PDA

View Full Version : ਗ਼ਜ਼ਲ- ਦੋ ਰੰਗ ਦੀ ਹੈ ਜ਼ਿੰਦਗੀ..............


Jasvinder Mehram
20th November 2008, 08:29 AM
ਦੇਸੀ ਫੋਰਮ ਦੇ ਸਾਰੇ ਮੈਬਰਾਂ / ਦੋਸਤਾਂ ਨੂੰ ਸਤਿ ਸਿਰੀ ਅਕਾਲ ਪਰਵਾਨ ਹੋਵੇ ਜੀ /
ਇੱਕ ਗ਼ਜ਼ਲ ਲੈ ਫਿਰ ਆਪ ਜੀ ਦੀ ਕਚਿਹਰੀ ਵਿੱਚ ਪੇਸ਼ ਹਾਂ /
ਆਸ ਹੈ ਪਹਿਲਾਂ ਵਾਂਗ ਹੀ ਧਿਆਨ ਧਿਆਨ ਦਿਉਗੇ / ਤੁਹਾਡਾ ਆਪਣਾ / ਜਸਵਿੰਦਰ ਮਹਿਰਮ - 98144-14317.
ਗ਼ਜ਼ਲ

ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ /
ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ /

ਸੱਚ ਝੂਠ ਹੈ ਇਹ ਜ਼ਿੰਦਗੀ, ਕੰਡਾ ਵੀ, ਹੈ ਇਹ ਫੁੱਲ ਵੀ,
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ /

ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ,
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ /

ਹੁੰਦੇ ਕਰੀਬ ਨੇ ਉਹ ਮੇਰੇ, ਫਿਰ ਦੂਰ ਹੋ ਜਾਵਣ ਕਦੇ,
ਇੱਕ ਪਲ ਚ ਹੁੰਦੇ ਨੇ ਖਫ਼ਾ, ਇੱਕ ਪਲ ਚ ਮੇਹਰਬਾਨ ਵੀ /

ਘਰ ਵਿੱਚ ਅਕੇਲੇ ਸਖਸ਼ ਨੂੰ ਆਉਣਾ ਮਜ਼ਾ ਕੀ ਜਸ਼ਨ ਦਾ,
ਉਹ ਮੇਜ਼ਬਾਨ ਵੀ ਖ਼ੁਦ ਬਣੂ , ਖ਼ੁਦ ਹੀ ਬਣੂ ਮਹਿਮਾਨ ਵੀ /

ਬੀਤੇ ਸਮੇਂ ਨੂੰ ਯਾਦ ਜੇਕਰ , ਕਰ ਲਵਾਂ ਅਣਭੋਲ ਮੈਂ ,
ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ /

ਰੋਟੀ ਨਹੀਂ ਲੰਗਰ ਬੜੇ , ਕੱਪੜਾ ਨਹੀਂ ਫੈਸ਼ਨ ਬੜੇ ,
ਮਜ਼ਦੂਰ ਵੀ ਨੰਗਾ ਫਿਰੇ, ਭੁੱਖਾ ਮਰੇ ਕਿਰਸਾਨ ਵੀ /

ਉਸ ਨੇ ਜ਼ਮਾਨੇ ਨੂੰ ਬੜਾ ਹੀ ਚਾਰਿਆ ਹੈ ਦੋਸਤਾ ,
ਜੋ ਜਾਪਦਾ ਹੈ ਬੇਅਕਲ, ਅਣਜਾਣ ਵੀ, ਨਾਦਾਨ ਵੀ /

ਕਿੰਨਾ ਸਿਆਣਾ ਹੋ ਗਿਆ ਇਨਸਾਨ ਮੇਰੇ ਸ਼ਹਿਰ ਦਾ ,
ਰਿਸ਼ਤਾ ਵੀ ਚਾਹੁੰਦਾ ਪਾਲਣਾ , ਦੇਖੇ ਨਫ਼ਾ ਨੁਕਸਾਨ ਵੀ /

ਪੈਸਾ ਮਿਲੇ ਤਾਂ ਆਦਮੀ ਸਭ ਕੁਝ ਖਰੀਦੇ ' ਮਹਿਰਮਾ ',
ਪਹਿਚਾਨ ਵੀ, ਅਹਿਸਾਨ ਵੀ, ਸਨਮਾਨ ਵੀ, ਭਗਵਾਨ ਵੀ /
------------------------------------------------

kanwarjot
20th November 2008, 09:50 AM
bahut sahi likhya tusi.... har banda naal nafrat nai karni chahidi

JAGDEV TOOR
20th November 2008, 10:08 PM
really good , jaswinder

Sweet Isha
22nd November 2008, 12:22 PM
I like the way you put those words toghther. Please write more such poems

Jasvinder Mehram
22nd November 2008, 08:52 PM
ਮੇਰੇ ਪਿਆਰੇ ਦੋਸਤੋ ਮੇਰੀਆਂ ਪਹਿਲੀਆਂ ਗ਼ਜ਼ਲਾਂ ਤੇ ਧਿਆਨ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ,
ਏਸੇ ਤਰਾਂ ਹੀ ਆਪਣੇ ਵਿਚਾਰ ਤੇ ਸੁਝਾਅ ਦਿੰਦੇ ਰਹਿਣਾ ,
ਤੁਹਾਡਾ ਦਿੱਤਾ ਹੌਸਲਾ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗਾ,
ਰੱਬ ਤੁਹਾਨੂੰ ਸਦਾ ਖੁਸ਼ ਤੇ ਚੜਦੀ ਕਲਾ ਚ ਰੱਖੇ ./ ਜਸਿਵੰਦਰ ਮਹਿਰਮ

parm
18th December 2008, 05:27 AM
tusi buhat vaadiya lekhde ho................ki tusi manu apne frd bnaoge?