PDA

View Full Version : ਵਕ਼ਤ ਦੀ ਬੇਬਸੀ...!!!!


malkisukh
28th July 2009, 10:24 PM
ਕਦੀ ਦੋਸਤ, ਕਦੀ ਹਮਦਰਦ ਕਦੀ ਜਿੰਦਗੀ ਲਿਖਾਂ ਤੈਨੂੰ;
ਇਸ ਹਨੇਰਿਆਂ ਭਰੇ ਸ਼ਹਿਰ ਵਿੱਚ ਰੋਸ਼ਨੀ ਲਿਖਾਂ ਤੈਨੂੰ,

ਜੇ ਇੰਜ ਹੀ ਲੱਗਾ ਰਿਹਾ ਸੋਚਾਂ 'ਚ ਤੇਰਾ ਆਨਾ ਜਾਣਾ ਤਾਂ;
ਫਿਰ ਕਿਓਂ ਨਾ ਆਪਣੇ ਜਜ਼ਬਾਤ ਦੀ ਅਵਾਰਗੀ ਲਿਖਾਂ ਤੈਨੂੰ,

ਇਕ ਰੋਜ਼ ਪੁੱਛ ਬੈਠਾ ਸੀ ਦਿਲ ਤੋਂ ਤੇਰੇ ਬਾਰੇ 'ਚ;
ਕਹਿਣ ਲੱਗਾ ਹੁਣ ਤੋਂ ਬੱਸ ਜ਼ਿੰਦਗੀ ਲਿਖਾਂ ਤੈਨੂੰ,

ਕਦੀ ਤੈਨੂੰ ਫੁੱਲਾਂ ਦੀਆਂ ਪੱਤੀਆਂ ਦੱਸਦਾ ਹਾਂ;
ਕਦੀ ਮੈਂ ਬਹਾਰ ਦੀ ਬੰਸਰੀ ਲਿਖਾਂ ਤੈਨੂੰ,

ਮੇਰੇ ਕੋਲ ਤਾਂ ਤੜਪਣ ਲਈ ਸਿਰਫ ਯਾਦ ਹੈ;
ਅਣਜਾਨ ਗ਼ਜ਼ਲ ਦੇ ਭੇਸ 'ਚ ਵਕ਼ਤ ਦੀ ਬੇਬਸੀ ਲਿਖਾਂ ਤੈਨੂੰ....!!!

» Kaur_Rules «
29th July 2009, 12:05 AM
:clap2: bhut vadiya ji

bangerraj
29th July 2009, 10:45 AM
bahut bahut wadiya 22 ji

malkisukh
29th July 2009, 11:41 AM
dhanwaad prabh g and raj veer...

_ρυяє ρυηנαвαη_
31st July 2009, 02:22 PM
bahut vadhiyaaa a g . .

Nadaan
17th August 2009, 12:36 AM
acha hai

amansidhu
18th February 2013, 01:16 AM
very nice