Jasvinder Mehram
20th November 2008, 08:26 AM
ਦੇਸੀ ਫੋਰਮ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਤਿ ਸਿਰੀ ਅਕਾਲ ਪਰਵਾਨ ਹੋਵੇ ਼
ਇੱਕ ਹੋਰ ਨਵੀਂ ਗ਼ਜ਼ਲ ਨਾਲ ਤੁਹਾਡੀ ਕਚਿਹਰੀ ਚ ਹਾਜ਼ਰ ਹਾਂ,
ਮਿਹਰਬਾਨ ਦੋਸਤੋ ਹਾਜ਼ਰੀ ਕਬੂਲ ਕਰਨਾ **਼
ਇਸ ਗ਼ਜ਼ਲ ਵਿੱਚ ਇੱਕ ਨਵਾਂ ਤਜਰਬਾ ਤੁਹਾਨੂੰ ਮਿਲੇਗਾ , ਗੌਰ ਕਰਨਾ ,
ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਪਹਿਲਾਂ ਵਾਂਗ ਹੀ ਉਡੀਕ ਹੈ ਼ ਤੁਹਾਡਾ ਆਪਣਾ / ......... ਮਹਿਰਮ
ਗ਼ਜ਼ਲ
ਕਰਦਾ ਰਿਹਾ ਮਹਿਬੂਬ , ਵਲ ਛਲ ਹਰ ਸਮੇਂ ਕਰਦਾ ਰਿਹਾ ☬
ਜਰਦਾ ਰਿਹਾ ਦਿਲ ਸਭ , ਸਮਝ ਉਸਦੀ ਰਜਾ ਜਰਦਾ ਰਿਹਾ ☬
ਮਰਦਾ , ਤਾਂ ਮੈਂ ਮਰਦਾ , ਉਦੇ ਈਮਾਨ ਤੇ ਇਖਲਾਕ ਤੇ,
ਦੀਵਾਨਗੀ ਸੀ ਜੋ ਉਦੇ , ਮੈਂ ਰੂਪ ਤੇ ਮਰਦਾ ਰਿਹਾ ☬
ਡਰਿਆ ਨਹੀਂ ਸੀ ਜੋ ਕਿਸੇ ਤੋਂ, ਜ਼ੁਲਮ ਕਰਦਾ ਰਾਤ ਦਿਨ,
ਸ਼ੀਸ਼ੇ ਚ ਖੁਦ ਨੂੰ ਦੇਖ , ਅਪਨੇ ਆਪ ਤੋਂ ਡਰਦਾ ਰਿਹਾ ☬
ਹਰਦਾ ਜਦੋਂ ਇਨਸਾਨ , ਦਿੰਦੀ ਹਾਰ ਵੀ ਹਿੰਮਤ ਬੜੀ ,
ਟੁੱਟਾ ਜਦੋਂ ਵਿਸ਼ਵਾਸ਼ , ਬੰਦਾ ਜਿੱਤ ਕੇ ਹਰਦਾ ਰਿਹਾ ☬
ਕਰ ਤੂੰ ਭਲਾ ਮਜ਼ਲੂਮ ਦਾ , ਦੇਵੇ ਦੁਆ ਜੋ ਤਹਿ ਦਿਲੋਂ ,
ਮਿੱਟੀ ਬਣੂ ਅਹਿਸਾਨ , ਜੇ ਖੁਦਗਰਜ਼ ਤੇ ਕਰਦਾ ਰਿਹਾ ☬
ਠਰਦਾ ਨਹੀਂ ਸੀਨਾ ਮੇਰਾ , ਬਿਰਹਾ ਜਲਾਵੇ ਓਸ ਦਾ ,
ਮਿਲਦੀ ਰਹੀ ਉਸ ਦੀ ਖਬਰ , ਹਿਰਦਾ ਮੇਰਾ ਠਰਦਾ ਰਿਹਾ ☬
ਭਰਿਆ ਨਹੀਂ ਦਿਲ ਦਾ , ਕਦੇ ਵੀ ਜ਼ਖਮ , ਪਰ ਰਿਸਿਆ ਉਦੋਂ ,
ਕਰ ਕੇ ਕਿਸੇ ਨੂੰ ਯਾਦ ਮੇਂ , ਹੌਕਾ ਜਦੋਂ ਭਰਦਾ ਰਿਹਾ ☬
ਤਰਨਾ ਬੜਾ ਔਖਾ , ਜਦੋਂ ਬੇੜੀ ਫਸੇ ਮੰਝਧਾਰ ਵਿੱਚ ,
ਜੋ ਹੌਸਲਾ ਕਰਦਾ ਰਿਹਾ , ਦਰਿਆ ਉਹੀ ਤਰਦਾ ਰਿਹਾ ☬
ਡਰ ਸੀ ਉਦਾ ਜਾਂ ਵਹਿਮ ਸੀ , ਲੱਗਿਆ ਪਤਾ ਨਹੀਂ ਯਾਰ ਦਾ ,
ਇਜ਼ਹਾਰ ਵੀ ਕਰਦਾ ਰਿਹਾ , ਇਕਰਾਰ ਤੋਂ ਡਰਦਾ ਰਿਹਾ ☬
ਸਰਦਾ ਇਵੇਂ ਹੈ ' ਮਹਿਰਮਾ ' , ਸਭ ਦਾ ਕਿਸੇ ਦਿਲਦਾਰ ਬਿਨ ,
ਮੇਰਾ ਜਿਵੇਂ ਸਰਦਾ ਰਿਹਾ , ਤੇਰਾ ਜਿਵੇਂ ਸਰਦਾ ਰਿਹਾ ☬
---------------------------------------------------