PDA

View Full Version : ਸਾਨੂੰ ਛੱਡ ਗਿਆ ਕੱਲੜੇ


kamalthind
24th November 2008, 08:33 PM
ਸਾਨੂੰ ਛੱਡ ਗਿਆ ਕੱਲੜੇ ਮੈਦਾਨ ਵਿੱਚ,
ਪੈ ਗਿਆ ਰਾਹੇ ਹੱਜ ਦੇ,
ਏਥੇ ਲੱਭੇ ਨਾਹੀਂ ਦਿਲ ਦੇ ਮੁਰੀਦ,
ਕਹਿੰਦਾ ਮੱਕੇ ਵੱਲ ਹੁੰਦੇ ਚੱਜ ਦੇ ,

ਨਹੀਂ ਹੋਂਵਦੇ ਸਿਕਾਰ ਭੁੱਖੇ ਸੇਰ ਦੇ,
ਬੱਦਲਾਂ ਦੇ ਵਾਂਗ ਗੱਜ ਕੇ,
ਬਿੰਨ ਲਵੀਂ ਨੀਤ ਤੇ ਨਿਸ਼ਾਨੇ ਪਹਿਲਾਂ,
ਜੇ ਲੱਗੀਆਂ ਦੇ ਲੈਣੇ ਰੱਜ ਵੇ,

ਲੈ ਜਾਂਦੀਆਂ ਹਵਾਵਾਂ ਹੱਥੋਂ ਖੋਹ ਕੇ,
ਜੇ ਹੱਥ ਪਾਈਏ ਪੋਲੇ ਛੱਜ ਦੇ,
ਤੈਨੂੰ ਝੰਡਣੇ ਨਾ ਆਉਂਦੇ ਚੰਨਾਂ ਫੈਸਲੇ,
ਨਹੋਰਾਂ ਮਾਰੇਂ ਵਾਂਗ ਜੱਜ ਦੇ,

ਅਸੀਂ ਅੱਡੇ ਦਿਆਂ ਖੁੰਢਾਂ ਉਤੇ ਬੈਠਦੇ,
ਤੇਰੇ ਲਈ ਸਜ-ਸਜ ਕੇ,
ਤੂੰ ਰੋਜ਼ ਦੇ ਪਰਾਹੁਣੇ ਵਾਂਗ ਵੇਖ ਸਾਨੂੰ
ਨਜ਼ਰਾਂ ਚ ਪਾਉਂਦਾ ਕਜ ਵੇ,

ਗੰਢ ਖੁੱਲਦੇ ਨਾ ਸੱਜਣਾਂ ਪਿਆਰ ਵਾਲੇ
ਸਮਾ ਲਾ ਕੇ ਨੂੜੇ ਲੱਜ਼ ਦੇ,
ਤੂੰ ਤਾਂ ਕੱਟ ਗਿਆ ਪਰੀਤ ਤਿੱਖੇ ਚਾਕੂਆਂ,
ਨਾ ਜੀਅ ਭਰੇ ਸਾਡੇ ਰੱਜ਼ ਦੇ,

ਜਿਹੜੇ ਹੁੰਦੇ ਨੇ ਭਜ਼ਾਕ ਛੋਟੀ ਦੌੜ ਦੇ,
ਨਾ ਦੂਰ ਤੱਕ ਜਾਂਦੇ ਭੱਜ ਕੇ,
ਸਾਨੂੰ ਰਹਿਣੀ ਸਦਾ ਤੇਰੀ ਹੀ ਉਡੀਕ ਚੰਨਾ
ਆਵੀਂ ਭਾਵੇਂ ਮੁੱਕੇ ਹੱਜ ਦੇ,

ਸਾਨੂੰ ਛੱਡ ਗਿਆ ਕੱਲੜੇ ਮੈਦਾਨ ਵਿੱਚ,
ਪੈ ਗਿਆ ਰਾਹੇ ਹੱਜ ਦੇ,
ਏਥੇ ਲੱਭੇ ਨਾਹੀਂ ਦਿਲ ਦੇ ਮੁਰੀਦ,
ਕਹਿੰਦਾ ਮੱਕੇ ਵੱਲ ਹੁੰਦੇ ਚੱਜ ਦੇ ;

lovedeep14
29th March 2009, 10:04 PM
waahhhhh waahhhhhhh