Ashok
15th August 2009, 02:47 AM
ਤੁਸਾਂ ਠੀਕ ਸੁਣਐ
ਮਰਨੋਂ ਉਪਰੰਤ
ਮੈਨੂੰ ਸਵਰਗ ਨਹੀਂ ਜੇ ਚਾਹਦਾ
ਮੈਨੂੰ ਭਾਸ਼ਨ ਨਾਂ ਦਿੳ
ਮੈਨੂੰ ਆਵਾਗਵਨ ਤੋਂ
ਮੁਕਤੀ ਦੀ ਲੋੜ ਨਹੀਂ!
ਮੁਕਤ ਕਰਨਾ ਹੈ ਤਾਂ
ਸਿਰ ਚੜ੍ਹੇ ਕਰਜ਼ ਤੋਂ
ਸਰਪੰਚ ਦੀਆਂ ਝਿੜਕਾਂ ਤੋਂ
ਮੁਕਤ ਕਰੋ
ਅਸਹਿ ਸਰਦੀ ਤੋਂ
ਗਰਮੀ ਤੋਂ
ਅਗਲੇ ਡੰਗ ਲਈ
ਰੋਟੀ ਦੀ ਚਿੰਤਾ ਤੋਂ
ਮੁਕਤ ਕਰੋ!
ਪਿਛਲੇ ਵਰ੍ਹੇ
ਆਪਣੀ ਲਾਡਲੀ ਨੂੰ
ਚਾਵਾਂ ਨਾਲ ਵਿਦਾ ਕੀਤਾ
ਪਰਸੋਂ ਉਹ ਪਰਤ ਆਈ
ਆਪਣੇ ਪਿੳਕੇ
ਸਹੁਰੇ `ਤੇ ਪਤੀ ਤੋਂ
ਹੱਡ ਪੈਰ ਤੁੜਵਾ ਕੇ
ਬਹੁਤਾ ਖੱਟ ਦਾਜ
ਨਹੀਂ ਸੀ ਦੇ ਸਕਿਆ ਨਾਂ! ! !
ਕੋਈ ਹੈਜੋ ਸਮਾਜ ਨੂੰ
ਕੋਈ ਹੈ
ਜੋ ਮੈਨੂੰ
ਇਨ੍ਹਾਂ ਚਿੰਤਾਵਾਂ ਤੋਂ
ਮੁਕਤ ਕਰ ਸਕੇ?
ਕੋਈ ਹੈ?
ਕੋਈ ਹੈ? ! ! !
ਤੁਸਾਂ ਠੀਕ ਸੁਣਐ
ਮਰਨੋਂ ਉਪਰੰਤ
ਮੈਨੂੰ ਸਵਰਗ ਨਹੀਂ ਜੇ ਚਾਹਦਾ
ਮੈਨੂੰ ਭਾਸ਼ਨ ਨਾਂ ਦਿੳ
ਮੈਨੂੰ ਆਵਾਗਵਨ ਤੋਂ
ਮੁਕਤੀ ਦੀ ਲੋੜ ਨਹੀਂ!
ਮਰਨੋਂ ਉਪਰੰਤ
ਮੈਨੂੰ ਸਵਰਗ ਨਹੀਂ ਜੇ ਚਾਹਦਾ
ਮੈਨੂੰ ਭਾਸ਼ਨ ਨਾਂ ਦਿੳ
ਮੈਨੂੰ ਆਵਾਗਵਨ ਤੋਂ
ਮੁਕਤੀ ਦੀ ਲੋੜ ਨਹੀਂ!
ਮੁਕਤ ਕਰਨਾ ਹੈ ਤਾਂ
ਸਿਰ ਚੜ੍ਹੇ ਕਰਜ਼ ਤੋਂ
ਸਰਪੰਚ ਦੀਆਂ ਝਿੜਕਾਂ ਤੋਂ
ਮੁਕਤ ਕਰੋ
ਅਸਹਿ ਸਰਦੀ ਤੋਂ
ਗਰਮੀ ਤੋਂ
ਅਗਲੇ ਡੰਗ ਲਈ
ਰੋਟੀ ਦੀ ਚਿੰਤਾ ਤੋਂ
ਮੁਕਤ ਕਰੋ!
ਪਿਛਲੇ ਵਰ੍ਹੇ
ਆਪਣੀ ਲਾਡਲੀ ਨੂੰ
ਚਾਵਾਂ ਨਾਲ ਵਿਦਾ ਕੀਤਾ
ਪਰਸੋਂ ਉਹ ਪਰਤ ਆਈ
ਆਪਣੇ ਪਿੳਕੇ
ਸਹੁਰੇ `ਤੇ ਪਤੀ ਤੋਂ
ਹੱਡ ਪੈਰ ਤੁੜਵਾ ਕੇ
ਬਹੁਤਾ ਖੱਟ ਦਾਜ
ਨਹੀਂ ਸੀ ਦੇ ਸਕਿਆ ਨਾਂ! ! !
ਕੋਈ ਹੈਜੋ ਸਮਾਜ ਨੂੰ
ਕੋਈ ਹੈ
ਜੋ ਮੈਨੂੰ
ਇਨ੍ਹਾਂ ਚਿੰਤਾਵਾਂ ਤੋਂ
ਮੁਕਤ ਕਰ ਸਕੇ?
ਕੋਈ ਹੈ?
ਕੋਈ ਹੈ? ! ! !
ਤੁਸਾਂ ਠੀਕ ਸੁਣਐ
ਮਰਨੋਂ ਉਪਰੰਤ
ਮੈਨੂੰ ਸਵਰਗ ਨਹੀਂ ਜੇ ਚਾਹਦਾ
ਮੈਨੂੰ ਭਾਸ਼ਨ ਨਾਂ ਦਿੳ
ਮੈਨੂੰ ਆਵਾਗਵਨ ਤੋਂ
ਮੁਕਤੀ ਦੀ ਲੋੜ ਨਹੀਂ!