Jasvinder Mehram
23rd November 2008, 09:45 PM
ਸਾਰੇ ਮੈਂਬਰਾਂ ਨੂੰ ਸ. ਸ. ਅਕਾਲ ਪਰਵਾਨ ਹੋਵੇ |
ਇੱਕ ਗ਼ਜ਼ਲ ਨਾਲ ਹਾਜ਼ਰ ਹਾਂ | ਆਸ ਹੈ ਧਿਆਨ ਦਿਓਗੇ / ਜਸਵਿੰਦਰ ਮਹਿਰਮ
ਗ਼ਜ਼ਲ
ਮੇਰੇ ਸੰਗ ਤਾਂ ਹਮੇਸ਼ਾ ਹੀ ਅਜੇਹਾ ਹਾਦਸਾ ਹੋਇਆ |
ਜਿਨਾਂ ਤੋਂ ਨੇੜਤਾ ਚਾਹੀ ਉਨਾਂ ਤੋਂ ਫਾਸਲਾ ਹੋਇਆ |
ਉਹ ਛਿਪ ਕੇ ਬਹਿ ਗਿਆ ਕਿੱਥੇ, ਭੁਲਾ ਕੇ ਸਾਂਝ ਦੇ ਰਿਸ਼ਤੇ,
ਨਹੀਂ ਦਿਸਿਆ ਕਿਤੇ ਫਿਰਦਾ , ਨਾ ਮੁੜ ਕੇ ਰਾਬਤਾ ਹੋਇਆ |
ਕਰੇ ਉਹ ਖੋਖਲਾ ਦਾਅਵਾ ਮੁਹੱਬਤ ਦਾ ਕਿਵੇਂ , ਜਿਸ ਤੋਂ,
ਨਾ ਛੂਹ ਹੀ ਆਤਮਾ ਹੋਈ, ਨਾ ਦਿਲ ਵਿੱਚ ਦਾਖਲਾ ਹੋਇਆ |
ਅਜਬ ਰਿਸ਼ਤਾ ਬਣਾ ਕੇ ਬਹਿ ਗਿਆ ਕਿਸ ਮੋੜ ਤੇ ਆਸ਼ਕ,
ਨਾ ਖੁਦ ਜੋਗਾ ਰਿਹਾ ਬਾਕੀ , ਨਾ ਪੂਰਾ ਓਪਰਾ ਹੋਇਆ |
ਮਨਾਂ ਦਾ ਬੋਝ ਵੀ ਲੱਥਾ, ਗਿਲੇ ਸ਼ਿਕਵੇ ਮਿਟੇ ਸਾਰੇ,
ਉਨਾਂ ਦੇ ਨਾਲ ਸ਼ੀਸ਼ੇ ਵਾਂਗ ਜਦ ਵੀ ਸਾਹਮਣਾ ਹੋਇਆ |
ਤੁਰੇ ਮਿਲ ਕੇ ਨਹੀਂ ਜਿਹੜੇ ਕਦਮ ਇੱਕ ਵੀ ਅਜੇ ਤਾਈਂ,
ਉਹ ਖੁਦ ਨੂੰ ਹਮਸਫ਼ਰ ਆਖਣ ਭਲਾ ਕੀ ਮਾਜਰਾ ਹੋਇਆ |
ਬਹਾਨੇ ਲਾਉਣ ਦੀ ਆਦਤ, ਬਣੀ ਉਸਦੀ ਇਵੇਂ ਕਿਉਂਕਿ,
ਨਿਭਾਵੇ ਯਾਰੀਆਂ-ਵਾਦੇ , ਨਾ ਉਸ ਤੋਂ ਹੌਸਲਾ ਹੋਇਆ |
ਸਵੇਰੇ ਦਾ ਘਰੋਂ ਤੁਰਿਆ , ਨਾ ਮੁੜਿਆ ਰਾਤ ਵੀ ਰਾਹੀ,
ਹਨੇਰਾ ਖਾ ਗਿਆ ਉਸਨੂੰ , ਜਦੋਂ ਤੱਕ ਚਾਨਣਾ ਹੋਇਆ |
ਕਹੋ ਅਪਣੀ, ਸੁਣੋ ਮੇਰੀ, ਬੁਰਾ ਆਖੋ, ਭਲਾ ਆਖੋ,
ਜੁਦਾ ਰਹਿ ਕੇ ਨਾ ਝਗੜੇ ਦਾ ਕਦੇ ਵੀ ਫੈਸਲਾ ਹੋਇਆ |
ਲਗਨ ਉਸਦੀ ਤੋਂ ਲੱਗਦਾ ਹੈ, ਉਹ ਮੰਜ਼ਿਲ ਤੱਕ ਤੁਰੂ ਡਟ ਕੇ,
ਵਧੇਗਾ ਜੋਸ਼ ਹੀ ਉਸਦਾ , ਕਠਿਨ ਜੇ ਰਾਸਤਾ ਹੋਇਆ |
ਤੇਰੇ ਮਗਰੋਂ ਮੈਂ ਕਿਸ ਦੇ ਨਾਲ ਕਰਦਾ ' ਦਿਲ ਦੀਆਂ ਗੱਲਾਂ ' ,
ਗ਼ਜ਼ਲ ਦੀ ਬਾਂਹ ਫੜੀ ' ਮਹਿਰਮ ' ਤਾਂ ਹੁਣ ਕੁਝ ਆਸਰਾ ਹੋਇਆ |
---------------------------------------------------