PDA

View Full Version : ਕਿਸੇ ਤੋਂ ਧੀ ਕਦੇ ਅਪਣੀ, ਦੁਖੀ , ਦੇਖੀ ਨਹੀਂ ਜਾਂਦੀ...!!!!



malkisukh
1st September 2009, 11:50 AM
ਉਦੇ ਕੋਲੋਂ ਮੇਰੀ ਕੋਈ, ਖੁਸ਼ੀ, ਦੇਖੀ ਨਹੀਂ ਜਾਂਦੀ
ਮਗਰ ਮੈਥੋਂ ਉਦੀ ਕੋਈ, ਗ਼ਮੀ, ਦੇਖੀ ਨਹੀਂ ਜਾਂਦੀ

ਉਦੀ ਬਣਦੀ ਨਹੀਂ ਦੇਖੀ, ਕਿਸੇ ਦੇ ਨਾਲ ਅੱਜ ਤਕ ਮੈਂ,
ਉਦੇ ਕੋਲੋਂ ਕਿਸੇ ਦੀ ਵੀ , ਬਣੀ , ਦੇਖੀ ਨਹੀਂ ਜਾਂਦੀ

ਕਦੇ ਸੁੱਖ ਪਾ ਨਹੀਂ ਸਕਦੇ ਉਹ ਲੜਕੇ ਤੋਂ ਜਿਨ੍ਹਾਂ ਕੋਲੋਂ ,
ਬਹੂ ਦੇ ਪੇਟ ਵਿਚ ਪਲਦੀ , ਕੁੜੀ, ਦੇਖੀ ਨਹੀਂ ਜਾਂਦੀ

ਵਜਾਉਂਦਾ ਢੋਲ ਹੈ ਹਾਕਮ , ਭਲਾ ਕਿਸਦੀ ਤਰੱਕੀ ਦਾ ,
ਜੋ ਹਾਲਤ ਹੈ ਗ਼ਰੀਬਾਂ ਦੀ , ਸੁਣੀ-ਦੇਖੀ ਨਹੀਂ ਜਾਂਦੀ

ਬੜਾ ਸੜੀਅਲ ਸੁਭਾਅ ਰੱਖਦਾ ਹੈ ਮਾਰੂਥਲ ਉਦੇ ਕੋਲੋਂ,
ਵਗੇ ਭਰਕੇ ਕੋਈ ਦਰਿਆ - ਨਦੀ , ਦੇਖੀ ਨਹੀਂ ਜਾਂਦੀ

ਪਰਾਈ ਆਖ ਕੇ ਐਵੇਂ , ਬਹੂ ਨੂੰ ਨਾ ਸਤਾ ਏਨਾ ,
ਕਿਸੇ ਤੋਂ ਧੀ ਕਦੇ ਅਪਣੀ, ਦੁਖੀ , ਦੇਖੀ ਨਹੀਂ ਜਾਂਦੀ

ਪੁਰਾਣੇ ਛੇੜ ਕੇ ਕਿੱਸੇ , ਕਲਾ ਸੁੱਤੀ ਜਗਾਉਂਦੈ ਉਹ ,
ਮੇਰੀ ਹਾਲਤ ਜਦੋਂ ਚੰਗੀ - ਭਲੀ, ਦੇਖੀ ਨਹੀਂ ਜਾਂਦੀ

ਮੁਹੱਬਤ ਕਰ ਤੂੰ ਬਸ ਏਨੀ , ਕਿ ਸਾਰੀ ਉਮਰ ਨਿਭ ਜਾਵੇ,
ਮੁਹੱਬਤ ਵਿਚ ਜਦੋਂ ਰੜਕੇ , ਕਮੀ , ਦੇਖੀ ਨਹੀਂ ਜਾਂਦੀ

ਜੁਦਾ ਹੁੰਦਿਆਂ ਕਦੇ ਤਾਂ ਮੁਸਕਰਾਕੇ ਕਰ ਵਿਦਾ ਮੈਨੂੰ ,
ਤੇਰੇ ਨੈਣਾਂ 'ਚ ਹਰ ਵਾਰੀ , ਨਮੀ , ਦੇਖੀ ਨਹੀਂ ਜਾਂਦੀ

ਉਹ ਵੈਸੇ ਦਮ ਬੜਾ ਭਰਦੈ , ਹਿਤੈਸ਼ੀ ਹੋਣ ਦਾ ' ਮਹਿਰਮ ',
ਉਹ ਰੱਖਦਾ ਹੈ ਜਿਵੇਂ ਦਿਲ ਵਿਚ , ਬਦੀ , ਦੇਖੀ ਨਹੀਂ ਜਾਂਦੀ...!!!!

bangerraj
1st September 2009, 12:52 PM
jawab nahi e nahi yaar tusi enna vadea likhea......................kya baat hai g..............
boht hi sohna likheya bhaji, boht wadia.

_ρυяє ρυηנαвαη_
1st September 2009, 12:57 PM
bahut vadhiyaaaa a g....

paramjeet singh
1st September 2009, 01:43 PM
very nice ji

malkisukh
5th September 2009, 05:53 PM
dhannvaad raj 22, preet g te param g.....!!!!

1jot
7th September 2010, 04:19 AM
Buhut vadiyea aa g

Victor
7th September 2010, 11:38 AM
very nice ji..............

Surinder Singh
8th September 2010, 08:30 PM
Wah ..y ji kia baat aa.......:clapping::clapping::clapping:
puri ruh nal likhya ha tusi ..
Kam Chut ke rakho .. All The Best