PDA

View Full Version : ਗ਼ਜ਼ਲ / ...... ਆਉਂਦੇ ਰਹਿੰਦੇ ਸੁਫਨੇ ਤੇਰੇ ☬



Jasvinder Mehram
22nd November 2008, 08:28 PM
ਸਾਰੇ ਮੈਂਬਰਾਂ / ਦੋਸਤਾਂ ਨੂੰ ਸਤਿ ਸਿਰੀ ਅਕਾਲ ਪਰਵਾਨ ਹੋਵੇ ਼ ਇੱਕ ਨਵੀਂ ਗ਼ਜ਼ਲ ਨਾਲ ਤੁਹਾਡੀ ਕਚਿਹਰੀ ਚ ਹਾਜ਼ਰ ਹਾਂ , ਹਾਜ਼ਰੀ ਕਬੂਲ ਕਰਨਾ ਜੀ **਼ ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼
ਤੁਹਾਡਾ ਆਪਣਾ / ......... ਮਹਿਰਮ

ਗ਼ਜ਼ਲ

ਦਿਲ ਤਾਂ ਮੰਗੇ ਇਸ਼ਕ ਚ ਖੁਸ਼ੀਆਂ ਖੇੜੇ ਸੋਨ ਸਵੇਰੇ ☬
ਦਿੰਦੈ ਵਕਤ ਹਮੇਸ਼ਾ ਘੋਰ - ਤਸੀਹੇ , ਘੁੱਪ ਹਨੇਰੇ ☬

ਬੇਵੱਸ ਹੋ ਕੇ ਹੀਰ ਜਦੋਂ ਵੀ *' ਰੰਗਪੁਰ ' ਜਾ ਕੇ ਬੈਠੂ ,
ਸ਼ਾਂਤ ਨਹੀਂ ਕਰ ਸਕਦੇ ' ਰਾਂਝੇ ' ਨੂੰ ' ਗੋਰਖ ' ਦੇ ਡੇਰੇ ☬

ਏਨਾ ਆਖ ਮਰੀ ਪਛਤਾਕੇ ਥਲ ਵਿੱਚ ਸੜਦੀ ਸੱਸੀ,
' ਲੱਗੀ ਵਾਲੇ ' ਸੌਣ ਜਦੋਂ ਵੀ , ਓਦੋਂ ਪੈਣ ਲੁਟੇਰੇ ☬

ਪੇਕੇ ਘਰ ਤੋਂ ਬੇਟੀ ਵੀ ਤਾਂ ਤੁਰਦੀ ਭਰ ਕੇ ਅੱਖਾਂ,
ਡਾਰੋਂ ਵਿੱਛੜੀ ਕੂੰਜ ਕਿਵੇਂ ਨਾ ਚੀਖੇ , ਹੰਝੂ ਕੇਰੇ ☬

ਆ ਤੈਨੂੰ ਅੱਜ ਉਸ ਦੇ ਅੱਗੇ ਝੁਕਦੇ ਸੀਸ ਦਿਖਾਵਾਂ,
ਕੱਲ ਜਿਸ ਦੀ ਪਿੱਠ ਪਿੱਛੇ ਲੋਕਾਂ ਨੇ ਸੀ ਬੁੱਲ ਅਟੇਰੇ ☬

ਦੇਖਣ ਨੂੰ ਤਾਂ ਹਰ ਇੱਕ ਬੰਦਾ ਖੁਸ਼ ਹੀ ਜਾਪੇ , ਲੇਕਿਨ,
ਦਿਲ ਵਿੱਚ ਉਸ ਨੇ ਰੱਖੇ ਹੁੰਦੇ ਦੱਬ ਕੇ ਦੁੱਖ ਬਥੇਰੇ ☬

ਪਰਦੇਸੀ ਮਾਹੀ ਨੇ ਖਬਰੇ ਕਿਸ ਦਿਨ ਮੁੜਨੈ ਘਰ ਨੂੰ ,
ਐਵੇਂ ਕਾਂ ਕਾਂ ਲਾਈ ਰੱਖਦੈ ਨਿੱਤ ਹੀ ਕਾਗ ਬਨੇਰੇ ☬

ਤੈਨੂੰ ਕਾਹਤੋਂ ਅਪਣੀ ਦੁਨੀਆਂ ਲੱਗਦੀ ਸਿਮਟੀ ਸਿਮਟੀ,
ਤੇਰੀ ਮੇਰੀ ਚਰਚਾ ਹੁੰਦੀ ਰਹਿੰਦੀ ਚਾਰ ਚੁਫੇਰੇ ☬

ਤੈਨੂੰ ਮੇਰੇ ਨਾਲ ਰਹੀ ਨਾ ਪਿਆਰ, ਮੁਹੱਬਤ , ਨਫਰਤ,
ਪਰ ਮੈਨੂੰ ਤਾਂ ਆਉਂਦੇ ਰਹਿੰਦੇ ਹੁਣ ਵੀ ਸੁਫਨੇ ਤੇਰੇ ☬

ਦਿਲ ਭੈੜਾ ਹਮਦਰਦਾਂ ਅੱਗੇ ਫਿੱਸ ਪੈਂਦਾ ਕਿਉਂ ' ਮਹਿਰਮ '
ਉਲਫਤ ਵਿੱਚ ਤਾਂ ਰੱਖਣੇ ਪੈਂਦੇ ਪਰਬਤ ਵਰਗੇ ਜੇਰੇ ☬

-------------------------------------------------------

kanwarjot
23rd November 2008, 09:11 AM
:clap::clap: Good work again..you come up with masterpiece everytime :)

admin
23rd November 2008, 07:02 PM
kaim aa...par es ch v spelling mistakes ne...

Jasvinder Mehram
23rd November 2008, 09:56 PM
ਰਚਨਾ ਤੇ ਧਿਆਨ ਦੇਣ ਲਈ ਸਭ ਸੂਝਵਾਨ ਤੇ ਮਿਹਰਬਾਨ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ☬
ਰੱਬ ਤੁਹਾਨੂੰ ਸਭ ਨੂੰ ਖੁਸ਼ ਤੇ ਚੜਦੀ ਕਲਾ ਚ ਰੱਖੇ ☬
ਏਸੇ ਤਰਾਂ ਗਲਤੀਆਂ ਵੱਲ ਧਿਆਨ ਦਿਵਾਉਂਦੇ ਰਹਿਣਾ ਜੀ , ਮਿਹਰਬਾਨੀ ਹੋਵੇਗੀ...... / ਮਹਿਰਮ

lovedeep14
29th March 2009, 10:04 PM
very nic

1jot
7th July 2011, 02:19 PM
Guddddd

ਇਕ ਰੱਬ ਤੋ ਡਰਦੇ ਆ
7th July 2011, 02:35 PM
kaim hai..

Er Ashwani Bhatia
12th July 2011, 04:00 PM
awsome aa :clap:

sunshine_dude15
12th July 2011, 07:02 PM
ਬਹੁਤ ਵਧੀਆ ਲਿਖਿਆ ਜੀ

Moderator
12th July 2011, 08:16 PM
kaim hai ji