PDA

View Full Version : ਅੱਜ ਦਾ ਮੁੱਖਵਾਕ 23.1.10


Amarjit Singh
23rd January 2010, 09:14 AM
ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਖੇਚਲ ਕਰਨੀ ਜੀ
ਅੱਜ ਦਾ ਮੁੱਖਵਾਕ 23.1.10

ਸੂਹੀ ਛੰਤ ਮਹਲਾ ੪ ॥
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥
ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥

ਹੇ ਭਾਈ ! ਜਿਸ ਹਉਮੈ ਨੇ ਜੀਵ ਨੂੰ ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਨੂੰ ਆਪਣੇ ਅੰਦਰੋਂ ਮਾਰ ਮੁਕਾਓ ।
ਹ ਇਹ ਸਰੀਰ ਸੋਨੇ ਦੇ ਵਰਗਾ ਹੁੰਦਾ ਹੈ, ਪਰ ਜਿੱਥੇ ਹਉਮੈ ਆ ਵੜੀ ਇਸ ਨੇ ਉਸ ਸਰੀਰ ਨੂੰ ਖ਼ੁਆਰ ਕਰ ਦਿੱਤਾ।
ਹੇ ਭਾਈ ! ਮਾਇਆ ਦਾ ਮੋਹ ਕਾਲਖ ਹੈ, ਪਰ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ ਆਪਣੇ ਆਪ ਨੂੰ ਇਸ ਕਾਲਖ ਨਾਲ ਹੀ ਜੋੜ ਰੱਖਿਆ ਹੈ ।
ਹੇ ਨਾਨਕ ! ਗੁਰੂ ਦੇ ਸਨਮੁੱਖ ਰਹਿਣ ਵਾਲੇ ਮਨੁੱਖ ਹਉਮੈ ਤੋਂ ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ ।।

ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਿਹ !!

sukhminder
23rd January 2010, 09:18 AM
ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਿਹ

pam kaur
23rd January 2010, 04:14 PM
ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਿਹ !!

Rajinder Kaur
23rd January 2010, 05:38 PM
waheguru ji ka khalsa waheguru ji ki fateh.