PDA

View Full Version : ਗ਼ਜ਼ਲ - ਦਿਲ ਤੋੜ ਕੇ ਤੁਰ ਪੈਂਦਾ ਦਿਲਦਾਰ ਜਦੋਂ ਮਰਜੀ


Jasvinder Mehram
22nd November 2008, 08:40 PM
ਮੇਰੇ ਪਿਆਰੇ ਦੋਸਤਾਂ ਦਾ ਮੇਰੀਆਂ ਪਹਿਲੀਆਂ ਗ਼ਜ਼ਲਾਂ ਤੇ ਧਿਆਨ ਦੇਣ ਦਾ ਬਹੁਤ ਬਹੁਤ ਸ਼ੁਕਰੀਆ ,
ਤੁਹਾਡੇ ਅਜਿਹੇ ਨਿੱਘੇ ਪਿਆਰ ਲਈ ਇੱਕ ਹੋਰ ਗ਼ਜ਼ਲ ਨਾਲ ਹਾਜ਼ਰ ਹਾਂ ./ ਜਸਿਵੰਦਰ ਮਹਿਰਮ
ਗ਼ਜ਼ਲ
ਦਿਲ ਤੋੜ ਕੇ ਤੁਰ ਪੈਂਦਾ, ਦਿਲਦਾਰ ਜਦੋਂ ਮਰਜੀ
ਫਿਰ ਯਾਦ ਕਰੇ ਉਸਦੀ, ਬੇਜ਼ਾਰ ਜਦੋਂ ਮਰਜੀ

ਇਜ਼ਹਾਰ ਕਰੇ ਡਟ ਕੇ, ਇਕਰਾਰ ਨਹੀਂ ਕਰਦਾ,
ਉਲਫ਼ਤ ਚ ਸੁਣੋ ਉਸ ਤੋਂ, ਇਨਕਾਰ ਜਦੋਂ ਮਰਜੀ

ਵਿਸ਼ਵਾਸ਼ ਕਿਵੇਂ ਹੋਵੇ , ਕੱਲ ਫੇਰ ਮਿਲੂ ਆ ਕੇ,
ਮਹਿਬੂਬ ਜਿਵੇਂ ਕਰਦੈ, ਤਕਰਾਰ ਜਦੋਂ ਮਰਜੀ

ਖ਼ਾਮੋਸ਼ ਮੁਹੱਬਤ ਵੀ, ਤਾਂ ਯਾਰ ਸਜ਼ਾ ਹੀ ਹੈ,
ਤੂੰ ਸ਼ੋਖ ਅਦਾਵਾਂ ਦਾ , ਕਰ ਵਾਰ ਜਦੋਂ ਮਰਜੀ

ਹੈ ਸ਼ੌਕ ਅਮੀਰਾਂ ਦਾ, ਜਾਂ ਮਾਣ ਅਮੀਰੀ ਦਾ,
ਕਿਉਂ ਦੇਣ ਗਰੀਬਾਂ ਨੂੰ, ਫਿਟਕਾਰ ਜਦੋਂ ਮਰਜੀ

ਦਿਨ ਰਾਤ ਚੁਰਾ ਦੌਲਤ, ਘਰ ਬਾਰ ਭਰੇ ਨੇਤਾ,
ਚੱਲੇ ਜਾਂ ਭਲਾ ਡਿੱਗੇ, ਸਰਕਾਰ ਜਦੋਂ ਮਰਜੀ

ਨਹੀਂ ਆਪ ਅਮਲ ਕਰਦਾ, ਉਹ ਸਖਸ਼ ਅਸੂਲਾਂ ਤੇ
ਮਹਿਫਿਲ ਚ ਸੁਣੋ ਉਸ ਤੋਂ, ਪਰਚਾਰ ਜਦੋਂ ਮਰਜੀ

ਜੋ ਸੀਸ ਤਲੀ ਧਰਦੇ , ਉਹ ਦੇਣ ਇਹੀ ਹੋਕਾ,
ਕਾਤਿਲ ਨੂੰ ਕਹੋ ਪਰਖੇ, ਤਲਵਾਰ ਜਦੋਂ ਮਰਜੀ

ਨਿਰਦੋਸ਼ ਲਹੂ ਡੁੱਲੇ, ਮਜ਼ਲੂਮ ਰਹੇ ਮਰਦਾ,
ਮਗ਼ਰੂਰ ਉਠਾ ਲੈਂਦੈ, ਹਥਿਆਰ ਜਦੋਂ ਮਰਜੀ

ਇਹ ਨੈਣ ਅਸਾਡੇ ਵੀ, ਤੱਕ ਲੈਣ ਨਜ਼ਰ ਭਰ ਕੇ,
ਤੂੰ ਝਲਕ ਦਿਖਾ ਜਾਵੀਂ, ਇੱਕ ਵਾਰ ਜਦੋਂ ਮਰਜੀ

ਤਸਵੀਰ ਵਸਾ ਦਿਲ ਵਿੱਚ, ਮਹਿਬੂਬ ਦੀ ਇੰਜ ' ਮਹਿਰਮ ',
ਤੁੰ ਸੀਸ ਝੁਕਾ ਤੇ ਕਰ , ਦੀਦਾਰ ਜਦੋਂ ਮਰਜੀ

' ਮਹਿਰਮ ', ਜੀ, ਜ਼ਮਾਨੇ ਵਿੱਚ , ਇਤਬਾਰ ਰਹੂ ਕਿਸ ਤੇ,
ਇਨਸਾਨ ਜਿਵੇਂ ਬਦਲੇ , ਕਿਰਦਾਰ ਜਦੋਂ ਮਰਜੀ

kanwarjot
22nd November 2008, 10:43 PM
true words... ik ik akhar sach hai..
ਨਿਰਦੋਸ਼ ਲਹੂ ਡੁੱਲੇ, ਮਜ਼ਲੂਮ ਰਹੇ ਮਰਦਾ,
ਮਗ਼ਰੂਰ ਉਠਾ ਲੈਂਦੈ, ਹਥਿਆਰ ਜਦੋਂ ਮਰਜੀ

lovedeep14
29th March 2009, 10:06 PM
good

its true

lovely girl
24th February 2010, 11:59 AM
very nice g.sachi gal a g a ta

So far.. so gooD
24th February 2010, 06:44 PM
its tru..:(

Rajinder Kaur
24th February 2010, 07:23 PM
superb :clap2:

romey4u
25th February 2010, 09:16 PM
nice bro

HEAVENBRAR
25th February 2010, 09:20 PM
Kaim aa ji

dil_jeet
25th February 2010, 09:24 PM
bhut vdia hai

Lovelyboy
26th February 2010, 06:15 PM
bahut vadhia gggggg

jgrewalz
9th May 2010, 08:42 PM
:praying::praying::praying::praying::praying::pray ing::praying:

desi jaat
10th May 2010, 12:58 AM
bai ji bhauat vadiya..................keep it up

narinder dhindsa
13th May 2010, 10:36 PM
very nice..

Lovelyboy
4th July 2010, 06:34 PM
nice g

*-* PreeT SaMRi *-*
7th November 2011, 06:02 AM
bhut Vdia Likhde o 22 g ........ Very True LInes

saini att da shokeen
8th November 2011, 09:53 AM
nycccc