~~!! MEHMI !!~~
18th August 2009, 01:05 AM
ਪੜਾਅ ਹੁੰਦੇ ਨੇ ਰਾਹਾਂ ਵਿੱਚ ਕੋਈ ਮੰਜਿਲ ਨਹੀਂ ਹੁੰਦੀ
ਇਹ ਐਸੀ ਛਾਂ ਹੈ ਜਿਹੜੀ ਤਪਨ ਬਿਨਾਂ ਹਾਸਿਲ ਨਹੀਂ ਹੁੰਦੀ
ਜਿੰਨਾਂ ਨੂੰ ਸ਼ੌਂਕ ਨੱਚਣ ਦਾ ਉਹ ਅੰਗਿਆਰਾਂ ਤੇ ਵੀ ਨੱਚਦੇ ਨੇ
ਲੈਅ ਹੁੰਦੀ ਹੈ ਪੈਰਾਂ ਵਿੱਚ ਕੋਈ ਪਾਇਲ ਨਹੀਂ ਹੁੰਦੀ
ਝਨਾਂ ਦੇ ਨੀਰ ਦੀ ਹਰ ਲਹਿਰ ਅੱਜ ਵੀ ਤੜਪ ਕੇ ਆਖੇ
ਮੁੱਹਬਤ ਵਿੱਚ ਕੋਈ ਸੋਹਣੀ ਬੁਜਦਿਲ ਨਹੀਂ ਹੁੰਦੀ
ਚਿਰਾਗਾਂ ਦੇ ਬੁੱਝਣ ਦਾ ਕੋਈ ਹੋਰ ਕਾਰਣ ਵੀ ਹੋ ਸਕਦਾ
ਕਿ ਇਸ ਸਾਜਿਸ਼ ਵਿੱਚ ਹਰ ਵਾਰ ਹਵਾ ਸ਼ਾਮਿਲ ਨਹੀਂ ਹੁੰਦੀ
ਕੋਈ ਤਾਂ ਹੁਸਨ ਹੋਵੇਗਾ ਕੋਈ ਤਾਂ ਕਸ਼ਿਸ਼ ਹੋਵੇਗੀ
ਕਿ ਨਿਰੇ ਬੁੱਤਾਂ ਤੋਂ ਇਹ ਦੁਨੀਆਂ ਕਾਇਲ ਨਹੀਂ ਹੁੰਦੀ
ਜਿਉਂਦੇ ਹਾਂ ਉਦੋਂ ਵੀ ਜਿਉਣ ਦਾ ਲੁਤਫ ਨਹੀਂ ਆਉਦਾ
ਬੜੀ ਮੁਸ਼ਕਿਲ ਚ ਹੁੰਦੇ ਆਂ ਜਦੋਂ ਕੋਈ ਮੁਸ਼ਕਿਲ ਨਹੀਂ ਹੁੰਦੀ......