PDA

View Full Version : ਰੰਗ ਿਬਰੰਗੀ ਦੁਨੀਆ ਦੇ ਿਵੱਚ



kamalthind
24th November 2008, 08:49 PM
ਰੰਗ ਿਬਰੰਗੀ ਦੁਨੀਆ ਦੇ ਿਵੱਚ,
ਕੀ ਕੀ ਰੰਗ ਿਵਖਾਉਂਦੇ ਲੋਕ।
ਰੋਂਿਦਆਂ ਨੂੰ ਨੇ ਹੋਰ ਰਵਾਉਂਦੇ,
ਹੱਸਿਦਆਂ ਹੋਰ ਹਸਾਉਂਦੇ ਲੋਕ।

ਲੱਖ ਅਿਹਸਾਨਾਂ ਨੂੰ ਭੁੱਲ ਜਾਂਦੇ,
ਖਤਾ ਨਾ ਇੱਕ ਭੁਲਾਉਂਦੇ ਲੋਕ।
ਵਾਂਗ ਿਖਡੌਣਾ ਿਦਲ ਨਾਲ਼ ਖੇਡਣ,
ਇੰਝ ਵੀ ਿਦਲ ਪਰਚਾਉਂਦੇ ਲੋਕ।

ਆਪ ਿਕਸੇ ਦੀ ਗੱਲ ਨਾ ਸੁਣਦੇ,
ਹੋਰਾਂ ਨੂੰ ਸਮਝਾਉਂਦੇ ਲੋਕ।
ਪਿਹਲਾਂ ਿਜਗਰੀ ਯਾਰ ਕਹਾਉਂਦੇ,
ਮਗਰੋਂ ਿਪੱਠ ਿਦਖਾਉਂਦੇ ਲੋਕ।

ਬਹੁਤ ਬੁਰੀ ਏ ਦਾਰੂ ਿਮੱਤਰਾ,
ਪੀ ਕੇ ਨੇ ਸਮਝਾਉਂਦੇ ਲੋਕ।
ਹੋਰਾਂ ਦੀ ਗੱਲ ਭੰਡਦੇ ਿਫਰਦੇ,
ਖ਼ੁਦ ਨੂੰ ਿਰਹਣ ਸਲਾਹੁੰਦੇ ਲੋਕ।
ਪਤਾ ਨਹੀਂ ਿਕਉਂ ਆਪ ਨਾ ਕਰਦੇ,
ਦੂਿਜਆਂ ਤੋਂ ਜੋ ਚਾਹੁੰਦੇ ਲੋਕ।

jeeti
9th April 2009, 07:30 AM
ਸਿਰਾ ਹੈ 22 ਜੀ