PDA

View Full Version : ਕਾਫ਼ਲਾ ਮਰਜਿਊੜਿਆਂ ਦਾ



мαђαℓ sααß
11th November 2009, 10:57 AM
ਅਣਖੀ ਸੂਰਮੇ ਫਖ਼ਰ-ਏ-ਕੌਮ ਜੀਓ! ਤੇਰੀਆਂ ਪੈੜ੍ਹਾਂ ਦਾ ਮੈਂ ਇਤਿਹਾਸ ਪੜ੍ਹਿਆ।
ਫੜੀ ਬਾਂਹ ਤੂੰ ਕੌਮ ਦੀ ਓਸ ਮੌਕੇ, ਜਬਰ ਦਿੱਲੀ ਦਾ ਜਦੋਂ ਆਕਾਸ਼ ਚੜ੍ਹਿਆ।
ਸਿੱਖ ਕੌਮ ਦੀ ਅਣਖ਼ ਤੇ ਆਬਰੂ ਨੂੰ, ਖਾਣ ਦਿੱਲੀ ਦਾ ਜਦੋਂ ਅਜ਼ਾਬ ਲੱਗਾ।
ਬਿਪਰਵਾਦ ਦੀ ਗਹਿਰੀ ਖੱਡ ਅੰਦਰ, ਖਪਣ ਗੁਰਾਂ ਦਾ ਜਦੋਂ ਪੰਜਾਬ ਲੱਗਾ।
ਹੋਇਆ ਦੰਭੀਆਂ ਦਾ ਜਦੋਂ ਬੋਲਬਾਲਾ, ਜਦੋਂ ਬਾਣੀ ਦੀ ਹੋਣ ਤੌਹੀਨ ਲੱਗੀ।
ਨਰਕਧਾਰੀ ਗੁਰਬਚਨੇ ਜਿਹੇ ਪਾਪੀਆਂ ਦੀ, ਜਦੋਂ ਵੱਜਣ ਪੰਜਾਬ ਵਿਚ ਬੀਨ ਲੱਗੀ।
ਚੰਦੋ ਕਲਾਂ ’ਚ ਪੋਥੀਆਂ ਜਦੋਂ ਸੜੀਆਂ, ਅੱਗ ਤੇਰੇ ਕਲੇਜੇ ਨੂੰ ਆਣ ਲੱਗੀ।
ਜਾਬਰ ਰਾਜ ਦੀ ਇਹ ਕਰਤੂਤ ਕਾਲੀ, ਸਾਨੀ ਤੇਰੇ ’ਚ ਵਾਂਗਰਾਂ ਬਾਣ ਲੱਗੀ।
ਕੌਮੀ ਆਗੂਆਂ ਦੀ ਜਦੋਂ ਅਣਖ਼ ਮਰ ਗਈ, ਭੁੱਲੇ ਫਰਜ਼ ਅਕਾਲੀ ਅਖਵਾਉਣ ਵਾਲੇ।
ਖ਼ਾਤਰ ਕੁਰਸੀ ਸੀ ਕੌਮ ਦੇ ਹਿੱਤ ਭੁੱਲ ਗਏ, ਜਦੋਂ ਨੀਲੀਆਂ ਪੱਗਾਂ ਸਜਾਉਣ ਵਾਲੇ।
ਉਮਰਾਨੰਗਲ ਜਿਹੇ ਜਦੋਂ ਗ਼ੱਦਾਰ ਜੰਮ ਪਏ, ਢਾਹ ਕੌਮੀ ਨੁਹਾਰ ਨੂੰ ਲਾਉਣ ਵਾਲੇ।
ਜਦੋਂ ਆਪ ਹੀ ਚੋਰਾਂ ਦੇ ਨਾਲ ਰਲ਼ ਗਏ, ਰਾਖੇ ਜਿਹੜੇ ਸੀ ਘਰ ਬਚਾਉਣ ਵਾਲੇ।
ਜਦੋਂ ਰਲ਼ ਕੇ ਪੰਥ ਦੇ ਦੋਖੀਆਂ ਨੇ, ਚਾਹਿਆ ਮੇਟਣਾ ਸਿੱਖੀ ਦੀ ਸ਼ਾਨ ਤਾਈਂ।
ਚਾਹਿਆ ਰੋਲ਼ਣਾ ਧੋਤੀਆਂ-ਟੋਪੀਆਂ ਨੇ, ਜਦੋਂ ਸਿੱਖੀ ਦੀ ਸੋਹਣੀ ਪਛਾਣ ਤਾਈਂ।
ਉਦੋਂ ਜਾਗੀ ਜ਼ਮੀਰ ਤੇ ਅਣਖ਼ ਤੇਰੀ, ਕੌਮੀ ਦਰਦ ਨੇ ਤੈਨੂੰ ਝੰਜੋੜ ਦਿੱਤਾ।
ਲੈ ਕੇ ਓਟ ਤੂੰ ਪੰਥ ਦੇ ਰਹਿਬਰਾਂ ਦੀ, ਨਵਾਂ ਕੌਮੀ ਫਿਜ਼ਾ ਨੂੰ ਮੋੜ ਦਿੱਤਾ।
ਖੜ੍ਹ ਕੇ ਵਿਚ ਚੌਰਾਹੇ ਆਵਾਜ਼ ਮਾਰੀ, ਮਾਣ-ਮੱਤੀਆਂ ਕੌਮੀ ਜਵਾਨੀਆਂ ਨੂੰ।
ਕਰ ’ਕੱਠੀਆਂ ਗੱਲ ਸਮਝਾਈ ਸਾਰੀ, ਨੱਥ ਪੈਂਦੀ ਹੈ ਕਿੰਝ ਸ਼ੈਤਾਨੀਆਂ ਨੂੰ।
ਸ਼ੇਰ ਬੱਬਰਾ ਸੁਣੀ ਜਾਂ ਗਰਜ਼ ਤੇਰੀ, ਦਿੱਲੀ ਕੰਭੀ ਤੇ ਦਿੱਲੀ ਦਰਬਾਰ ਕੰਬਿਆ।
ਕੰਬ ਉੱਠੀ ਸੀ ਦੇਸ਼ ਦੀ ਮਹਾਰਾਣੀ, ਦਿਲ ਉਸਦਾ ਸੀ ਵਾਰ-ਵਾਰ ਕੰਬਿਆ।
ਕੰਬੇ ਪਿੰਡਾਂ ’ਚ ਪੰਥ ਦੇ ਕਈ ਦੋਖੀ, ਨਕਲੀ ਗੁਰੂਆਂ ਦਾ ਨਾਲੇ ਬਾਜ਼ਾਰ ਕੰਬਿਆ।
ਕੰਬੇ ਕੌਮ ਨਾ ਦਗ਼ਾ ਕਮਾਉਣ ਵਾਲੇ, ਸਿੱਖ ਪੰਥ ਦਾ ਹਰ ਗ਼ੱਦਾਰ ਕੰਬਿਆ।
ਲਾਲ ਪਗੜੀਆਂ ਹੇਠਲੇ ਸਿਰ ਕੰਬੇ, ਖਾਕੀ ਵਰਦੀਆਂ ਵਿਚ ਵਜੂਦ ਕੰਬੇ।
ਖੂਨ ਪੀਂਦੇ ਸੀ ਜਿਹੜੇ ਬੇ-ਦੋਸ਼ਿਆਂ ਦਾ, ਥਾਣੇ-ਚੌਂਕੀਆਂ ਸਣੇ ਹਦੂਦ ਕੰਬੇ।
ਜੂਠਾ ਦਿੱਲੀ ਦਾ ਖਾਣੇ ਅਕਾਲੀਆਂ ਤੋਂ, ਲੈ ਕੇ ਵੱਖਰਾ ਜਿਹਾ ਅੰਦਾਜ਼ ਤੁਰਿਆ।
ਨਾਲ ਕਾਫ਼ਲਾ ਲੈ ਮਰਜਿਊੜਿਆਂ ਦਾ, ਲਾਹੁਣ ਜਾਬਰ ਹਕੂਮਤ ਦਾ ਖਾਜ਼ ਤੁਰਿਆ।
ਕੀਲੇ ਗਏ ਉਹ ਸਮਝ ਕੇ ਸੁਣੇ ਜਿਨ੍ਹਾਂ, ਲੈ ਕੇ ਵੱਖਰੇ ਜਿਹੇ ਅਲਫਾਜ਼ ਤੁਰਿਆ।
ਖੌਰੂ ਪੁੱਟਿਆ ਵਿਚ ਪੰਜਾਬ ਜਿਸਨੇ, ਪਾਉਣ ਪਾਪ ਦੀ ਜੰਞ ਨੂੰ ਭਾਜ ਤੁਰਿਆ।
ਜਦੋਂ ਵੱਜੇ ਆਜ਼ਾਦੀ ਦੇ ਗੀਤ ਗੂੰਜੇ, ਐਸੇ ਚੁੱਕ ਸੰਗੀਨਾਂ ਦੇ ਸਾਜ ਤੁਰਿਆ।
ਡਾਂਵਾਂਡੋਲ ਹੋਈ ਸਿੱਖ ਕੌਮ ਅੰਦਰ, ਅਣਖ਼ ਵਰ੍ਹਨ ਦਾ ਫੇਰ ਰਿਵਾਜ਼ ਤੁਰਿਆ।
ਪਰ ਅੱਜ ਫੇਰ ਹੈ ਕੌਮ ਉਦਾਸ ਤੇਰੀ, ਘੇਰਾ ਪਾ ਲਿਆ ਫੇਰ ਉਦਾਸੀਆਂ ਨੇ।
ਕੌਮ ਹਾਸੇ ਦੀ ਪਾਤਰ ਬਣਾ ਦਿੱਤੀ, ਬੇ-ਅਣਖੇ ਇਨ੍ਹਾਂ ਮਰਾਸੀਆਂ ਨੇ।
ਕੱਠਪੁਤਲੀ ਸਮਝਦੇ ਕੌਮ ਨੂੰ ਜੋ, ਅੱਜ ਫੇਰ ਉਹ ਬਹੁਤ ਸਰਗਰਮ ਹੋ ਗਏ।
ਕੁਰਸੀ ਕੌਮ ਦੇ ਹਿੱਤਾਂ ’ਤੇ ਡਾਹੁਣ ਵਾਲੇ, ’ਕੱਠੇ ਫੇਰ ਉਹ ਸਾਰੇ ਬੇਸ਼ਰਮ ਹੋ ਗਏ।
ਤੇਜ ਕੀਤੇ ਸੀ ਜਿਹੜੇ ਤੂੰ ਆਪ ਸਿੰਘਾ, ਨੱਕੇ ਫੇਰ ਉਹ ਅਣਖ਼ ਦੇ ਨਰਮ ਹੋ ਗਏ।
ਲਾਂਬੂ ਕੌਮ ਦੇ ਹੱਕਾਂ ਨੂੰ ਲਾਉਣ ਵਾਲੇ, ਚੁੱਲ੍ਹੇ ਫੇਰ ਅੱਜ ਬਹੁਤ ਨੇ ਗਰਮ ਹੋ ਗਏ।
ਕਪਟਬਾਜ਼ੀਆਂ ਕਰ ਕਮੀਨਿਆਂ ਨੇ, ਸਿੱਖ ਕੌਮ ਅੱਜ ਫੇਰ ਭਰਮਾ ਲਈ ਐ।
ਗਿਰਗਿਟ ਵਾਂਗਰਾਂ ਬਦਲਦੇ ਰੰਗ ਨੇ ਜੋ, ਪਿੱਛੇ ਆਪਣੇ ਉਨ੍ਹਾਂ ਨੇ ਲਾ ਲਈ ਐ।
ਜਿਹੜੇ ਭਗਵਿਆਂ ਕੌਮ ਦਾ ਘਾਣ ਕੀਤਾ, ਜੋਟੀ ਗੀਦੀਆਂ ਉਨ੍ਹਾਂ ਨਾਲ ਪਾ ਲਈ ਐ।
ਚੌਧਰ ਵਾਸਤੇ ਰੱਖਤੀ ਅਣਖ਼ ਗਹਿਣੇ, ਸ਼ਰਮ ਕੁਰਸੀਆਂ ਹੇਠ ਛੁਪਾ ਲਈ ਐ।
ਥੋੜ੍ਹੇ ਸਿੱਖ ਜੋ ਕੌਮ ਦਾ ਦਰਦ ਜਾਣਨ, ਬਹੁਤੇ ਕਾਫ਼ਰਾਂ ਦੇ ਟੁੱਕੜਬੋਚ ਬਣ ਗਏ।
ਹਰਿਆਵਲ ਦਸਤਾ ਕੌਮੀ ਕਹਾਉਣ ਵਾਲੇ, ਅੱਜ ਕੌਮ ਦੇ ਗਿੱਟੇ ਦੀ ਮੋਚ ਬਣ ਗਏ।
ਰਾਹੀ ਜਿਹੜੇ ਆਜ਼ਾਦੀ ਦੀਆਂ ਮੰਜ਼ਲਾਂ ਦੇ, ਅੱਜ ਬੈਠੇ ਨੇ ਬਹੁਤ ਮਯੂਸ ਸ਼ੇਰਾ।
ਢਹਿੰਦੀ ਕਲਾ ’ਚ ਢੱਠਦੀ ਕੌਮ ਤਾਈਂ, ਲੋੜ ਤੇਰੀ ਹੋ ਰਹੀ ਮਹਿਸੂਸ ਸ਼ੇਰਾ।
ਮਰਦ-ਏ-ਹੱਕ ਤੇ ਪੰਥ ਦੇ ਦਰਦੀਆ ਓਏ, ਆਜਾ ਫੇਰ ਤੂੰ ਪੰਥ ਦੀ ਸ਼ਾਨ ਬਣ ਕੇ।
ਗੰਦ ਧੋਣ ਲਈ ਕੌਮ ’ਚੋਂ ਕਾਫ਼ਰਾਂ ਦਾ, ‘мαђαℓ ’ ਤੁਰਨਗੇ ਨਾਲ ਤੁਫ਼ਾਨ ਬਣ ਕੇ।