malkisukh
16th September 2009, 08:47 AM
ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ
ਬੜਾ ਕੁਝ ਦਿਲ 'ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ
ਚਮਕ ਚਿਹਰੇ 'ਤੇ ਹੁੰਦੀ ਏ ਖੁਸ਼ੀ ਵੇਲੇ ਸੁਬਹ ਵਰਗੀ ,
ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ
ਸਮਾਂ ਤਾਂ ਕੱਟ ਲੈਂਦਾ ਆਦਮੀ ਸਬ ਨਾਲ ਪਰ ਫਿਰ ਵੀ ,
ਉਹ ਸਾਥੀ ਭਾਲਦਾ ਰਹਿੰਦੈ ਸਦਾ ਹੀ ਆਪਣੇ ਵਰਗਾ
ਤੁਰਾਂਗੇ ਸਾਥ ਰਲ ਮਿਲ ਕੇ , ਕਸਮ ਉਹ ਖਾਣਗੇ, ਲੇਕਿਨ ,
ਉਨ੍ਹਾਂ ਦੇ ਦਿਲ 'ਚ ਛੁਪਿਆ ਹੈ ਬੜਾ ਕੁਝ ਫਾਸਲੇ ਵਰਗਾ
ਨਾ ਐਸਾ ਮਸ਼ਵਰਾ ਦੇਵੋ ਜੋ ਦਿਲ ਨੂੰ ਤੋੜ ਹੀ ਦੇਵੇ ,
ਅਜੇਹਾ ਮਸ਼ਵਰਾ ਦੇਵੋ , ਜੋ ਹੋਵੇ ਹੌਸਲੇ ਵਰਗਾ
ਉਨ੍ਹਾਂ ਦੀ ਪਹੁੰਚ ਤੋਂ ਮੰਜ਼ਿਲ ਕਦੇ ਵੀ ਦੂਰ ਨਹੀਂ ਰਹਿੰਦੀ ,
ਜਿਨ੍ਹਾਂ ਦਾ ਜੋਸ਼ ਹੋਵੇ ਢੋਲ 'ਤੇ ਲੱਗੇ ਡਗੇ ਵਰਗਾ
ਕੁਰਾਹੇ ਪੈ ਗਿਆ ਜੋ , ਹੁਣ ਇਸ਼ਾਰਾ ਕੀ ਭਲਾ ਸਮਝੂ ,
ਨਸੀਹਤ ਵਾਸਤੇ ਵੀ ਉਹ ਤਾਂ ਹੈ ਚਿਕਨੇ ਘੜੇ ਵਰਗਾ
ਜਿਦ੍ਹੇ 'ਤੇ ਮਾਣ ਹੈ , ਹੱਕ ਹੈ, ਮੁਹੱਬਤ ਹੈ , ਮੁਨਾਸਿਬ ਹੈ ,
ਕਦੇ ਮੈਂ ਬੋਲ ਵੀ ਬੋਲਾਂ ਉਨੂੰ ਗੁੱਸੇ ਗਿਲੇ ਵਰਗਾ
ਕਿਵੇਂ ਉਪਕਾਰ ਕਰ ਸਕਦੈ , ਦੁਬਾਰਾ ਉਸ ਜਗਹ ਕੋਈ,
ਜਰੂਰਤ ਪੈਣ 'ਤੇ ਜਿੱਥੋਂ , ਜਵਾਬ ਆਵੇ ਟਕੇ ਵਰਗਾ
ਕਰੀਂ ਉਸਦਾ ਭਲਾ ਰੱਬਾ , ਮੇਰੇ ਦਿਲ 'ਚੋਂ ਦੁਆ ਨਿਕਲੀ,
ਉਹ ਕਰਦਾ ਹੈ ਬੁਰਾ ਬੇਸ਼ੱਕ , ਬੁਰਾ ਕਰਦੈ ਭਲੇ ਵਰਗਾ
ਪੁਜਾਰੀ ਪਿਆਰ ਦਾ ਬਣਕੇ , ਮੁਨਾਫ਼ਾ ਭਾਲਦੈ ਇਸ 'ਚੋਂ ,
ਨਹੀਂ ਇਹ ਮਾਮਲਾ ਉਸਦਾ , ਦਿਲਾਂ ਦੇ ਮਾਮਲੇ ਵਰਗਾ
ਕਿਸੇ ਨੂੰ ਖੂਨ ਦਾ ਰਿਸ਼ਤਾ ਵੀ ਕਦ ਤਕ ਜੋੜ ਕੇ ਰੱਖੂ ,
ਹਮੇਸ਼ਾ ਹੀ ਰਹੇ ਜਿਸਦਾ , ਵਤੀਰਾ ਓਪਰੇ ਵਰਗਾ
ਛੁਪਾ ਕੇ ਗ਼ਮ, ਖੁਸ਼ੀ ਵੰਡੇ , ਖਤਾ ਬਦਲੇ ਵਫ਼ਾ ਪਾਲੇ ,
ਮਿਲੇ ਜਦ ਵੀ, ਮੇਰਾ ਮਹਿਰਮ , ਮਿਲੇ ' ਮਹਿਰਮ ' ਤੇਰੇ ਵਰਗਾ |