PDA

View Full Version : ਓੁਮਰ ਦੀ ਇਸ ਸਿਖਰ ਦੁਪਿਹਰੇ


kamalthind
25th November 2008, 08:13 PM
ਓੁਮਰ ਦੀ ਇਸ ਸਿਖਰ ਦੁਪਿਹਰੇ
ਪਹਿਲੀ ਓੁਮਰੇ ਜੋਬਨ ਰੁੱਤੇ

ਸੋਹਣਿਆਂ ਦੇ ਹੀ ਸੁਪਨੇ ਆਵਣ
ਓੁਠਦੇ ਬਹਿੰਦੇ ਜਾਗਦੇ ਸੁੱਤੇ

ਇਸ ਬੇ-ਸਬਰੀ ਤੇ ਬੇ-ਕਰਾਰੀ ਦਾ ਕਾਰਣ
ਕੀ ਕੋਈ ਦੱਸੇ ਤੇ ਕੀ ਕੋਈ ਪੁੱਛੇ

ਇੱਕ ਓੁਹਨਾਂ ਦੀ ਦੀਦ ਖਾਤਿਰ ਖੜੇ ਰਹੀਏ ਰਾਹਾਂ ਵਿੱਚ
ਪੋਹ ਦੇ ਪਾਲੇ, ਜੇਠ ਦੀ ਧੁੱਪੇ

ਇਸ ਓੁਮਰੇ ਗੱਲ ਕਰੇ ਜਿਹੜਾ ਅਕਲਾਂ ਦੀ
ਇੰਝ ਲੱਗੇ ਜਿਵੇਂ ਰਾਹ ਪਾਵੇ ਪੁੱਠੇ

ਕਿਸੇ ਵਿਰਲੇ ਨੂੰ ਹੀ ਰਾਸ ਆਵੇ ਖੇਡ ਮੁਹੱਬਤਾਂ ਦੀ
ਮੋਤੀ ਜਿਹਨਾਂ ਪੁੰਨ ਕੀਤੇ ਸੁੱਚੇ

ਇਸ ਓੁਮਰੇ ਲਾਈਆਂ ਸੱਚੀਆਂ ਪਰੀਤਾਂ 'ਕਿਸੇ' ਨਾਲ
ਟੁੱਟਣ ਓੁਦੋਂ, ਸਾਹ ਜਦੋਂ ਸਰੀਰੋਂ ਮੁੱਕੇ

lovedeep14
29th March 2009, 10:10 PM
nice jiiiiiii