,
ਰੱਬ ਵਾਂਗ ਪੂਜਦੇ ਰਹੇ ਕਾਗਜ ਦੇ ਪੁਤਲਿਆਂ ਨੂੰ,
ਫ਼ੁੱਲ ਸਮਝ ਕੇ ਉਗਾ ਲਏ ਕੰਡਿਆਂ ਦੇ ਬੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ......
ਕਹਿੰਦੇ ਸੀ ਜੋ ਲਿਖੇ ਹਾਂ ਮਥੇ ਤੇ ਲੀਕਾ ਵਾੰਗੂ,
ਪੱਕੀਆਂ ਜੁਬਾਨਾ ਵਾਲੇ ਬਦਲੇ ਤਰੀਕਾਂ ਵਾੰਗੂ,
ਉਨ੍ਹਾ ਦਾ ਇੰਝ ਬਦਲਣਾ ਲਗਿਆ ਅਜੀਬ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ.........
ਅਸੀਂ ਹੋਂਸਲੇ ਜਿਨ੍ਹਾ ਦੇ ਡੂੰਘੇ ਪਾਣੀਆ ਚ ਆ ਗਏ,
ਸਾਨੂੰ ਛੱਡ ਕਿ ਇਕੱਲੇ ਹਥਾਂ ਚੋਂ ਹਥ ਛੁਡਾ ਗਏ,
ਸਾਡੇ ਲਈ ਜਿਹੜੇ ਇੱਕ ਦਿਨ ਬਹੁਤੇ ਅਜੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ..
ਜੇ ਹੈ ਕੋਈ ਗਿਲਾ ਤਾਂ ਹੂੰਝ ਗਏ ਨਿਸ਼ਾਨਿਆ ਤੇ,
ਹਾਸਿਲ ਕਰਨ ਦੀ ਜਿਸ ਨੂੰ ਮੁੱਦਤਾਂ ਤੋਂ ਰੀਝ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ....
ਕੋਹੀਨੂਰ ਸਮਝ ਬੈਠੇ ਪਥਰਾਂ ਦੇ ਟੁਕੜਿਆਂ ਨੂੰ,
ਰੱਬ ਵਾਂਗ ਪੂਜਦੇ ਰਹੇ ਕਾਗਜ ਦੇ ਪੁਤਲਿਆਂ ਨੂੰ,
ਫ਼ੁੱਲ ਸਮਝ ਕੇ ਉਗਾ ਲਏ ਕੰਡਿਆਂ ਦੇ ਬੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ......
ਕਹਿੰਦੇ ਸੀ ਜੋ ਲਿਖੇ ਹਾਂ ਮਥੇ ਤੇ ਲੀਕਾ ਵਾੰਗੂ,
ਪੱਕੀਆਂ ਜੁਬਾਨਾ ਵਾਲੇ ਬਦਲੇ ਤਰੀਕਾਂ ਵਾੰਗੂ,
ਉਨ੍ਹਾ ਦਾ ਇੰਝ ਬਦਲਣਾ ਲਗਿਆ ਅਜੀਬ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ.........
ਅਸੀਂ ਹੋਂਸਲੇ ਜਿਨ੍ਹਾ ਦੇ ਡੂੰਘੇ ਪਾਣੀਆ ਚ ਆ ਗਏ,
ਸਾਨੂੰ ਛੱਡ ਕਿ ਇਕੱਲੇ ਹਥਾਂ ਚੋਂ ਹਥ ਛੁਡਾ ਗਏ,
ਸਾਡੇ ਲਈ ਜਿਹੜੇ ਇੱਕ ਦਿਨ ਬਹੁਤੇ ਅਜੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ..