PDA

View Full Version : ਪੁੱਤਾਂ ਦੀਆਂ ਫੋਟੋਆਂ ਸਜਾ ਦਿਓ ਕੰਧੀ ਕਿਤੇ,



~~!! MEHMI !!~~
1st September 2009, 10:52 AM
ਪੁੱਤਾਂ ਦੀਆਂ ਫੋਟੋਆਂ ਸਜਾ ਦਿਓ ਕੰਧੀ ਕਿਤੇ,
ਧੀਆਂ ਦੀਆਂ ਫੋਟੋਆਂ ਵੀ ਟੰਗਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ,
ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ ।

ਗੁਜਰੀ ਵੀ ਇੱਕ ਬੇਟੀ ਬਣਕੇ, ਮਾਪਿਆਂ ਦੇ ਘਰ ਜਾਈ ।
ਚਾਵਾਂ ਲਾਡਾਂ ਦੇ ਨਾਲ ਮਾਪਿਆਂ, ਗੋਦੀ ਚੁੱਕ ਖਿਡਾਈ ।
ਵੱਡੀ ਹੋਈ ਨਾਨਕ ਦੇ ਨੌਵੇ, ਘਰ ਗਈ ਵਿਆਹੀ ।
ਗੋਬਿੰਦ ਸਿੰਘ ਨੂੰ ਜਨਮਕੇ, ਜਗ ਦੀ ਮਾਂ ਗੁਜਰੀ ਅਖਵਾਈ ।
ਦਸਵੇ ਪਿਤਾ ਦਾ ਨਾਹਰਾ ਮਨ ‘ਚ ਵਸਾਕੇ ਕੁੜੀ
ਮਾਰਾਂ ਨਾਲ ਰਿਸ਼ਤੇ ਨਾ ਗੰਢਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ………

ਸ੍ਰਿਸ਼ਟੀ ਦੇ ਪੈਦਾ ਹੁੰਦਿਆਂ ਹੀ, ਹੋਦ ‘ਚ ਆਈ ਨਾਰੀ ।
ਮੁੱਢਕਦੀਮੋ ਲੈਕੇ ਹੁਣ ਤੱਕ, ਜਾਂਦੀ ਰਹੀ ਨਿਕਾਰੀ ।
ਜਾਂ ਜਰਵਾਣਿਆਂ ਧਿੰਗੋਜ਼ੋਰੀ, ਕਰੀ ਗ਼ੁਲਾਮ ਵਿਚਾਰੀ ।
ਜਾਂ ਵਿਆਹ ਦੇ ਖ਼ਰਚੇ ਤੋ ਡਰਕੇ, ਜਨਮੋ ਪਹਿਲਾਂ ਮਾਰੀ ।
ਜਗ ਉੱਤੇ ਲਾਹਨਤਾਂ ਨੇ, ਪੁੱਤਾਂ ਦਾ ਮੰਗਣ ਵਾਲੇ,
ਦਾਜ ਲੈਣ ਵਾਲਿਆਂ ਨੂੰ ਭੰਡਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ………

ਕਿਤਨੇ ਜਾਂਦੇ ਗੁਰੂਦੁਆਰੇ, ਕਿੰਨੇ ਮੰਦਰ ਜਾਕੇ ?
ਕਿੰਨੇ ਜਾਂਦੇ ਸੁੱਖਾਂ ਸੁੱਖਣ, ਪੀਰਾਂ ਦੀ ਦਰਗਾਹ ਤੇ ?
ਕਿੰਨੇ ਜਾਂਦੇ ਠਾਕਰਦੁਆਰੇ, ਮਨ ਵਿੱਚ ਆਸ਼ਾ ਲਾਕੇ ?
ਦੁੱਧ ਪੁੱਤਰ ਤੇ ਮਾਇਆ ਮੰਗਣ, ਸਭ ਮੱਥੇ ਰਗੜਾਕੇ ।
ਕਦੇ ਨਾ ਕਦਾਈ ਤੁਸੀ, ਭੁੱਲ ਕੇ ਵੀ ਰੱਬ ਕੋਲੋ,
ਪੁਤਰੀ ਦੀ ਦਾਤ ਵੀ ਤਾਂ ਮੰਗਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ…….

bangerraj
1st September 2009, 01:52 PM
bahut hi jiyada vadiyaaaaaaaaaaaaaaaaaaaa

gαвняυ gυℓαв ωαяgα
1st September 2009, 03:13 PM
http://www.desicomments.com/i/22/u.gifhttp://www.desicomments.com/i/22/l.gifhttp://www.desicomments.com/i/22/t.gifhttp://www.desicomments.com/i/22/i.gifhttp://www.desicomments.com/i/22/m.gifhttp://www.desicomments.com/i/22/a.gifhttp://www.desicomments.com/i/22/t.gifhttp://www.desicomments.com/i/22/e.gifhttp://www.desicomments.com/i/0.gifhttp://www.desicomments.com/i/0.gifhttp://www.desicomments.com/i/0.gifhttp://www.desicomments.com/i/0.gifhttp://www.desicomments.com/i/22/b.gifhttp://www.desicomments.com/i/22/h.gifhttp://www.desicomments.com/i/22/u.gifhttp://www.desicomments.com/i/22/t.gifhttp://www.desicomments.com/i/0.gifhttp://www.desicomments.com/i/22/w.gifhttp://www.desicomments.com/i/22/a.gifhttp://www.desicomments.com/i/22/d.gifhttp://www.desicomments.com/i/22/h.gifhttp://www.desicomments.com/i/22/i.gifhttp://www.desicomments.com/i/22/a.gif (http://www.desicomments.com/glitter-text-generator.php)

jeeti
6th September 2009, 06:17 PM
ਵਧੀਆ ਜੀ ਵ੍ਧੀਆ

malkisukh
6th September 2009, 07:10 PM
bahut vadiya likheya g....!!!!

ღMrs. G. Hayerღ
18th October 2009, 06:48 AM
hhmmm.....bilkul sahi gal a.....j loki samjhan....

bhinder02
19th October 2009, 03:03 PM
ਪੁੱਤਾਂ ਦੀਆਂ ਫੋਟੋਆਂ ਸਜਾ ਦਿਓ ਕੰਧੀ ਕਿਤੇ,
ਧੀਆਂ ਦੀਆਂ ਫੋਟੋਆਂ ਵੀ ਟੰਗਿਆ ਕਰੋ ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ,
ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ ।
bohat hi jayada wadia veer realy very nice.............

GURJEET4EVRY1
19th October 2009, 03:06 PM
bohat hi wadia ji.........

~~!! MEHMI !!~~
24th June 2010, 11:43 AM
sukria ji

ਸਚਪ੍ਰੀਤ ਸਿੰਘ
24th June 2010, 12:35 PM
kaimmmmmmmmmmmmmmmmmmmm veer